Friday, 26 Jan, 7.00 am ਆਵਾਜ਼ ਕੌਮ ਦੀ

ਹੋਮ
ਸੁਰਜਨ ਜ਼ੀਰਵੀ ਨੂੰ ' ਲਾਈਫ ਟਾਈਮ ਅਚੀਵਮੈਂਟ ਐਵਾਰਡ '

ਸੁਰਜਨ ਜ਼ੀਰਵੀ ਨੂੰ ' ਲਾਈਫ ਟਾਈਮ ਅਚੀਵਮੈਂਟ ਐਵਾਰਡ '

ਟੋਰਾਂਟੋ, 26ਜਨਵਰੀ (ਪ੍ਰਤੀਕ ਸਿੰਘ) ਪੰਜਾਬੀ ਪੱਤਰਕਾਰੀ ਦੇ ਬਾਬਾ ਬੋਹੜ ਸੁਰਜਨ ਜ਼ੀਰਵੀ ਹੁਰਾਂ ਨੂੰ ਇੱਥੇ ਇਕ ਵਿਸ਼ੇਸ਼ ਸਮਾਗਮ ਦੌਰਾਨ ਉਨ੍ਹਾ ਦੇ ਵਡਮੁੱਲੇ ਯੋਗਦਾਨ ਲਈ 'ਵਿਰਾਸਤ ਪੀਸ ਸੰਸਥਾ' ਵੱਲੋਂ 'ਲਾਈਫ ਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨਤ ਕੀਤਾ ਗਿਆ। ਕਮਿਊਨਿਸਟ ਤੇ ਮਾਰਕਸਵਾਦੀ ਵਿਚਾਰਧਾਰਾ ਵਾਲੇ ਸ੍ਰੀ ਜ਼ੀਰਵੀ (89) "ਲੋਕ-ਯੁਗ" ਅਤੇ "ਨਵਾਂ ਜ਼ਮਾਨਾ" ਅਦਾਰੇ ਦੀ ਰੂਹੇ-ਰਵਾਂ ਸਾਬਤ ਹੋਏ ਅਤੇ 1990 ਤੋਂ ਹੁਣ ਤੱਕ ਦੇ ਆਪਣੇ ਕੈਨੇਡਾ ਦੇ ਆਵਾਸ ਦੌਰਾਨ ਉਨ੍ਹਾ ਪੰਜਾਬੀ ਭਾਈਚਾਰੇ ਦੀ ਮਾਨਸਿਕਤਾ ਨੂੰ ਨੇੜੇ ਤੋਂ ਸਮਝਣ ਦਾ ਯਤਨ ਕੀਤਾ ਅਤੇ 'ਇਹ ਹੈ ਬਾਰਬੀ ਸੰਸਾਰ' ਵਰਗੀ ਸ਼ਾਨਦਾਰ ਪੁਸਤਕ ਲਿਖੀ।
'ਵਿਰਾਸਤ ਪੀਸ ਸੰਸਥਾ' ਵੱਲੋਂ ਆਯੋਜਿਤ ਇਸ ਸੰਗੀਤਕ ਸ਼ਾਮ 'ਸੁਰਮਈ ਤ੍ਰਿਵੈਣੀ' ਵਿਚ ਸੁਰੀਲੇ ਉੱਭਰਦੇ ਗਾਇਕ 'ਦਿਲਜਾਨ' ਤੋਂ ਇਲਾਵਾ ਮਸ਼ਹੂਰ ਗਾਇਕਾਵਾਂ ਪਰਾਗ ਰੇਅ ਅਤੇ ਸ਼ੋਭਾ ਸ਼ੇਖਰ ਤੇ ਇਕਬਾਲ ਬਰਾੜ ਨੇ ਆਪਣੇ ਨਿਵੇਕਲੇ ਅੰਦਾਜ਼ ਨਾਲ ਸਰੋਤਿਆਂ ਨੂੰ ਮੰਤਰ-ਮੁਗਧ ਕੀਤਾ। ਸਟੇਜ ਸੰਚਾਲਨ ਬਲਜੀਤ ਧਾਲੀਵਾਲ ਅਤੇ ਗੁਰਮਿੰਦਰ ਆਹਲੂਵਾਲੀਆ ਨੇ ਕੀਤਾ। ਮੰਝੇ ਹੋਏ ਕੰਪੋਜ਼ਰ ਨਦੀਮ ਅਲੀ ਦੇ ਬੈਂਡ ਨੇ ਸਾਰੇ ਪ੍ਰੋਗਰਾਮ ਨੂੰ ਸੁਰਬੱਧ ਕੀਤਾ। ਇਸ ਚੈਰਿਟੀ ਮਹਿਫ਼ਲ ਵਿਚ ਗਾਇਕੀ ਤੋਂ ਇਲਾਵਾ ਮਿਸ ਪੰਜਾਬਣ ਮੁਕਾਬਲੇ 'ਚ ਹਿੱਸਾ ਲੈਣ ਵਾਲੀਆਂ ਮੁਟਿਆਰਾਂ ਮਹਿਤਾਬ ਸਮਰਾ, ਜਸਪ੍ਰੀਤ ਮਾਂਗਟ ਅਤੇ ਹਰਪ੍ਰੀਤ ਕੌਰ ਨੇ ਕੋਰੀਓਗਰਾਫੀ ਰਾਹੀਂ ਪੰਜਾਬੀ ਨਾਚ ਦੀਆਂ ਵੰਨਗੀਆਂ ਪੇਸ਼ ਕੀਤੀਆਂ। ਨਾਮਵਰ ਮੀਡੀਆਕਾਰ ਇਕਬਾਲ ਮਾਹਲ ਤੇ ਕੌਂਸਲਰ ਗੁਰਪ੍ਰੀਤ ਢਿੱਲੋਂ ਉਚੇਚਾ ਸ਼ਾਮਲ ਹੋਏ।mmp

Dailyhunt
Top