Wednesday, 05 Aug, 10.08 am ਅਜੀਤ

ਹੁਸ਼ਿਆਰਪੁਰ-ਮੁਕੇਰੀਆਂ
ਸੂਬੇ 'ਚ ਕਾਂਗਰਸ ਦੀ ਸ਼ਹਿ 'ਤੇ ਘਰ-ਘਰ ਪਹੁੰਚਾਏ ਜਾ ਰਹੇ ਹਨ ਨਸ਼ੇ-ਇੰਜ: ਸੰਧਰਾਂ

ਹੁਸ਼ਿਆਰਪੁਰ, 4 ਅਗਸਤ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਬਹੁਜਨ ਸਮਾਜ ਪਾਰਟੀ ਵਲੋਂ ਪੰਜਾਬ ਇੰਚਾਰਜ ਰਣਧੀਰ ਸਿੰਘ ਬੈਣੀਪਾਲ, ਇੰਚਾਰਜ ਦੀਪਕ ਕੁਮਾਰ ਅਤੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਦੇ ਨਿਰਦੇਸ਼ਾਂ 'ਤੇ ਅੱਜ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪ੍ਰਧਾਨ ਇੰਜੀ: ਮਹਿੰਦਰ ਸਿੰਘ ਸੰਧਰਾਂ ਦੀ ਅਗਵਾਈ 'ਚ ਕਾਂਗਰਸ ਸਰਕਾਰ ਦੀ ਅਰਥੀ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਸੂਬਾ ਸਕੱਤਰ ਦਲਜੀਤ ਰਾਏ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਦਲਜੀਤ ਰਾਏ ਤੇ ਇੰਜੀ: ਮਹਿੰਦਰ ਸਿੰਘ ਸੰਧਰਾਂ ਨੇ ਕਿਹਾ ਕਿ ਪੰਜਾਬ ਦੇ ਤਿੰਨ ਜ਼ਿਲਿ੍ਹਆਂ ਤਰਨਤਾਰਨ, ਅੰਮਿ੍ਤਸਰ ਤੇ ਗੁਰਦਾਸਪੁਰ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਗਰੀਬ ਪਰਿਵਾਰਾਂ ਦੇ 100 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਤੇ ਇਹ ਮੌਤਾਂ ਦਾ ਅੰਕੜਾ ਹਰ ਰੋਜ਼ ਵਧ ਰਿਹਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਮੌਤਾਂ ਦੀ ਜ਼ਿੰਮੇਵਾਰ ਕਾਂਗਰਸ ਦੀ ਕੈਪਟਨ ਸਰਕਾਰ ਹੀ ਹੈ | ਉਨ੍ਹਾਂ ਕਿਹਾ ਕੈਪਟਨ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਦਿਆਂ ਕਿਹਾ ਸੀ ਕਿ ਪੰਜਾਬ 'ਚੋਂ ਨਸ਼ਾ ਇਕ ਮਹੀਨੇ 'ਚ ਖ਼ਤਮ ਕਰ ਦਿੱਤਾ ਜਾਵੇਗਾ, ਪਰ ਉਨ੍ਹਾਂ ਦੇ ਜੱਦੀ ਜ਼ਿਲ੍ਹੇ ਪਟਿਆਲੇ 'ਚ ਨਕਲੀ ਸ਼ਰਾਬ ਦੀਆਂ ਫ਼ੈਕਟਰੀਆਂ ਫੜ੍ਹੀਆਂ ਗਈਆਂ, ਜਿਸ 'ਤੇ ਮੁੱਖ ਮੰਤਰੀ ਨੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ, ਇਸ ਤੋਂ ਇਹ ਪਤਾ ਲੱਗਦਾ ਹੈ ਕਿ ਕਾਂਗਰਸ ਸਰਕਾਰ ਦੀ ਸ਼ਹਿ 'ਤੇ ਹੀ ਪੰਜਾਬ ਵਿਚ ਨਸ਼ੇ ਘਰ-ਘਰ ਪਹੁੰਚ ਰਹੇ ਹਨ | ਇਸ ਮੌਕੇ ਮਨਦੀਪ ਕਲਸੀ ਜ਼ੋਨ ਇੰਚਾਰਜ, ਦਰਸ਼ਨ ਲੱਧੜ ਜ਼ਿਲ੍ਹਾ ਕੈਸ਼ੀਅਰ, ਭਜਨ ਸਿੰਘ ਖ਼ਾਲਸਾ ਜ਼ਿਲ੍ਹਾ ਵਾਇਸ ਪ੍ਰਧਾਨ, ਜ਼ਿਲ੍ਹਾ ਇੰਚਾਰਜ ਗੁਰਦੇਵ ਸਿੰਘ ਬਿੱਟੂ, ਗੁਰਮੁਖ ਪੰਡੋਰੀ ਖਜੂਰ, ਦਿਨੇਸ਼ ਪੱਪੂ, ਜ਼ਿਲ੍ਹਾ ਸਕੱਤਰ ਨਰਿੰਦਰ ਖਨੌੜਾ, ਸੰਨੀ ਭੀਲੋਵਾਲ, ਹਲਕਾ ਪ੍ਰਧਾਨ ਹੁਸ਼ਿਆਰਪੁਰ ਪਵਨ ਕੁਮਾਰ, ਪਲਵਿੰਦਰ ਲਾਡੀ ਪ੍ਰਧਾਨ ਹਲਕਾ ਚੱਬੇਵਾਲ, ਹੈਪੀ ਫੰਬੀਆਂ ਵਾਇਸ ਪ੍ਰਧਾਨ ਸ਼ਾਮਚੁਰਾਸੀ, ਰਣਜੀਤ ਬੱਬਲੂ ਹੁਸ਼ਿਆਰਪੁਰ ਵਾਇਸ ਪ੍ਰਧਾਨ, ਹਰਜੀਤ ਲਾਡੀ ਸਿਟੀ ਪ੍ਰਧਾਨ, ਕੌਸ਼ਲ ਫੰਬੀਆਂ, ਵਿਜੈ ਖ਼ਾਨਪੁਰੀ, ਜਗਦੀਸ਼ ਲਾਂਬੜਾ, ਕੁਲਜੀਤ ਖ਼ਾਨਪੁਰੀ, ਜਸੀ ਤਲਵੰਡੀ, ਮੁਨੀਸ਼ ਕੁਮਾਰ, ਪੰਮਾ ਬੇਗੋਵਾਲੀਆ, ਜਸਕਰਨ, ਜੱਸੀ ਤਲਵੰਡੀ, ਇੰਦਰ ਵੀਰ ਵਡਲਾ, ਹਰਮੇਸ਼ ਲਾਲ, ਰਮੇਸ਼ ਬਾੜੀਆਂ, ਬਿੱਲਾ ਰਹੀਮਪੁਰ ਆਦਿ ਹਾਜ਼ਰ ਸਨ |

Dailyhunt
Disclaimer: This story is auto-aggregated by a computer program and has not been created or edited by Dailyhunt. Publisher: Ajitjalandhar
Top