Dailyhunt
ਬਲਾਕ ਸੰਮਤੀ ਫੂਲ ਦੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਜਿੱਤਿਆ

ਬਲਾਕ ਸੰਮਤੀ ਫੂਲ ਦੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਜਿੱਤਿਆ

Babushahi 0 months ago
  • ਅਸ਼ੋਕ ਵਰਮਾ

    ਬਠਿੰਡਾ, 2 ਅਪ੍ਰੈਲ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਬਠਿੰਡਾ ਵਿਖੇ ਹੋਈ ਬਲਾਕ ਸੰਮਤੀ ਫੂਲ ਦੇ ਚੇਅਰਮੈਨ ਅਤੇ ਉੱਪ ਚੇਅਰਮੈਨ ਦੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਜਿੱਤ ਦਾ ਝੰਡਾ ਲਹਿਰਾਇਆ ਹੈ। ਪੰਚਾਇਤ ਸੰਮਤੀ ਫੂਲ ਦੇ ਇਨ੍ਹਾਂ ਦੋਵਾਂ ਅਹੁਦਿਆਂ 'ਤੇ ਸ੍ਰੋਮਣੀ ਅਕਾਲੀ ਦਲ ਨੇ ਕਬਜ਼ਾ ਕਰ ਲਿਆ ਹੈ।

  • ਇਸ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਮਨਦੀਪ ਕੌਰ ਪਤਨੀ ਬਲਜੀਤ ਸਿੰਘ ਨੀਲਾ ਮਹਿਰਾਜ ਚੇਅਰਪਰਸਨ ਚੁਣੀ ਗਈ, ਜਦਕਿ ਕਿਰਨਜੀਤ ਕੌਰ ਪਤਨੀ ਅੰਮ੍ਰਿਤਪਾਲ ਸਿੰਘ ਪਿੰਡ ਰਾਈਆ ਵਾਈਸ ਚੇਅਰਪਰਸਨ ਚੁਣੀ ਗਈ ਹੈ। ਇਸ ਨਤੀਜੇ ਨਾਲ 'ਆਮ ਆਦਮੀ ਪਾਰਟੀ' ਨੂੰ ਵੱਡਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ, ਖ਼ਾਸ ਕਰਕੇ ਉਸ ਵੇਲੇ ਜਦੋਂ ਇਸ ਚੋਣ ਦੌਰਾਨ ਹਾਕਮ ਧਿਰ ਨੂੰ ਕਾਂਗਰਸ ਦੇ ਮੈਬਰਾਂ ਦਾ ਸਹਿਯੋਗ ਸੀ ਅਤੇ ਵਿਧਾਇਕ ਦੀ ਵੋਟ ਵੀ 'ਆਪ' ਦੇ ਹੱਕ ਵਿੱਚ ਗਈ। ਇਹ ਚੋਣ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੀ ਨਿਗਰਾਨੀ ਹੇਠ ਅਤੇ ਹਾਈ ਕੋਰਟ ਵੱਲੋਂ ਨਿਯੁਕਤ ਅਬਜ਼ਰਵਰ ਦੀ ਦੇਖ-ਰੇਖ ਵਿੱਚ ਕਰਵਾਈ ਗਈ।

    ਕੁੱਲ 18 ਬਲਾਕ ਸੰਮਤੀ ਮੈਬਰਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਕੋਲ 10, ਆਪ ਕੋਲ 5 ਤੇ ਕਾਗਰਸ ਕੋਲ 2 ਅਤੇ 1 ਅਜ਼ਾਦ ਮੈਂਬਰ ਸੀ, ਜਦੋਂ ਕਿ ਇੱਕ ਵੋਟ ਵਿਧਾਇਕ ਦੀ ਪਈ ਹੈ। ਅਕਾਲੀ ਆਗੂਆ ਅਨੁਸਾਰ ਕਾਂਗਰਸ ਦੇ ਦੋਵੇਂ ਮੈਂਬਰਾਂ ਅਤੇ ਵਿਧਾਇਕ ਬਲਕਾਰ ਸਿੱਧੂ ਦੀ ਵੋਟ ਵੀ ਆਪ ਦੇ ਉਮੀਦਵਾਰ ਨੂੰ ਮਿਲੀ, ਜਿਸ ਨਾਲ ਆਪ ਦੇ ਹੱਕ ਵਿੱਚ 9 ਵੋਟਾਂ ਪਈਆਂ। ਇਸ ਦੇ ਬਾਵਜੂਦ ਅਕਾਲੀ ਦਲ ਦੇ ਦੋਵੇਂ ਉਮੀਦਵਾਰਾ ਨੇ 10 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ। ਹਾਲਾਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੱਧੂ ਪੂਰੀ ਤਰ੍ਹਾ ਆਸਵੰਦ ਸਨ ਕਿ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਇਸ ਚੋਣ ਵਿਚ ਜੇਤੂ ਰਹਿਣਗੇ, ਪਰ ਜਦੋਂ ਵਿਧਾਇਕ ਚੋਣ ਨਤੀਜੇ ਅਕਾਲੀ ਦਲ ਦੇ ਹੱਕ ਵਿਚ ਆਉਣ ਦਾ ਪਤਾ ਲੱਗਾ ਤਾਂ ਉਹ ਚੋਣ ਮੀਟਿੰਗ ਵਿੱਚ ਉੱਠ ਕੇ ਚਲੇ ਗਏ। ਚੋਣ ਵਿਧਾਇਕ ਬਲਕਾਰ ਸਿੱਧੂ ਦੀ ਸਿਆਸੀ ਭਵਿੱਖ ਲਈ ਵੀ ਅਹਿਮ ਮੰਨੀ ਜਾ ਰਹੀ ਸੀ, ਪਰ ਨਤੀਜੇ ਨੇ ਉਨ੍ਹਾਂ ਲਈ ਸਵਾਲ ਖੜ੍ਹੇ ਕਰ ਦਿੱਤੇ ਹਨ। ਦੂਜੇ ਪਾਸੇ ਇਸ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਨਾਲ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਦਬਦਬਾ ਵਧਿਆ ਹੈ।

    ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਇਸ ਜਿੱਤ ਨੂੰ ਵੱਡੀ ਸਿਆਸੀ ਉਪਲੱਬਧੀ ਕਰਾਰ ਦਿੰਦਿਆ ਕਿਹਾ ਕਿ "ਇਹ ਸਿਰਫ਼ ਬਲਾਕ ਸੰਮਤੀ ਚੇਅਰਮੈਨ ਤੇ ਉਪ ਚੇਅਰਮੈਨ ਦੀ ਜਿੱਤ ਨਹੀ, ਸਗੋਂ ਲੋਕਾਂ ਦਾ ਅਕਾਲੀ ਦਲ ਦੇ ਹੱਕ 'ਚ ਫ਼ੈਸਲਾ ਹੈ ਤੇ 2027 ਦੀਆਂ ਚੋਣਾਂ ਦਾ ਟ੍ਰੇਲਰ ਵੀ ਹੈ। ਉਨ੍ਹਾਂ ਕਿਹਾ ਕਿ ਲੋਕ ਸੂਬਾ ਸਰਕਾਰ ਦੀਆ ਨੀਤੀਆਂ ਤੋਂ ਪਹਿਲਾਂ ਨਾਰਾਜ਼ ਹਨ ਅਤੇ ਆਉਣ ਵਾਲੇ ਸਮੇ ਵਿੱਚ ਇਸਦਾ ਅਸਰ

    ਸਪੱਸ਼ਟ ਨਜ਼ਰ ਆਵੇਗਾ। ਉਨ੍ਹਾਂ ਕਿਹਾ ਕਿ ਸਾਲ 2027 ਵਿਚ ਆਉਣ ਵਾਲੀ ਅਕਾਲੀ ਦਲ ਦੀ ਹਨ੍ਹੇਰੀ ਦਾ ਇਹ ਸੰਕੇਤ ਹੈ। 'ਆਪ' ਦੀ ਸਰਕਾਰ ਨੇ ਪਹਿਲਾਂ ਵੀ ਹਾਰ ਦੇ ਡਰੋਂ ਦੋ ਵਾਰ ਚੋਣ ਮੁਲਤਵੀ ਕਰ ਦਿੱਤੀ ਸੀ, ਜਿਸ ਕਾਰਨ ਅਕਾਲੀ ਦਲ ਨੇ ਪੰਜਾਬ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਹੁਣ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਆਬਜ਼ਰਵਰ ਤੇ ਡਿਪਟੀ ਕਮਿਸ਼ਨਰ ਬਠਿੰਡਾ ਦੀ ਅਗਵਾਈ ਹੇਠ ਇਹ ਚੋਣ ਨਿਰਪੱਖ ਢੰਗ ਨਾਲ ਹੋਈ ਹੈ। ਜ਼ਿਕਰਯੋਗ ਹੈ ਇਸ ਤੋਂ ਪਹਿਲਾ ਐੱਸਡੀਐੱਮ ਫੂਲ ਦੀ ਅਗਵਾਈ ਹੇਠ ਦੇ ਵਾਰ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਰੱਖੀ ਗਈ ਸੀ, ਪਰ ਉਹ ਮੁਲਤਵੀ ਕਰ ਦਿੱਤੀ ਸੀ, ਜਿਸ ਤੋਂ ਬਾਅਦ ਅਕਾਲੀ ਦਲ ਨੇ ਪੰਜਾਬ ਹਰਿਆਣਾ ਹਾਈਕੋਰਟ ਵਿਚ ਰਿੱਟ ਪਟੀਸ਼ਨ ਪਾਈ ਸੀ।

    Click to Follow Babushahi Facebook page →

  • ਅਸ਼ੋਕ ਵਰਮਾ

    ਬਠਿੰਡਾ, 2 ਅਪ੍ਰੈਲ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਬਠਿੰਡਾ ਵਿਖੇ ਹੋਈ ਬਲਾਕ ਸੰਮਤੀ ਫੂਲ ਦੇ ਚੇਅਰਮੈਨ ਅਤੇ ਉੱਪ ਚੇਅਰਮੈਨ ਦੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਜਿੱਤ ਦਾ ਝੰਡਾ ਲਹਿਰਾਇਆ ਹੈ। ਪੰਚਾਇਤ ਸੰਮਤੀ ਫੂਲ ਦੇ ਇਨ੍ਹਾਂ ਦੋਵਾਂ ਅਹੁਦਿਆਂ 'ਤੇ ਸ੍ਰੋਮਣੀ ਅਕਾਲੀ ਦਲ ਨੇ ਕਬਜ਼ਾ ਕਰ ਲਿਆ ਹੈ। ਇਸ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਮਨਦੀਪ ਕੌਰ ਪਤਨੀ ਬਲਜੀਤ ਸਿੰਘ ਨੀਲਾ ਮਹਿਰਾਜ ਚੇਅਰਪਰਸਨ ਚੁਣੀ ਗਈ, ਜਦਕਿ ਕਿਰਨਜੀਤ ਕੌਰ ਪਤਨੀ ਅੰਮ੍ਰਿਤਪਾਲ ਸਿੰਘ ਪਿੰਡ ਰਾਈਆ ਵਾਈਸ ਚੇਅਰਪਰਸਨ ਚੁਣੀ ਗਈ ਹੈ। ਇਸ ਨਤੀਜੇ ਨਾਲ 'ਆਮ ਆਦਮੀ ਪਾਰਟੀ' ਨੂੰ ਵੱਡਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ, ਖ਼ਾਸ ਕਰਕੇ ਉਸ ਵੇਲੇ ਜਦੋਂ ਇਸ ਚੋਣ ਦੌਰਾਨ ਹਾਕਮ ਧਿਰ ਨੂੰ ਕਾਂਗਰਸ ਦੇ ਮੈਬਰਾਂ ਦਾ ਸਹਿਯੋਗ ਸੀ ਅਤੇ ਵਿਧਾਇਕ ਦੀ ਵੋਟ ਵੀ 'ਆਪ' ਦੇ ਹੱਕ ਵਿੱਚ ਗਈ। ਇਹ ਚੋਣ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੀ ਨਿਗਰਾਨੀ ਹੇਠ ਅਤੇ ਹਾਈ ਕੋਰਟ ਵੱਲੋਂ ਨਿਯੁਕਤ ਅਬਜ਼ਰਵਰ ਦੀ ਦੇਖ-ਰੇਖ ਵਿੱਚ ਕਰਵਾਈ ਗਈ।

    Click to Follow Babushahi Facebook page →

  • Dailyhunt
    Disclaimer: This content has not been generated, created or edited by Dailyhunt. Publisher: Babushahi