Tuesday, 25 Feb, 8.59 am ਅਜੀਤ

ਮੁੱਖ ਪੰਨਾ
ਪੰਘੂੜੇ ਚੋਂ ਫਿਰ ਮਿਲੀ ਨਵਜੰਮੀ ਬੱਚੀ

ਅਬੋਹਰ, 25 ਫਰਵਰੀ (ਕੁਲਦੀਪ ਸਿੰਘ ਸੰਧੂ) - ਅਬੋਹਰ ਦੇ ਸਰਕਾਰੀ ਹਸਪਤਾਲ ਵਿਚ ਸਥਾਪਿਤ ਪੰਘੂੜੇ ਵਿਚ ਅੱਜ ਤੜਕੇ ਇੱਕ ਹੋਰ ਨਵਜੰਮੀ ਬੱਚੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਹਫ਼ਤੇ ਵਿਚ ਬੱਚਾ ਮਿਲਣ ਦਾ ਇਹ ਦੂਸਰਾ ਕੇਸ ਹੈ। ਬੱਚੀ ਮਿਲਣ ਦੀ ਸੂਚਨਾ ਉਪਰੰਤ ਪੰਘੂੜਾ ਸਥਾਪਤ ਕਰਨ ਵਾਲੀ ਸੰਸਥਾ ਦੇ ਆਗੂਆਂ ਤੋਂ ਇਲਾਵਾ ਸਰਕਾਰੀ ਹਸਪਤਾਲ ਦੇ ਡਾਕਟਰ ਅਤੇ ਵੱਖ ਵੱਖ ਵਿਭਾਗਾਂ ਦੇ ਅਫ਼ਸਰ ਮੌਕੇ ਤੇ ਪਹੁੰਚੇ ।ਬੱਚੀ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਉਸ ਨੂੰ ਮੈਡੀਕਲ ਕਾਲਜ ਫ਼ਰੀਦਕੋਟ ਲਈ ਰੈਫ਼ਰ ਕੀਤਾ ਜਾ ਰਿਹਾ ਹੈ।

Dailyhunt
Disclaimer: This story is auto-aggregated by a computer program and has not been created or edited by Dailyhunt. Publisher: Ajitjalandhar
Top