Dailyhunt Logo
  • Light mode
    Follow system
    Dark mode
    • Play Story
    • App Story
475 ਏਕੜ ਸਕੀਮ ਵਿੱਚ ਭਾਰੀ ਬਾਰਿਸ਼ ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ, ਸੜਕਾਂ ਧੱਸੀਆਂ - ਸਮਾਜ ਸੇਵੀ ਅਰਵਿੰਦ ਸ਼ਰਮਾ ਨੇ ਲੋਕਾਂ ਨੂੰ ਕੀਤਾ ਸਾਵਧਾਨ

475 ਏਕੜ ਸਕੀਮ ਵਿੱਚ ਭਾਰੀ ਬਾਰਿਸ਼ ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ, ਸੜਕਾਂ ਧੱਸੀਆਂ - ਸਮਾਜ ਸੇਵੀ ਅਰਵਿੰਦ ਸ਼ਰਮਾ ਨੇ ਲੋਕਾਂ ਨੂੰ ਕੀਤਾ ਸਾਵਧਾਨ

Babushahi 1 week ago
  • ਸੁਖਮਿੰਦਰ ਭੰਗੂ

    ਲੁਧਿਆਣਾ 2 ਜੁਲਾਈ 2026

    ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ (475 ਏਕੜ ਸਕੀਮ) ਦੇ ਸਮੂਹ ਸਤਿਕਾਰਯੋਗ ਨਿਵਾਸੀਆਂ ਨੂੰ ਅਰਵਿੰਦ ਸ਼ਰਮਾ ਨੇ ਅਪੀਲ ਕੀਤੀ ਹੈ ਕਿ ਸਿਟੀ ਸੈਂਟਰ ਦੇ G ਬਲਾਕ ਗੇਟ ਨੰਬਰ-2 ਤੋਂ ਟਿਊਬਵੈੱਲ ਵੱਲ ਜਾਣ ਵਾਲੀ ਸੜਕ ਪਿਛਲੀ ਰਾਤ ਹੋਈ ਭਾਰੀ ਬਾਰਿਸ਼ ਤੋਂ ਬਾਅਦ ਕਈ ਥਾਵਾਂ ਤੋਂ ਬੁਰੀ ਤਰ੍ਹਾਂ ਧੱਸ ਗਈ ਅਤੇ ਫੱਟ ਗਈ ਹੈ।

  • ਇਸ ਕਾਰਨ ਇਸ ਰਸਤੇ 'ਤੇ ਆਵਾਜਾਈ ਕਰਨਾ ਬਹੁਤ ਖ਼ਤਰਨਾਕ ਹੋ ਗਿਆ ਹੈ।

    ਸਮਾਜ ਸੇਵੀ ਅਰਵਿੰਦ ਸ਼ਰਮਾ ਨੇ ਦੱਸਿਆ ਕਿ ਹੈਰਾਨੀ ਦੀ ਗੱਲ ਹੈ ਕਿ ਪ੍ਰਭਾਵਿਤ ਸਥਾਨ 'ਤੇ ਅਜੇ ਤੱਕ ਪੂਰੀ ਬੈਰੀਕੇਡਿੰਗ ਵੀ ਨਹੀਂ ਕੀਤੀ ਗਈ। ਅਜਿਹੀ ਲਾਪਰਵਾਹੀ ਕਿਸੇ ਵੀ ਵੇਲੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਨੇ ਸਮੂਹ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਰਸਤੇ ਦੀ ਵਰਤੋਂ ਨਾ ਕਰਨ ਅਤੇ ਲੋੜ ਪੈਣ 'ਤੇ ਬਦਲਵਾਂ ਰਸਤਾ ਅਪਣਾਉਣ।

    ਅਰਵਿੰਦ ਸ਼ਰਮਾ ਨੇ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਸਿਟੀ ਸੈਂਟਰ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਵੀ ਬਹੁਤ ਸਾਵਧਾਨੀ ਨਾਲ ਆਵਾਜਾਈ ਕੀਤੀ ਜਾਵੇ, ਕਿਉਂਕਿ ਹੋਰ ਥਾਵਾਂ 'ਤੇ ਵੀ ਸੜਕਾਂ ਕਮਜ਼ੋਰ ਹੋ ਸਕਦੀਆਂ ਹਨ।

    ਇਸ ਘਟਨਾ ਨੇ ਨਗਰ ਨਿਗਮ ਲੁਧਿਆਣਾ ਅਤੇ ਨਗਰ ਸੁਧਾਰ ਟਰੱਸਟ ਲੁਧਿਆਣਾ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸੜਕਾਂ ਦੀ ਸਮੇਂ ਸਿਰ ਸੰਭਾਲ, ਮੁਰੰਮਤ ਅਤੇ ਨਿਗਰਾਨੀ ਕੀਤੀ ਜਾਂਦੀ ਤਾਂ ਅੱਜ ਇਹ ਹਾਲਾਤ ਪੈਦਾ ਨਾ ਹੁੰਦੇ। ਨਿਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਰੱਖ-ਰਖਾਅ ਵਿੱਚ ਅਣਗਹਿਲੀ ਕਾਰਨ ਲੋਕਾਂ ਦੀ ਸੁਰੱਖਿਆ ਖ਼ਤਰੇ ਵਿੱਚ ਪਈ ਹੈ।

    ਅਰਵਿੰਦ ਸ਼ਰਮਾ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਲੁਧਿਆਣਾ ਅਤੇ ਨਗਰ ਸੁਧਾਰ ਟਰੱਸਟ ਲੁਧਿਆਣਾ ਤੁਰੰਤ ਮੌਕੇ 'ਤੇ ਪਹੁੰਚ ਕੇ ਸੜਕ ਦੀ ਮੁਰੰਮਤ ਕਰਵਾਉਣ, ਪੂਰੀ ਬੈਰੀਕੇਡਿੰਗ ਯਕੀਨੀ ਬਣਾਉਣ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਠੋਸ ਕਦਮ ਚੁੱਕਣ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ ਅਤੇ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।

    • Download Babushahi App

  • ਸੁਖਮਿੰਦਰ ਭੰਗੂ

    ਲੁਧਿਆਣਾ 2 ਜੁਲਾਈ 2026

    ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ (475 ਏਕੜ ਸਕੀਮ) ਦੇ ਸਮੂਹ ਸਤਿਕਾਰਯੋਗ ਨਿਵਾਸੀਆਂ ਨੂੰ ਅਰਵਿੰਦ ਸ਼ਰਮਾ ਨੇ ਅਪੀਲ ਕੀਤੀ ਹੈ ਕਿ ਸਿਟੀ ਸੈਂਟਰ ਦੇ G ਬਲਾਕ ਗੇਟ ਨੰਬਰ-2 ਤੋਂ ਟਿਊਬਵੈੱਲ ਵੱਲ ਜਾਣ ਵਾਲੀ ਸੜਕ ਪਿਛਲੀ ਰਾਤ ਹੋਈ ਭਾਰੀ ਬਾਰਿਸ਼ ਤੋਂ ਬਾਅਦ ਕਈ ਥਾਵਾਂ ਤੋਂ ਬੁਰੀ ਤਰ੍ਹਾਂ ਧੱਸ ਗਈ ਅਤੇ ਫੱਟ ਗਈ ਹੈ। ਇਸ ਕਾਰਨ ਇਸ ਰਸਤੇ 'ਤੇ ਆਵਾਜਾਈ ਕਰਨਾ ਬਹੁਤ ਖ਼ਤਰਨਾਕ ਹੋ ਗਿਆ ਹੈ।

    • Download Babushahi App

  • Dailyhunt
    Disclaimer: This content has not been generated, created or edited by Dailyhunt. Publisher: Babushahi