Saturday, 28 Mar, 6.18 pm ਅਜੀਤ

ਮੁੱਖ ਪੰਨਾ
ਜ਼ਿਲ੍ਹਾ ਹੁਸ਼ਿਆਰਪੁਰ 'ਚ ਕੱਲ੍ਹ ਮੈਡੀਕਲ ਸਟੋਰ ਖੋਲ੍ਹਣ ਦੀ ਛੋਟ

ਗੜ੍ਹਸ਼ੰਕਰ, 28 ਮਾਰਚ (ਧਾਲੀਵਾਲ)-ਐੱਸ.ਡੀ.ਐੱਮ. ਗੜ੍ਹਸ਼ੰਕਰ ਹਰਬੰਸ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟ੍ਰੇਟ ਹੁਸ਼ਿਆਰਪੁਰ ਅਪਨੀਤ ਰਿਆਤ ਵੱਲੋਂ ਲੋਕਾਂ ਦੀਆਂ ਜ਼ਰੂਰੀ ਲੋੜਾਂ ਦੇ ਮੱਦੇਨਜ਼ਰ ਕਰਫ਼ਿਊ ਦੌਰਾਨ ਕੁੱਝ ਛੋਟਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਤਾਜ਼ਾ ਜਾਰੀ ਹੁਕਮਾਂ ਅਨੁਸਾਰ 29 ਮਾਰਚ ਨੂੰ ਦਵਾਈਆਂ ਦੀਆਂ ਦੁਕਾਨਾਂ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਖੋਲ੍ਹਣ ਦੀ ਛੋਟ ਦਿੱਤੀ ਗਈ ਹੈ। ਇਸ ਦੌਰਾਨ ਪਰਿਵਾਰ ਦਾ ਇਕ ਮੈਂਬਰ ਆਪਣੇ ਨੇੜੇ ਦੇ ਮੈਡੀਕਲ ਸਟੋਰ ਤੋਂ ਪੈਦਲ (ਬਿਨਾਂ ਵਾਹਨ ਤੋਂ) ਜਾ ਕੇ ਦਵਾਈ ਖ਼ਰੀਦ ਸਕੇਗਾ। ਮੈਡੀਕਲ ਸਟੋਰਾਂ 'ਤੇ ਲੋਕਾਂ ਦੀ ਸਮਾਜਿਕ ਦੂਰੀ ਬਣਾਉਣੀ ਅਤੇ ਭੀੜ ਨਾ ਪੈਦਾ ਹੋਵੇ ਇਸ ਦਾ ਖਿਆਲ ਰੱਖਣਾ ਪਵੇਗਾ। ਇਸੇ ਤਰ੍ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਹੋਲਸੇਲ ਮੈਡੀਸਨ ਅਤੇ ਕਰਿਆਨਾ ਵਿਕਰੇਤਾ ਵੀ 29 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਰਿਟੇਲਰ ਦੁਕਾਨਦਾਰਾਂ ਨੂੰ ਸਮਾਨ ਸਪਲਾਈ ਕਰ ਸਕਦੇ ਹਨ। ਇਸ ਮੂਵਮੈਂਟ ਲਈ ਵਾਹਨਾਂ ਨੂੰ ਕਰਫ਼ਿਊ ਪਾਸ ਦੀ ਜ਼ਰੂਰਤ ਨਹੀਂ ਹੋਵੇਗੀ। ਗੈੱਸ ਏਜੰਸੀ ਮਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਗੈੱਸ ਸਿਲੰਡਰਾਂ ਦੀ ਬੁਕਿੰਗ ਦਾ ਸਮਾਂ 21 ਦਿਨਾਂ ਦਾ ਰੱਖਿਆ ਜਾਵੇ ਅਤੇ 21 ਦਿਨਾਂ ਤੋਂ ਪਹਿਲਾ ਕੋਈ ਸਿਲੰਡਰ ਬੁੱਕ ਨਾ ਕੀਤਾ ਜਾਵੇ।

Dailyhunt
Disclaimer: This story is auto-aggregated by a computer program and has not been created or edited by Dailyhunt. Publisher: Ajitjalandhar
Top