ਐਡਵੋਕੇਟ ਧੀਰਜ ਸ਼ਰਮਾ ਵੱਲੋਂ ਕੀਤਾ ਗਿਆ ਸਨਮਾਨਿਤ
ਰੋਹਿਤ ਗੁਪਤਾ
ਗੁਰਦਾਸਪੁਰ , 13 ਅਪ੍ਰੈਲ 2026 :
ਛੋਟੀ ਉਮਰ ਵਿੱਚ ਹੀ ਵੱਡਾ ਮੁਕਾਮ ਹਾਸਲ ਕਰਨ ਵਾਲੀ 15 ਸਾਲ ਦੀ ਆਯੂਸ਼ੀ, ਜਿਸ ਦੀ ਕਾਬਲੀਅਤ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪਲਸ ਵਨ ਦੀ ਵਿਦਿਆਰਥਨ ਆਰੂਸ਼ੀ ਨੇ ਅੰਗਰੇਜ਼ੀ ਕਵਿਤਾਵਾਂ ਦੀ ਇੱਕ ਕਿਤਾਬ ਲਿਖ ਦਿੱਤੀ ਹੈ ਜਿਸ ਵਿੱਚ ਮਾਨਵ ਕਰਮ, ਸਬੰਧ, ਪਿਆਰ ਅਤੇ ਜੀਵਨ ਦਾ ਉਦੇਸ਼ ਨਾਲ ਸੰਬੰਧਿਤ 53 ਕਵਿਤਾਵਾਂ ਹਨ ।ਅੱਜ ਗੁਰਦਾਸਪੁਰ ਵਿਖੇ ਹੈਲਪਿੰਗ ਹੈਂਡ ਸੋਸਾਇਟੀ ਦੇ ਫਾਊਂਡਰ ਧੀਰਜ ਸ਼ਰਮਾ ਨਾਲ ਆਯੂਸ਼ੀ ਨੇ ਮੁਲਾਕਾਤ ਕੀਤੀ, ਜਿਸ ਦੌਰਾਨ ਆਯੂਸ਼ੀ ਵੱਲੋਂ ਲਿਖੀ ਗਈ ਇੱਕ ਕਿਤਾਬ, ਜੋ ਸ਼੍ਰੀ ਭਗਵਤ ਗੀਤਾ ਦੇ ਇੱਕ ਸਲੋਕ ਤੋਂ ਲਈ ਗਈ ਹੈ - "ਕੀ ਜੋ ਵੀ ਹੁੰਦਾ ਹੈ, ਉਸਦੇ ਪਿੱਛੇ ਕੋਈ ਕਾਰਨ ਹੁੰਦਾ ਹੈ" - ਤੋਂ ਪ੍ਰੇਰਿਤ ਹੋ ਕੇ ਆਯੂਸ਼ੀ ਵੱਲੋਂ ਲਿਖੀ ਗਈ ਸੀ, ਜਿਸਦਾ ਨਾਮ "ਟੂ ਬਰਨੀ "ਹੈ।
ਆਯੂਸ਼ੀ ਨੇ ਜਾਣਕਾਰੀ ਦਿੱਤੀ ਕਿ ਮੈਨੂੰ ਬਚਪਨ ਤੋਂ ਹੀ ਪੋਇਟਰੀ ਲਿਖਣ ਦਾ ਸ਼ੌਂਕ ਸੀ। ਉਹਨਾਂ ਨੇ ਦੱਸਿਆ ਕਿ ਜਦੋਂ ਮੈਂ ਆਪਣੇ ਮਾਤਾ-ਪਿਤਾ ਨੂੰ ਦੇਖਿਆ ਕਿ ਉਹ ਇੱਕ ਦੂਜੇ ਦਾ ਬਹੁਤ ਧਿਆਨ ਰੱਖਦੇ ਹਨ, ਜਿਸ ਤੋਂ ਬਾਅਦ ਸ਼੍ਰੀ ਭਗਵਤ ਗੀਤਾ ਦੇ ਸਲੋਕ ਤੋਂ ਪ੍ਰੇਰਿਤ ਹੋ ਕੇ ਮੈਂ ਇਹ ਕਿਤਾਬ ਲਿਖੀ ਹੈ, ਜਿਸ ਦਾ ਅਰਥ ਹੈ ਕਿ ਲੋਕ ਕਿਵੇਂ ਮਿਲਦੇ ਹਨ, ਲੜਾਈ ਕਰਦੇ ਹਨ ਅਤੇ ਵਿਛੜ ਜਾਂਦੇ ਹਨ, ਪਰ ਹਰ ਕੰਮ ਦੇ ਪਿੱਛੇ ਕੋਈ ਨਾ ਕੋਈ ਮਕਸਦ ਹੁੰਦਾ ਹੈ ਜਾਂ ਵਜ੍ਹਾ ਹੁੰਦੀ ਹੈ।
ਉਥੇ ਹੀ ਹੈਲਪਿੰਗ ਹੈਂਡ ਸੋਸਾਇਟੀ ਦੇ ਫਾਊਂਡਰ ਐਡਵੋਕੇਟ ਧੀਰਜ ਸ਼ਰਮਾ ਅਤੇ ਉਹਨਾਂ ਦੀ ਟੀਮ ਵੱਲੋਂ ਆਯੂਸ਼ੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਸ ਦੀ ਕਿਤਾਬ ਬਾਰੇ ਬੋਲਦੇ ਹੋਏ ਧੀਰਜ ਸ਼ਰਮਾ ਨੇ ਦੱਸਿਆ ਕਿ ਇਹ ਕਿਤਾਬ ਲੋਕਾਂ ਦੀ ਸੋਚ ਵਿੱਚ ਪਰਿਵਰਤਨ ਲਿਆ ਸਕਦੀ ਹੈ। ਉਹਨਾਂ ਨੇ ਕਿਹਾ ਕਿ ਇਸ ਛੋਟੇ ਬੱਚੇ ਵਿੱਚ ਬਹੁਤ ਟੈਲੈਂਟ ਹੈ। ਜਿੱਥੇ ਨੌਜਵਾਨ ਛੋਟੀ ਉਮਰ ਵਿੱਚ ਫੋਨ ਚਲਾਉਂਦੇ ਹਨ ਜਾਂ ਹੋਰ ਐਕਟੀਵਿਟੀਆਂ ਵੱਲ ਧਿਆਨ ਦਿੰਦੇ ਹਨ, ਜੋ ਉਮਰ ਦੇ ਹਿਸਾਬ ਨਾਲ ਆਯੂਸ਼ੀ ਵਿੱਚ ਨਹੀਂ ਹੈ। ਆਯੂਸ਼ੀ ਬਹੁਤ ਜਿਆਦਾ ਮੈਚਿਊਰ ਹੈ ਅਤੇ ਹਰ ਚੀਜ਼ ਨੂੰ ਬਹੁਤ ਡੂੰਘਾਈ ਨਾਲ ਸਮਝਦੀ ਹੈ। ਉਹਨਾਂ ਨੇ ਕਿਹਾ ਕਿ ਆਯੂਸ਼ੀ ਦੀ ਇਸ ਕਿਤਾਬ ਵਿੱਚ ਬਹੁਤ ਡੂੰਘੀਆਂ ਗੱਲਾਂ ਹਨ। ਜੇਕਰ ਲੋਕ ਇਸ ਨੂੰ ਪੜ੍ਹਨ, ਤਾਂ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਾਫੀ ਜਿਆਦਾ ਪੋਜ਼ੀਟਿਵ ਐਨਰਜੀ ਵੀ ਮਿਲੇਗੀ।
ਇਸ ਮੌਕੇ ਤੇ ਧੀਰਜ ਸ਼ਰਮਾ ਅਤੇ ਉਹਨਾਂ ਦੀ ਟੀਮ ਵੱਲੋਂ ਆਯੂਸ਼ੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਹ ਕਿਹਾ ਗਿਆ ਕਿ ਆਯੂਸ਼ੀ ਦੀ ਇਸ ਕਿਤਾਬ ਨੂੰ ਸਾਨੂੰ ਸਾਰਿਆਂ ਨੂੰ ਜਰੂਰ ਪੜ੍ਹਨਾ ਚਾਹੀਦਾ ਹੈ।
Click to Follow Babushahi Facebook page →