Thursday, 27 Apr, 8.08 am ਆਵਾਜ਼ ਕੌਮ ਦੀ

ਪੰਜਾਬ
ਪੰਜਾਬੀ, ਉਰਦੂ, ਫਾਰਸ਼ੀ ਅਤੇ ਅਰਬੀ ਭਾਸਾਵਾਂ ਦੀ ਵਿਸ਼ਵ ਪ੍ਰਸਿੱਧ ਵਿਦਵਾਨ ਡਾ. ਰੁਬੀਨਾ ਸ਼ਬਨਮ ਨੂੰ ਪੰਜਾਬ ਸਰਕਾਰ ਨੇ ਪੰਜਾਬ ਉਰਦੂ ਅਕਾਦਮੀ ਦੀ ਸਕੱਤਰ ਨਿਯੁੱਕਤ ਕਰ ਦਿੱਤਾ ਹੈ।

ਮਲੇਰਕੋਟਲਾ, ੨੭ ਅਪ੍ਰੈਲ (): ਪੰਜਾਬੀ, ਉਰਦੂ, ਫਾਰਸ਼ੀ ਅਤੇ ਅਰਬੀ ਭਾਸਾਵਾਂ ਦੀ ਵਿਸ਼ਵ ਪ੍ਰਸਿੱਧ ਵਿਦਵਾਨ ਡਾ. ਰੁਬੀਨਾ ਸ਼ਬਨਮ ਨੂੰ ਪੰਜਾਬ ਸਰਕਾਰ ਨੇ ਪੰਜਾਬ ਉਰਦੂ ਅਕਾਦਮੀ ਦੀ ਸਕੱਤਰ ਨਿਯੁੱਕਤ ਕਰ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਸ ਸਬੰਧੀ ਆਦੇਸ਼ਾਂ 'ਤੇ ਦਸਤਖਤ ਕਰਕੇ ਸਬੰਧਤ ਵਿਭਾਗ ਨੂੰ ਅਗਲੇਰੀ ਕਾਰਵਾਈ ਲਈ ਭੇਜ ਦਿੱਤਾ ਹੈ। ਡਾ. ਰੁਬੀਨਾ ਸ਼ਬਨਮ ਇਸ ਵੇਲੇ ਨਵਾਬ ਸ਼ੇਰ ਮੁਹੰਮਦ ਖਾਨ ਇੰਸਟੀਚਿਊਟ ਆਫ ਅਡਵਾਂਸ ਸਟੱਡੀਜ਼ ਇਨ ਉਰਦੂ, ਪਰਸੀਅਨ ਐਂਡ ਅਰੈਬਿਕ ਲੈਂਗੂਏਜ਼ਿਜ ਮਲੇਰਕੋਟਲਾ ( ਰੀਜ਼ਨਲ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ) ਦੇ ਮੁੱਖੀ ਵਜੋਂ ਸੇਵਾਵਾਂ ਨਿਭਾ ਰਹੇ ਹਨ। ਡਾ. ਰੁਬੀਨਾ ਨੂੰ ਇਸ ਅਦਾਰੇ ਦੇ ਨਾਲ ਨਾਲ ਪੰਜਾਬ ਉਰਦੂ ਅਕਾਦਮੀ ਦੇ ਸਕੱਤਰ ਦੀ ਵੀ ਜਿੰਮੇਵਾਰੀ ਸੌਂਪੀ ਗਈ ਹੈ। ਉਹ ਪ੍ਰੋ. ਮਨਜੂਰ ਹਸਨ ਦੀ ਜਗ੍ਹਾ ਲੈਣਗੇ ਜਿੰਨ੍ਹਾਂ ਨੂੰ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਇਸ ਅਹੁੱਦੇ 'ਤੇ ਨਿਯੁੱਕਤ ਕੀਤਾ ਗਿਆ ਸੀ।

ਡਾ. ਰੁਬੀਨਾ ਸ਼ਬਨਮ ਨੂੰ ਲੋਕ ਨਿਰਮਾਣ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਦੇ ਅਤਿ ਕਰੀਬੀ ਵਿਸ਼ਵਾਸ ਪਾਤਰ ਤੇ ਪਰਿਵਾਰਕ ਮੈਂਬਰਾਂ ਵਿੱਚ ਸ਼ਾਮਿਲ ਮੰਨਿਆਂ ਜਾਂਦਾ ਹੈ। ਮਲੇਰਕੋਟਲਾ ਵਿਖੇ ੮ ਮਈ ੧੯੭੧ ਨੂੰ ਜਨਾਬ ਮੁਹੰਮਦ ਬਸ਼ੀਰ ਦੇ ਘਰ ਪੈਦਾ ਹੋਈ ਅਤੇ ਐਡਵੋਕੇਟ ਮੁਹੰਮਦ ਸਲੀਮ ਖਿਲਜ਼ੀ ਦੀ ਪਤਨੀ ਡਾ. ਰੁਬੀਨਾ ਸ਼ਬਨਮ ਨੇ ਉਰਦੂ ਅਤੇ ਫਾਰਸ਼ੀ ਦੀਆਂ ਮਾਸਟਰ ਡਿਗਰੀਆਂ ਪਹਿਲੇ ਦਰਜੇ ਵਿੱਚ ਪਾਸ ਕਰਕੇ ਸਾਲ ੨੦੦੨ ਵਿੱਚ ਪਰਵੀਨ ਸ਼ਾਕਿਰ ਕਾ ਸ਼ੇਅਰੀ ਕਾਰਨਾਮਾ ਵਿਸ਼ੇ 'ਤੇ ਪੀ.ਐਚ.ਡੀ.

ਦੀ ਉਪਾਧੀ ਹਾਸ਼ਿਲ ਕੀਤੀ। ਡਾ. ਰੁਬੀਨਾ ਸ਼ਬਨਮ ਨੂੰ ਪੰਜਾਬ ਉਰਦੂ ਅਕਾਦਮੀ ਦੀ ਸੱਕਤਰ ਨਿਯੁੱਕਤ ਕੀਤੇ ਜਾਣ ਦਾ ਸਥਾਨਕ ਅਦਬੀ ਹਲਕਿਆਂ ਅੰਦਰ ਪੁਰ ਜੋਸ਼ ਸਵਾਗਤ ਕੀਤਾ ਜਾ ਰਿਹਾ ਹੈ। ਡਾ.

ਰੁਬੀਨਾ ਸ਼ਬਨਮ ਨੇ ਅਪਣੀ ਇਸ ਨਿਯੁੱਕਤੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਨਿਰਮਾਣ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੰਜਾਬ ਅੰਦਰ ਉਰਦੂ ਜ਼ੁਬਾਨ ਦੀ ਤਰੱਕੀ ਲਈ ਬੀਬੀ ਰਜ਼ੀਆ ਸੁਲਤਾਨਾਂ ਦੀਆਂ ਉਮੀਦਾਂ 'ਤੇ ਖਰੀ ਉਤਰੇਗੀ ।

Dailyhunt
Top