Thursday, 19 Mar, 2.43 pm ਅਜੀਤ

ਮੁੱਖ ਪੰਨਾ
ਘਨੌਰ ਨੇੜਲੇ ਪਿੰਡ 'ਚ ਵੈਕਸੀਨ ਕਰਨ ਨਾਲ 3 ਮਹੀਨੇ ਬੱਚੇ ਦੀ ਮੌਤ

-ਪਹਿਲਾਂ ਵੀ ਦੋ ਬੱਚੇ ਜਾ ਚੁੱਕੇ ਹਨ ਮੌਤ ਦੇ ਮੂੰਹ 'ਚ
-ਡਾਕਟਰ ਨੂੰ ਬਰਖਾਸਤ ਕਰਨ ਦੀ ਮਾਪਿਆਂ ਨੇ ਮੰਗ
-ਮਾਪਿਆਂ ਨੇ ਰੋਸ ਵੱਜੋਂ ਧਰਨਾ ਲਗਾ ਕੇ ਕੀਤੀ ਸੜਕ ਜਾਮ

ਘਨੌਰ,19 ਮਾਰਚ (ਜਾਦਵਿੰਦਰ ਸਿੰਘ ਜੋਗੀਪੁਰ) - ਹਰਿਆਣਾ ਬਾਰਡਰ ਦੇ ਨਾਲ ਲਗਦੇ ਹਲਕੇ ਘਨੌਰ ਦੇ ਪਿੰਡ ਘਨੌਰੀ ਖੇੜਾ 'ਚ ਵੈਕਸੀਨ ਦੇ ਰੀਐਕਸ਼ਨ ਕਰਨ ਨਾਲ 3 ਮਹੀਨੇ ਦੇ ਬੱਚੇ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਪਿੰਡ ਦੇ ਹੀ ਸਰਕਾਰੀ ਸਕੂਲ 'ਚ ਆਈ ਘਨੌਰ ਹਸਪਤਾਲ ਦੀ ਟੀਮ ਨੇ ਪਿੰਡ 'ਚ ਬੱਚਿਆਂ ਦੇ ਵੈਕਸੀਨ ਕੀਤੀ ਸੀ। ਜਿਸ ਦੇ ਕਾਰਨ ਸੰਦੀਪ ਸਿੰਘ ਦੇ 3 ਮਹੀਨੇ ਦੇ ਬੱਚੇ ਰਜੇਸ਼ ਦੇ ਵੀ ਤਕਰੀਬਨ 11ਕੁ ਵਜੇ ਟੀਕਾਕਰਨ ਕੀਤਾ ਅਤੇ ਬੱਚਾ ਨੇ ਉਸੇ ਸਮੇਂ ਤੋਂ ਰੋਣਾ ਬੰਦ ਨਹੀਂ ਕੀਤਾ ਅਤੇ ਸਿਹਤ ਹੋਰ ਵਿਗੜਦੀ ਰਹੀ। ਬੱਚੇ ਨੂੰ ਹਸਪਤਾਲ ਲਿਜਾਇਆ ਤਾਂ ਓਥੋਂ ਬੱਚੇ ਨੂੰ ਅਗੇ ਰੈਫ਼ਰ ਕਰ ਦਿੱਤਾ, ਜਿੱਥੇ ਬੱਚੇ ਨੂੰ ਡਾਕਟਰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਰੋਸ ਵਜੋਂ ਬੱਚੇ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਨੇ ਬੱਚੇ ਦੀ ਮ੍ਰਿਤਕ ਦੇਹ ਸੜਕ ਤੇ ਰੱਖ ਕੇ ਧਰਨਾ ਲਗਾ ਕੇ ਸੜਕ ਜਾਮ ਕਰ ਦਿੱਤੀ। ਉਨ੍ਹਾਂ ਮੰਗ ਕੀਤੀ ਕਿ ਕਥਿਤ ਦੋਸ਼ੀ ਡਾਕਟਰਾਂ ਅਤੇ ਟੀਮ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ। ਪਿੰਡ ਵਾਸੀਆਂ ਨੇ ਦੱਸਿਆ ਕਿ ਸਥਾਨਕ ਹਸਪਤਾਲ ਦੇ ਡਾਕਟਰਾਂ ਦੀ ਕਥਿਤ ਲਾਪਰਵਾਹੀ ਕਾਰਣ ਕੁੱਝ ਸਮਾਂ ਪਹਿਲਾਂ ਇਸੇ ਪਿੰਡ ਦੇ ਦੋ ਹੋਰ ਬੱਚਿਆਂ ਦੀ ਮੌਤ ਹੋ ਚੁੱਕੀ ਹੈ।

Dailyhunt
Disclaimer: This story is auto-aggregated by a computer program and has not been created or edited by Dailyhunt. Publisher: Ajitjalandhar
Top