Dailyhunt Logo
  • Light mode
    Follow system
    Dark mode
    • Play Story
    • App Story
51 ਆਜ਼ਾਦ ਉਮੀਦਵਾਰਾਂ ਨੇ ਅਕਾਲੀ ਦਲ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ

51 ਆਜ਼ਾਦ ਉਮੀਦਵਾਰਾਂ ਨੇ ਅਕਾਲੀ ਦਲ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ

Babushahi 4 months ago
  • 31 ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ 'ਚ ਅਕਾਲੀ ਦਲ ਵਿਚ ਹੋਏ ਸ਼ਾਮਲ

    ਕਿਹਾ ਕਿ ਪਾਰਟੀ ਵੱਲੋਂ ਨਗਰ ਕੌਂਸਲ ਚੋਣਾਂ ਵਿਚ ਜਿੱਤੀਆਂ ਸੀਟਾਂ ਦੀ ਗਿਣਤੀ ਵੱਧ ਕੇ 243 ਹੋਈ ਤੇ ਅਕਾਲੀ ਦਲ ਨੂੰ 9 ਕਮੇਟੀਆਂ ਵਿਚ ਪੂਰਨ ਬਹੁਮਤ ਮਿਲਿਆ

    ਬਾਬੂਸ਼ਾਹੀ ਬਿਊਰੋ

    ਚੰਡੀਗੜ੍ਹ, 1 ਜੂਨ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਹਾਲ ਹੀ ਵਿਚ ਹੋਈਆਂ ਨਗਰ ਕੌਂਸਲ ਚੋਣਾਂ ਵਿਚ ਐਮ ਸੀ ਚੁਣੇ ਗਏ 51 ਵਿਚੋਂ 31 ਆਜ਼ਾਦ ਉਮੀਦਵਾਰਾਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਅਤੇ ਇਹਨਾਂ ਨੇ ਅਕਾਲੀ ਦਲ ਦੀ ਪੂਰਨ ਹਮਾਇਤ ਦਾ ਐਲਾਨ ਕੀਤਾ ਹੈ।

  • ਬਾਕੀ ਰਹਿੰਦੇ 20 ਕੌਂਸਲਰ ਵੀ ਜਲਦੀ ਹੀ ਪਾਰਟੀ ਵਿਚ ਸ਼ਾਮਲ ਕੀਤੇ ਜਾਣਗੇ।

    ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ 51ਆਜ਼ਾਦ ਕੌਂਸਲਾਂ ਨੇ ਅਕਾਲੀ ਦਲ ਵਿਚ ਵਿਸ਼ਵਾਸ ਪ੍ਰਗਟ ਕੀਤਾ ਹੈ ਤੇ ਅਕਾਲੀ ਦਲ ਵੱਲੋਂ ਜਿੱਤੇ ਵਾਰਡਾਂ ਦੀ ਗਿਣਤੀ ਹੁਣ 243 ਹੋ ਗਈ ਹੈ ਜਿਸ ਵਿਚੋਂ 192 ਵਾਰਡਾਂ ਵਿਚ ਪਾਰਟੀ ਆਪਣੀ ਚੋਣ ਨਿਸ਼ਾਨ 'ਤੇ ਚੋਣਾਂ ਜਿੱਤੀ ਹੈ।

    ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਨੇ 9 ਮਿਉਂਸਪਲ ਕਮੇਟੀਆਂ ਵਿਚ ਪੂਰਨ ਬਹੁਮਤ ਹਾਸਲ ਕਰ ਲਿਆ ਹੈ ਜਦੋਂ ਕਿ ਕਾਂਗਰਸ ਨੇ ਛੇ ਅਤੇ ਭਾਜਪਾ ਨੇ ਦੋ ਕਮੇਟੀਆਂ ਵਿਚ ਬਹੁਮਤ ਹਾਸਲ ਕੀਤਾ ਹੈ।

    ਉਹਨਾਂ ਕਿਹਾ ਕਿ ਜਿਹੜੀਆਂ ਕਮੇਟੀਆਂ ਵਿਚ ਅਕਾਲੀ ਦਲ ਨੇ ਪੂਰਨ ਬਹੁਮਤ ਹਾਸਲ ਕੀਤਾ ਉਹਨਾਂ ਵਿਚ ਮਲੂਕਾ (9/11), ਕੋਟ ਸ਼ਮੀਰ (11/13), ਭਗਤ ਭਾਈਕਾ (7/13), ਭੁੱਚੋ (7/13), ਨੱਥਾਣਾ (7/11), ਲਹਿਰਾ ਮੁਹੱਬਤ (8/11), ਸੰਗਤ (6/9), ਕੋਟ ਫੱਤਾ (8/11) ਅਤੇ ਰਾਹੋਂ (10/13) ਸ਼ਾਮਲ ਹਨ।

    ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਅਕਾਲੀ ਦਲ ਨੇ ਫਰੀਦਕੋਟ, ਮਹਿਰਾਜ, ਮਜੀਠਾ ਅਤੇ ਮੌੜ ਸਮੇਤ ਅਨੇਕਾਂ ਕਮੇਟੀਆਂ ਵਿਚ ਕੁੱਲ ਪਈਆਂ ਵੋਟਾਂ ਦੇ ਮਾਮਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਉਹਨਾਂ ਕਿਹਾ ਕਿ ਬਹੁਤ ਸਾਰੀਆਂ ਥਾਵਾਂ 'ਤੇ ਸਾਡੇ ਉਮੀਦਵਾਰਾਂ ਨੂੰ ਹਰਾਇਆ ਘੋਸ਼ਤ ਕਰ ਦਿੱਤਾ ਗਿਆ ਜਦੋਂ ਕਿ ਸਭ ਤੋਂ ਵੱਧ ਵੋਟਾਂ ਉਹਨਾਂ ਨੂੰ ਮਿਲੀਆਂ ਸਨ।

    ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਜ਼ੀਰਕਪੁਰ ਵਿਚ ਅਕਾਲੀ ਦਲ ਦੇ ਉਮੀਦਵਾਰ ਜਿਸਨੂੰ ਰਿਟਰਨਿੰਗ ਅਫਸਰ ਨੇ ਸਭ ਤੋਂ ਵੱਧ ਵੋਟਾਂ ਮਿਲੀਆਂ ਕਰਾਰ ਦਿੱਤਾ ਸੀ, ਨੂੰ ਆਮ ਆਦਮੀ ਪਾਰਟੀ ਤੋਂ ਹਾਰਿਆ ਕਰਾਰ ਦਿੱਤਾ ਗਿਆ। ਉਹਨਾਂ ਨੇ ਇਸੇ ਤਰੀਕੇ ਮਲੋਟ, ਸ੍ਰੀ ਮੁਕਤਸਰ ਸਾਹਿਬ ਤੇ ਕੋਟ ਫੱਤਾ ਦੀ ਉਦਾਹਰਣ ਵੀ ਦਿੱਤੀ।

    ਉਹਨਾਂ ਨੇ ਆਪ ਸਰਕਾਰ ਵੱਲੋਂ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਅਤੇ ਗੁੰਡਾ ਕਰਦੀ ਤੇ ਸੱਤਾ ਦੀ ਦੁਰਵਰਤੋਂ ਕਰਨ ਦੇ ਬਾਵਜੂਦ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਤੇ ਆਏ ਨਤੀਜਿਆਂ 'ਤੇ ਸੰਤੁਸ਼ਟੀ ਪ੍ਰਗਟ ਕੀਤੀ।
    ਉਹਨਾਂ ਕਿਹਾ ਕਿ ਅਕਾਲੀ ਦਲ ਨੇ ਕਾਂਗਰਸ ਨਾਲੋਂ ਵਧੀਆ ਕਾਰਗੁਜ਼ਾਰੀ ਵਿਖਾਈ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਸਿਰਫ 1251 ਸੀਟਾਂ 'ਤੇ ਚੋਣ ਲੜੀ ਜਦੋਂ ਕਿ ਕਾਂਗਰਸ ਨੇ 1550 ਸੀਟਾਂ 'ਤੇ ਚੋਣ ਲੜੀ। ਉਹਨਾਂ ਕਿਹਾ ਕਿ ਕਾਂਗਰਸ ਨਾਲੋਂ 300 ਸੀਟਾਂ ਘੱਟ ਲੜਨ ਲਈ ਮਜਬੂਰ ਕਰਨ ਦੇ ਬਾਵਜੂਦ ਕਾਂਗਰਸ ਪਾਰਟੀ ਅਕਾਲੀ ਦਲ ਨਾਲੋਂ ਸਿਰਫ 150 ਸੀਟਾਂ ਹੀ ਵੱਧ ਜਿੱਤ ਸਕੀ।

    ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਤੀਸ਼ ਗਰੋਵਰ ਫਰੀਦਕੋਟ ਸਮੇਤ ਮਜੀਠਾ ਵਿਚ ਅਕਾਲੀ ਵਰਕਰਾਂ ਖਿਲਾਫ ਬਹੁਤ ਜ਼ਿਆਦਾ ਧੱਕੇਸ਼ਾਹੀ ਕੀਤੀ ਪਰ ਇਸਦੇ ਬਾਵਜੂਦ ਅਕਾਲੀ ਦਲ ਦੀ ਕਾਰਗੁਜ਼ਾਰੀ ਚੰਗੀ ਰਹੀ ਤੇ ਲੋਕ ਆਪ ਸਰਕਾਰ ਦੇ ਖਿਲਾਫ ਭੁਗਤੇ। ਉਹਨਾਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਲੋਕ ਆਪ ਪਾਰਟੀ ਨੂੰ ਕਰਾਰਾ ਸਬਕ ਸਿਖਾਉਣਗੇ।

    ਮੀਡੀਆ ਦੇ ਇਕ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਹਾਲ ਹੀ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਆਰੰਭੀ ਬਦਲਾਖੋਰੀ ਦੀ ਕਾਰਵਾਈ ਦੇ ਚਲਦੇ ਉਹਨਾਂ ਖਿਲਾਫ ਨਵਾਂ ਕੇਸ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਕ ਦਿਨ ਪਹਿਲਾਂ ਹੀ ਮਜੀਠੀਆ ਨੇ ਇਹ ਖੁੱਲ੍ਹਾਸਾ ਕਰ ਦਿੱਤਾ ਸੀ ਕਿ ਅਕਾਲੀ ਵਰਕਰ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਆਪ ਦੇ ਆਗੂ ਤਲਬੀਰ ਗਿੱਲ ਨੇ ਧੱਕੇ ਨਾਲ ਪੁਲਿਸ ਹਿਰਾਸਤ ਵਿਚੋਂ ਆਪਣਾ ਬੰਦਾ ਛੁਡਾਇਆ। ਉਹਨਾਂ ਕਿਹਾ ਕਿ ਪਰ ਇਸਦੇ ਬਾਵਜੂਦ ਗਿੱਲ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਕਿ ਬਿਕਰਮ ਸਿੰਘ ਮਜੀਠੀਆ ਨੂੰ ਝੂਠਾ ਕੇਸ ਦਰਜ ਕਰ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

    • Download Babushahi App

  • ਬਾਬੂਸ਼ਾਹੀ ਬਿਊਰੋ

    ਚੰਡੀਗੜ੍ਹ, 1 ਜੂਨ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਹਾਲ ਹੀ ਵਿਚ ਹੋਈਆਂ ਨਗਰ ਕੌਂਸਲ ਚੋਣਾਂ ਵਿਚ ਐਮ ਸੀ ਚੁਣੇ ਗਏ 51 ਵਿਚੋਂ 31 ਆਜ਼ਾਦ ਉਮੀਦਵਾਰਾਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਅਤੇ ਇਹਨਾਂ ਨੇ ਅਕਾਲੀ ਦਲ ਦੀ ਪੂਰਨ ਹਮਾਇਤ ਦਾ ਐਲਾਨ ਕੀਤਾ ਹੈ। ਬਾਕੀ ਰਹਿੰਦੇ 20 ਕੌਂਸਲਰ ਵੀ ਜਲਦੀ ਹੀ ਪਾਰਟੀ ਵਿਚ ਸ਼ਾਮਲ ਕੀਤੇ ਜਾਣਗੇ।

    • Download Babushahi App

  • Dailyhunt
    Disclaimer: This content has not been generated, created or edited by Dailyhunt. Publisher: Babushahi