Wednesday, 03 Jun, 9.18 pm ਅਜੀਤ

ਮੁੱਖ ਪੰਨਾ
ਪੰਜਾਬ ਬਣਿਆ ਬੱਚਿਆਂ ਦਾ ਵਿਸ਼ਵ ਦਾ ਸਭ ਤੋਂ ਵੱਡਾ ਆਨਲਾਈਨ ਕੁਵਿਜ਼ ਟੈਸਟ ਲੈਣ ਵਾਲਾ ਸੂਬਾ

ਘੁਮਾਣ, 3 ਜੂਨ (ਬੰਮਰਾਹ)-ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਦੇ ਸਮੂਹ ਕੰਪਿਊਟਰ ਅਧਿਆਪਕਾਂ ਨੇ ਕੰਪਿਊਟਰ ਸਾਇੰਸ ਟੀਮ ਪੰਜਾਬ ਦਾ ਗਠਨ ਕੀਤਾ ਹੈ, ਜੋ ਬੱਚਿਆਂ ਲਈ ਈਕੰਟੈਂਟ, ਐਪਸ, ਵੈੱਬਸਾਈਟ, ਵੀਡੀਓ ਭਾਸ਼ਣ ਤਿਆਰ ਕਰ ਕੇ ਬੱਚਿਆਂ ਤੱਕ ਪਹੁੰਚਾ ਕੇ ਆਨਲਾਈਨ ਟੈਸਟ ਲੈ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਰਿੰਦਰ ਸਿੰਘ ਕੰਪਿਊਟਰ ਸਾਇੰਸ ਟੀਮ ਪੰਜਾਬ ਦੇ ਮੈਂਬਰ, ਗੁਰਵਿੰਦਰ ਸਿੰਘ ਤਰਨਤਾਰਨ ਸੂਬਾ ਪ੍ਰਧਾਨ, ਸੂਬਾ ਜਨਰਲ ਸਕੱਤਰ ਅਰੁਨਦੀਪ ਸਿੰਘ, ਪਰਮਿੰਦਰ ਸਿੰਘ ਸੂਬਾ ਕਮੇਟੀ ਮੈਂਬਰ ਅਤੇ ਗੁਰਪਿੰਦਰ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਨੇ ਇਕ ਪ੍ਰੈੱਸ ਨੋਟ ਰਾਹੀਂ ਆਨਲਾਈਨ ਟੈਸਟ ਦਾ ਨਤੀਜਾ ਘੋਸ਼ਿਤ ਕਰਦੇ ਸਮੇਂ ਦੱਸਿਆ ਕਿ ਪੰਜਾਬ ਦੀ ਟੀਮ ਵਲੋਂ ਛੇਵੀਂ ਤੋਂ ਬਾਰ੍ਹਵੀਂ ਤੱਕ ਦੇ ਬੱਚਿਆਂ ਲਈ ਸਿੱਖਿਆ ਦਾ ਆਨਲਾਈਨ ਮਟੀਰੀਅਲ ਮੋਬਾਈਲ ਰਾਹੀਂ ਪੰਜਾਬ ਦੇ ਸਮੂਹ ਕੰਪਿਊਟਰ ਅਧਿਆਪਕਾਂ ਨੂੰ ਭੇਜਿਆ ਜਾਂਦਾ ਹੈ, ਜੋ ਅੱਗੇ ਪੰਜਾਬ ਦੇ ਸਾਰੇ ਸਕੂਲਾਂ ਵਿਚ ਬੱਚਿਆਂ ਨੂੰ ਪਹੁੰਚਾ ਰਹੇ ਹਨ ਅਤੇ ਪੜ੍ਹਾ ਰਹੇ ਹਨ। ਪੜ੍ਹਾਈ ਦਾ ਮੁਲਾਂਕਣ ਲਈ ਗੂਗਲ ਫਾਰਮ ਦੀ ਵਰਤੋਂ ਨਾਲ ਆਨਲਾਈਨ ਟੈੱਸਟ ਰੱਖਿਆ ਗਿਆ, ਜਿਸ ਤਹਿਤ ਪਹਿਲਾ ਟੈਸਟ 22 ਤੋਂ 23 ਮਈ ਰਾਤ 12 ਵਜੇ ਤੱਕ ਲਿਆ ਗਿਆ ਸੀ, ਜਿਸ ਵਿਚ 4 ਲੱਖ 56 ਹਜ਼ਾਰ 993 ਨਵੇਂ ਬੱਚਿਆਂ ਨੇ ਭਾਗ ਲੈ ਕੇ ਇਸ ਆਨਲਾਈਨ ਕੁਵਿਜ਼ ਟੈਸਟ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਆਨਲਾਈਨ ਟੈਸਟ ਬਣਾ ਦਿੱਤਾ ਸੀ।।ਇਸ ਤੋਂ ਬਾਅਦ ਦੂਜਾ ਆਨਲਾਈਨ ਟੈਸਟ 30 ਮਈ ਤੋਂ 31 ਮਈ ਰਾਤ 12 ਵਜੇ ਤੱਕ ਲਿਆ ਗਿਆ,।ਜਿਸ ਵਿਚ ਕੰਪਿਊਟਰ ਅਧਿਆਪਕਾਂ ਦੀ ਮਿਹਨਤ ਸਦਕਾ ਅਤੇ ਬੱਚਿਆਂ ਦੀ ਰੁਚੀ ਕਾਰਨ 4 ਲੱਖ 78 ਹਜ਼ਾਰ 295 ਬੱਚਿਆਂ ਦੇ ਟੈਸਟ ਲੈ ਕੇ ਆਪਣਾ ਪੁਰਾਣਾ ਰਿਕਾਰਡ ਤੋੜ ਕੇ ਇਕ ਨਵਾਂ ਰਿਕਾਰਡ ਬਣਾ ਦਿੱਤਾ। ਇਸ ਨਾਲ ਹੀ ਪੰਜਾਬ ਸੂਬਾ ਵਿਸ਼ਵ ਦਾ ਹੁਣ ਤੱਕ ਦਾ ਬੱਚਿਆਂ ਦਾ ਸਭ ਤੋਂ ਵੱਡਾ ਆਨਲਾਈਨ ਟੈਸਟ ਲੈਣ ਵਾਲਾ ਪਹਿਲਾ ਸੂਬਾ ਬਣ ਗਿਆ।

Dailyhunt
Disclaimer: This story is auto-aggregated by a computer program and has not been created or edited by Dailyhunt. Publisher: Ajitjalandhar
Top
// // // // $find_pos = strpos(SERVER_PROTOCOL, "https"); $comUrlSeg = ($find_pos !== false ? "s" : ""); ?>