ਅਸ਼ੋਕ ਵਰਮਾ
ਭਗਤਾ ਭਾਈ , 7 ਜੁਲਾਈ 2026 : 'ਦ ਆਕਸਫੋਰਡ ਸਕੂਲ ਆਫ ਐਜ਼ੂਕੇਸ਼ਨ' ਇੱਕ ਅਜਿਹੀ ਮਾਣ-ਮੱਤੀ ਸੰਸਥਾ ਹੈ ਜਿਸ ਵਿੱਚ ਵਿਦਿਆਰਥੀਆਂ ਦੀ ਬੌਧਿਕਤਾ ਨੂੰ ਤਰਾਸ਼ਣ ਦੇ ਨਾਲ- ਨਾਲ ਅਧਿਆਪਕਾਂ ਦੀ ਟੀਚਿੰਗ ਸਕਿੱਲ ਨੂੰ ਨਿਖਾਰਨ ਦੇ ਪ੍ਰੋਗਰਾਮ ਤਹਿਤ ਇੱਕ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੇ ਸ੍ਰੋਤ 'ਵਿਪਿਨ ਸ਼ਰਮਾ' ਵੱਲੋਂ ਜੋ ਕਿ "ਨੈਸ਼ਨਲ ਅਵਾਰਡ" ਨਾਲ ਸਨਮਾਨਿਤ ਹੋਏ ਹਨ ਨੇ ਇਸ ਸੈਮੀਨਾਰ ਦੌਰਾਨ 'ਪ੍ਰਭਾਵਸ਼ਾਲੀ ਸਿੱਖਣ ਲਈ ਰਣਨੀਤੀਆਂ' ਅਤੇ 'ਪ੍ਰਭਾਵਸ਼ਾਲੀ ਕਲਾਸਰੂਮ ਪ੍ਰਬੰਧਨ' ਵਿਸ਼ਿਆਂ ਉੱਤੇ ਆਪਣੇ ਵਿਚਾਰ ਪੇਸ਼ ਕਰਕੇ ਅਧਿਆਪਕਾਂ ਨੂੰ ਆਉਣ ਵਾਲੇ ਸਮੇ ਵਿੱਚ ਪੜ੍ਹਾਈ ਕਰਾਉਣ ਦੇ ਨਵੇਂ- ਨਵੇਂ ਤਰੀਕਿਆਂ ਤੋਂ ਜਾਣੂ ਕਰਵਾਇਆ।
ਸੈਮੀਨਾਰ ਦੌਰਾਨ ਵਿਸ਼ਿਆਂ ਉੱਤੇ ਚਾਨਣਾ ਪਾਉਂਦੇ ਹੋਏ ਪੜ੍ਹਾਈ ਵਿੱਚ ਹੋਰ ਵਧੇਰੇ ਸੌਖੇ ਤਰੀਕੇ ਅਪਨਾਉਣ ਦੇ ਗੁਰ ਸਮਝਾਏ ਅਤੇ ਅਧਿਆਪਕਾਂ ਨੂੰ ਐਕਟੀਵਿਟੀ ਅਤੇ ਸਿੱਖਣ ਵਿਧੀ ਅਪਣਾਉਣ ਲਈ ਕਿਹਾ ਤਾਂ ਕਿ ਵਿਦਿਆਰਥੀਆਂ ਸਹਿਜੇ ਹੀ ਸਿੱਖ ਸਕਣ। ਇਸ ਮੌਕੇ
ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਕਿਹਾ ਕਿ ਸਕੂਲ ਦੀ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਅਜਿਹੇ ਸੈਮੀਨਾਰ ਕਰਵਾਉਂਦੀ ਰਹਿੰਦੀ ਹੈ ਜੋ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਬੇਹੱਦ ਲਾਹੇਵੰਦ ਸਾਬਿਤ ਹੁੰਦੇ ਹਨ।ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸ: ਹਰਦੇਵ ਸਿੰਘ ਬਰਾੜ ( ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈ ਕਾ), ਸ:ਹਰਗੁਰਪ੍ਰੀਤ ਸਿੰਘ(ਚੇਅਰਮੈਨ), ਸ: ਪਰਮਪਾਲ ਸਿੰਘ ਸ਼ੈਰੀ (ਵਾਈਸ ਚੇਅਰਮੈਨ), ਸ: ਗੁਰਮੀਤ ਸਿੰਘ ਗਿੱਲ ਅਤੇ ਸ: ਰਮਨਦੀਪ ਸਿੰਘ ਜੀ ਨੇ ਵੀ ਕਿਹਾ ਕਿ ਜਿੱਥੇ ਅਜਿਹੇ ਸੈਮੀਨਾਰ ਅਧਿਆਪਕਾਂ ਨੂੰ ਦਿਮਾਗੀ ਤੌਰ ਤੇ ਤਰੋ- ਤਾਜ਼ਾ ਕਰਦੇ ਹਨ ,ਉੱਥੇ ਉਹਨਾਂ ਦੀ ਆਧੁਨਿਕ ਟੀਚਿੰਗ ਸਕਿੱਲ ਨੂੰ ਵੀ ਵਧੇਰੇ ਪ੍ਰਭਾਵਸ਼ਾਲੀ ਬਣਾਉਂਦੇ ਹਨ ।
- Download Babushahi App