Wednesday, 05 Aug, 10.08 am ਅਜੀਤ

ਸੰਗਰੂਰ
ਕੇਂਦਰ ਦੇ ਨਵੇਂ ਖੇਤੀ ਆਰਡੀਨੈਂਸਾਂ ਵਿਰੁੱਧ ਯੂਥ ਕਾਂਗਰਸ ਵਲੋਂ ਥਾਂ-ਥਾਂ ਰੋਸ ਪ੍ਰਦਰਸ਼ਨ

ਸੰਗਰੂਰ, 4 ਅਗਸਤ (ਦਮਨਜੀਤ ਸਿੰਘ)-ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਨਵੇਂ ਖੇਤੀ ਆਰਡੀਨੈਂਸਾਂ ਿਖ਼ਲਾਫ਼ ਪੰਜਾਬ ਯੂਥ ਕਾਂਗਰਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੋਸ਼ਲ ਡਿਸਟੈਂਸ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਲ੍ਹਾ ਇੰਚਾਰਜ ਦੀਪ ਟਿਵਾਣਾ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਗੋਬਿਦਰ ਸਿੰਘ ਖੰਗੂੜਾ ਅਤੇ ਵਿਧਾਨ ਸਭਾ ਯੂਥ ਕਾਂਗਰਸ ਸੰਗਰੂਰ ਦੇ ਪ੍ਰਧਾਨ ਸਾਜਨ ਕਾਂਗੜਾ ਦੀ ਅਗਵਾਈ ਹੇਠ ਸਥਾਨਕ ਬਰਨਾਲਾ ਕੈਂਚੀਆਂ ਮਹਾਂਵੀਰ ਚੌਕ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਸਣੇ ਹਲਕੇ ਵਿਚ ਵੱਖ-ਵੱਖ ਜਗ੍ਹਾ 'ਤੇ ਮੋਦੀ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਗਏ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਅਤੇ ਮਾਰਕੀਟ ਕਮੇਟੀ ਸੰਗਰੂਰ ਦੇ ਉਪ ਚੇਅਰਮੈਨ ਹਿੰਮਤ ਬਾਜਵਾ ਅਤੇ ਜ਼ਿਲ੍ਹਾ ਸਕੱਤਰ ਹਰਮਨ ਬਡਲਾ ਵੀ ਸ਼ਾਮਿਲ ਹੋਏ | ਇਸ ਮੌਕੇ ਯੂਥ ਕਾਂਗਰਸੀਆ ਵਲੋਂ ਆਰਡੀਨੈਂਸ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਸਹਾਇਕ ਕਮਿਸ਼ਨਰ ਜ਼ਿਲ੍ਹਾ ਸ਼ਿਕਾਇਤਾਂ ਅਫ਼ਸਰ ਮੈਡਮ ਸਿਮਰਨ ਪ੍ਰੀਤ ਕੌਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ | ਇਸ ਮੌਕੇ ਦੀਪ ਟਿਵਾਣਾ ਅਤੇ ਗੋਬਿਦਰ ਖੰਗੂੜਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੁਰੀ ਤਰ੍ਹਾਂ ਕਿਸਾਨ ਵਿਰੋਧੀ ਸਰਕਾਰ ਹੈ ਜਿਸ ਦੀ ਲੋਕ ਵਿਰੋਧੀ ਨੀਤੀਆਂ ਕਾਰਨ ਦੇਸ਼ ਦਾ ਅੰਨਦਾਤਾ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਿਹਾ ਹੈ | ਵਿਧਾਨ ਸਭਾ ਪ੍ਰਧਾਨ ਸਾਜਨ ਕਾਂਗੜਾ ਨੇ ਮੋਦੀ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਅੱਜ ਭਗੌੜਿਆਂ ਦੀ ਸਰਕਾਰ ਵਜੋਂ ਜਾਣੀ ਜਾਂਦੀ ਹੈ | ਉਕਤ ਯੂਥ ਆਗੂਆਂ ਨੇ ਇਕਸੁਰ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਰੱਦ ਨਾ ਕੀਤਾ ਤਾਂ ਯੂਥ ਕਾਂਗਰਸ ਮੋਦੀ ਸਰਕਾਰ ਦੀ ਇਟ ਨਾਲ ਇਟ ਖੜਕਾ ਦੇਵੇਗੀ | ਇਸ ਮੌਕੇ ਯੂਥ ਕਾਂਗਰਸੀਆ ਵਲੋਂ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ ਇਸ ਮੌਕੇ ਰਾਣਾ ਬਾਲੂ, ਜੋਨੀ ਗਰਗ, ਸੰਜੀਵ ਸੋਨੀ, ਹੈਪੀ ਹੀਰਾ, ਰਾਹੁਲ ਰੰਧਾਵਾ, ਮਨਿੰਦਰ ਸਿੰਘ, ਹੁਸਨ, ਹਰਸ਼ ਲੋਟ, ਅਜੇ ਮਹਿਰਾ, ਅੰਬੂ, ਪਰਦੀਪ ਸ਼ਰਮਾ, ਪਰਦੀਪ ਬੋਕਸਰ, ਭਿੰਦਾ, ਲੱਕੀ, ਜਸ਼ਨ ਆਦਿ ਮੌਜੂਦ ਸਨ | ਮੂਣਕ, (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ)-ਸੇਲ ਟੈਕਸ ਬੈਰੀਅਰ ਚੌਕ ਮੂਣਕ ਵਿਖੇ ਕੇਂਦਰ ਸਰਕਾਰ ਵਲੋਂ ਕਿਸਾਨ ਮਾਰੂ ਆਰਡੀਨੈਂਸ ਪਾਸ ਕੀਤੇ ਜਾਣ ਦੇ ਵਿਰੋਧ 'ਚ ਯੂਥ ਕਾਂਗਰਸ ਲਹਿਰਾ ਦੇ ਵਾਇਸ ਪ੍ਰਧਾਨ ਸਿਮਰਨਜੀਤ ਸਿੰਘ ਧਾਲੀਵਾਲ ਹਮੀਰਗੜ੍ਹ ਵਲੋਂ ਅਪਣੇ ਵਰਕਰਾਂ ਦੇ ਸਹਿਯੋਗ ਨਾਲ ਕੇਂਦਰ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਿਖ਼ਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਵੱਧ ਐਮ.ਆਰ.ਐਸ.ਪੀ. ਦੇਣ ਅਤੇ ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ | ਇਸ ਮੌਕੇ ਇਨ੍ਹਾਂ ਦੇ ਨਾਲ ਕਾਕਾ ਸਿੰਘ, ਗੁਰਪ੍ਰੀਤ ਸ਼ਰਮਾ, ਸਤਨਾਮ ਸਿੰਘ, ਗੁਰਦੀਪ ਸਿੰਘ ਲਾਬਾ, ਗੁਲਾਬ ਸਿੰਘ, ਸਤਨਾਮ ਸਿੰਘ ਅਤੇ ਗੁਰਸੇਵਕ ਸਿੰਘ ਨੇ ਵੀ ਸੰਬੋਧਨ ਕੀਤਾ | ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ)-ਯੂਥ ਕਾਂਗਰਸ ਹਲਕਾ ਸੁਨਾਮ ਵਲੋਂ ਪਰਵਿੰਦਰ ਸਿੰਘ ਬੱਬੂ, ਹਰਪਾਲ ਸਿੰਘ ਹਾਂਡਾ ਦੀ ਅਗਵਾਈ ਵਿਚ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਅਤੇ ਜਾਰੀ ਕੀਤੇ ਗਏ ਖੇਤੀ ਆਰਡੀਨੈਂਸਾਂ ਿਖ਼ਲਾਫ਼ ਸ਼ਹਿਰ ਦੇ ਸਿਨਮਾ ਚੌਕ, ਮਾਤਾ ਮੋਦੀ ਚੌਕ, ਅਗਰਸੈਨ ਚੌਕ ਅਤੇ ਸਥਾਨਕ ਆਈ.ਟੀ.ਆਈ ਚੌਕ ਵਿਖੇ ਸ਼ਾਂਤਮਈ ਧਰਨੇ ਦੇ ਕੇ ਰੋਸ ਪ੍ਰਗਟ ਕੀਤਾ ਗਿਆ | ਇਸ ਸਮੇਂ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਕਿੰਦਾ ਕਮੋ ਮਾਜਰਾ ਕਲ੍ਹਾਂ, ਗੁਰਸੇਵਕ ਸਿੰਘ ਆਦਿ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਮੰਡੀਕਰਨ ਦੇ ਨਵੇਂ ਕਾਨੂੰਨ ਬਣਾ ਕੇ ਮੰਡੀਆਂ ਅਤੇ ਐਮ.ਐਸ.ਪੀ.ਖ਼ਤਮ ਕਰਨ 'ਤੇ ਤੁਲੀ ਹੋਈ ਹੈ ਅਤੇ ਖੇਤੀ ਨੂੰ ਵਪਾਰਕ ਘਰਾਣਿਆਂ ਦੇ ਹੱਥਾਂ 'ਚ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ | ਯੂਥ ਕਾਂਗਰਸੀ ਆਗੂਆਂ ਨੇ ਸਰਕਾਰ ਤੋਂ ਜਾਰੀ ਕੀਤੇ ਖੇਤੀ ਆਰਡੀਨੈਂਸ ਰੱਦ ਕਰਨ ਦੀ ਮੰਗ ਕੀਤੀ | ਇਸ ਸਮੇਂ ਭਾਰਤ ਦੇ ਰਾਸ਼ਟਰਪਤੀ ਕੋਲ ਪੁੱਜਦਾ ਕਰਨ ਲਈ ਐਸ.ਡੀ.ਐਮ.ਸੁਨਾਮ ਮੈਡਮ ਮਨਜੀਤ ਕੌਰ ਨੂੰ ਇਕ ਪੱਤਰ ਵੀ ਦਿੱਤਾ ਗਿਆ | ਇਸ ਮੌਕੇ ਚਮਕੌਰ ਸਿੰਘ ਹਾਂਡਾ, ਗਗਨ ਸਿੰਘ, ਸਾਹਿਲ ਸਿੰਘ, ਅਨਿਲ ਕੁਮਾਰ, ਅੰਮਿਤ ਸਿੰਘ ਅਤੇ ਮਨਪ੍ਰੀਤ ਸਿੰਘ ਆਦਿ ਸ਼ਾਮਿਲ ਸਨ | ਲਹਿਰਾਗਾਗਾ, (ਗਰਗ, ਗੋਇਲ, ਢੀਂਡਸਾ)-ਯੂਥ ਕਾਂਗਰਸ ਲਹਿਰਾਗਾਗਾ ਵਲੋਂ ਅੱਜ ਇੱਥੇ ਰਾਮੇ ਵਾਲੀ ਖੂਹੀ 'ਤੇ ਕੇਂਦਰ ਸਰਕਾਰ ਵਲੋਂ ਖੇਤੀ ਉਪਜ ਤੇ ਖਰੀਦ ਸਬੰਧੀ ਜਾਰੀ ਕੀਤੇ ਗਏ ਤਿੰਨ ਨਵੇਂ ਆਰਡੀਨੈਂਸਾਂ ਿਖ਼ਲਾਫ਼ ਧਰਨਾ ਦਿੱਤਾ ਗਿਆ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਦੇ ਨਿਰਦੇਸ਼ਾਂ ਹੇਠ ਲਗਾਏ ਧਰਨੇ ਦੀ ਅਗਵਾਈ ਬੀਬੀ ਭੱਠਲ ਦੇ ਮੀਡੀਆ ਸਲਾਹਕਾਰ ਸਨਮੀਕ ਸਿੰਘ ਹੈਨਰੀ, ਕੌਾਸਲਰ ਗੁਰਲਾਲ ਸਿੰਘ, ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਪੁਸ਼ਪਿੰਦਰ ਗੁਰੂ ਐਡਵੋਕੇਟ ਤੇ ਨੀਟੂ ਸ਼ਰਮਾ ਨੇ ਕੀਤੀ | ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਗਏ ਤਿੰਨ ਨਵੇਂ ਆਰਡੀਨੈਂਸ ਦਾ ਲਾਭ ਸਿਰਫ਼ ਕਾਰਪੋਰੇਟ ਘਰਾਣਿਆਂ ਨੂੰ ਮਿਲੇਗਾ ਅਤੇ ਦੇਸ ਦੀ ਕਿਸਾਨੀ ਬਰਬਾਦ ਹੋ ਜਾਵੇਗੀ | ਇਸ ਨਾਲ ਕਿਸਾਨੀ, ਆੜਤੀ, ਮਜ਼ਦੂਰ ਤੇ ਸ਼ੈਲਰ ਇੰਡਸਟਰੀ ਤਬਾਹ ਹੋ ਜਾਵੇਗੀ | ਇਸ ਮੌਕੇ ਯੂਥ ਕਾਂਗਰਸ ਦੇਸ ਦਲੱਵਿੰਦਰ ਸਿੰਘ ਖੰਡੇਬਾਦ, ਕੁਲਵੰਤ ਸਿੰਘ ਪਿਸ਼ੋਰ ਨੇ ਵੀ ਮੌਜੂਦ ਸਨ |

Dailyhunt
Disclaimer: This story is auto-aggregated by a computer program and has not been created or edited by Dailyhunt. Publisher: Ajitjalandhar
Top