Dailyhunt
ਭਾਜਪਾ ਦਫ਼ਤਰ 'ਤੇ ਹਮਲੇ 'ਤੇ ਸਿਆਸਤ ਗਰਮਾਈ: ਬਲਤੇਜ ਪੰਨੂ ਦਾ ਪਲਟਵਾਰ- "ਬੀਜੇਪੀ ਤੋਂ ਚੰਡੀਗੜ੍ਹ ਨਹੀਂ ਸੰਭਾਲਿਆ ਜਾ ਰਿਹਾ, ਪੰਜਾਬ ਜਿੱਤਣ ਦੇ ਦੇਖ ਰਹੇ ਸੁਪਨੇ!"

ਭਾਜਪਾ ਦਫ਼ਤਰ 'ਤੇ ਹਮਲੇ 'ਤੇ ਸਿਆਸਤ ਗਰਮਾਈ: ਬਲਤੇਜ ਪੰਨੂ ਦਾ ਪਲਟਵਾਰ- "ਬੀਜੇਪੀ ਤੋਂ ਚੰਡੀਗੜ੍ਹ ਨਹੀਂ ਸੰਭਾਲਿਆ ਜਾ ਰਿਹਾ, ਪੰਜਾਬ ਜਿੱਤਣ ਦੇ ਦੇਖ ਰਹੇ ਸੁਪਨੇ!"

Babushahi 1 week ago
  • ਬਲਤੇਜ ਪੰਨੂ ਦਾ ਅਸ਼ਵਨੀ ਸ਼ਰਮਾ ਨੂੰ ਜਵਾਬ, "ਜਾਂਚ ਪੂਰੀ ਹੋਣ ਦਿਓ, ਇੰਨੀ ਤੇਜ਼ੀ ਨਾਲ ਬਿਆਨਬਾਜ਼ੀ ਕਰਕੇ ਪੁਲਿਸ ਦੀ ਜਾਂਚ ਨੂੰ ਪ੍ਰਭਾਵਿਤ ਨਾ ਕਰੋ।"

    "ਚੰਡੀਗੜ੍ਹ ਪੰਜਾਬ ਦਾ ਹੈ, ਸਾਨੂੰ ਦੇ ਦਿਓ": ਬੀਜੇਪੀ ਦਫ਼ਤਰ ਹਮਲੇ ਤੋਂ ਬਾਅਦ 'ਆਪ' ਨੇ ਚੰਡੀਗੜ੍ਹ 'ਤੇ ਫਿਰ ਠੋਕਿਆ ਦਾਅਵਾ

    ਚੰਡੀਗੜ੍ਹ:

    ਪੰਜਾਬ ਭਾਜਪਾ ਦਫ਼ਤਰ 'ਤੇ ਹੋਏ ਗ੍ਰਨੇਡ ਹਮਲੇ ਤੋਂ ਬਾਅਦ ਸ਼ੁਰੂ ਹੋਈ ਸਿਆਸੀ ਜੰਗ ਹੁਣ ਹੋਰ ਤੇਜ਼ ਹੋ ਗਈ ਹੈ।

  • ਅਸ਼ਵਨੀ ਸ਼ਰਮਾ ਵੱਲੋਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ 'ਤੇ ਲਗਾਏ ਗਏ ਦੋਸ਼ਾਂ ਦਾ ਜਵਾਬ ਦਿੰਦਿਆਂ 'ਆਪ' ਦੇ ਬੁਲਾਰੇ ਬਲਤੇਜ ਪੰਨੂ ਨੇ ਭਾਜਪਾ ਨੂੰ ਨਿਸ਼ਾਨੇ 'ਤੇ ਲਿਆ ਹੈ।

    ਬਲਤੇਜ ਪੰਨੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਆਗੂਆਂ ਵੱਲੋਂ ਇਸ ਮਾਮਲੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਦਿਖਾਈ ਜਾ ਰਹੀ ਹੈ। ਉਨ੍ਹਾਂ ਕਿਹਾ, "ਪੁਲਿਸ ਅਤੇ ਜਾਂਚ ਏਜੰਸੀਆਂ ਨੂੰ ਆਪਣਾ ਕੰਮ ਪੂਰਾ ਕਰਨ ਦੇਣਾ ਚਾਹੀਦਾ ਹੈ। ਜਾਂਚ ਤੋਂ ਪਹਿਲਾਂ ਹੀ ਇੰਨੀ ਤੇਜ਼ੀ ਨਾਲ ਬਿਆਨਬਾਜ਼ੀ ਕਰਨਾ ਜਾਂਚ ਨੂੰ ਪ੍ਰਭਾਵਿਤ ਕਰ ਸਕਦਾ ਹੈ।" ਪੰਨੂ ਨੇ ਹੈਰਾਨੀ ਜਤਾਈ ਕਿ ਖ਼ਬਰ ਆਉਣ ਤੋਂ ਪਹਿਲਾਂ ਹੀ ਭਾਜਪਾ ਨੇ ਇਸ 'ਤੇ ਸਿਆਸਤ ਸ਼ੁਰੂ ਕਰ ਦਿੱਤੀ।

    ਚੰਡੀਗੜ੍ਹ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਚੰਡੀਗੜ੍ਹ ਕੇਂਦਰ ਸ਼ਾਸਤ ਪ੍ਰਦੇਸ਼ ਹੋਣ ਕਾਰਨ ਭਾਜਪਾ (ਕੇਂਦਰ ਸਰਕਾਰ) ਦੇ ਕੰਟਰੋਲ ਹੇਠ ਹੈ, ਪਰ ਉਨ੍ਹਾਂ ਤੋਂ ਇੱਕ ਸ਼ਹਿਰ ਨਹੀਂ ਸੰਭਾਲਿਆ ਜਾ ਰਿਹਾ। ਉਨ੍ਹਾਂ ਕਿਹਾ, ਭਾਜਪਾ ਤੋਂ ਨਾ ਚੰਡੀਗੜ੍ਹ ਦਾ ਭ੍ਰਿਸ਼ਟਾਚਾਰ ਰੁਕ ਰਿਹਾ ਹੈ ਅਤੇ ਨਾ ਹੀ ਲਾਅ ਐਂਡ ਆਰਡਰ.. ਜੋ ਪਾਰਟੀ ਇੱਕ ਚੰਡੀਗੜ੍ਹ ਕੰਟਰੋਲ ਨਹੀਂ ਕਰ ਸਕਦੀ, ਉਹ ਪੰਜਾਬ 'ਤੇ ਰਾਜ ਕਰਨ ਦੇ ਸੁਪਨੇ ਦੇਖ ਰਹੀ ਹੈ। ਚੰਡੀਗੜ੍ਹ ਪੰਜਾਬ ਦਾ ਹੈ, ਸਾਡੇ ਪਿੰਡ ਉਜਾੜ ਕੇ ਬਣਾਇਆ ਗਿਆ ਹੈ। ਇਹ ਸਾਡੀ ਰਾਜਧਾਨੀ ਹੈ, ਸਾਨੂੰ ਦੇ ਦਿਓ, ਅਸੀਂ ਇਸਨੂੰ ਬਹੁਤ ਵਧੀਆ ਤਰੀਕੇ ਨਾਲ ਚਲਾਵਾਂਗੇ।

    ਪੰਨੂ ਨੇ ਸਪੱਸ਼ਟ ਕੀਤਾ ਕਿ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਰੀ ਸਥਿਤੀ ਸਾਫ਼ ਹੋਵੇਗੀ, ਇਸ ਲਈ ਭਾਜਪਾ ਨੂੰ ਗੈਰ-ਜ਼ਿੰਮੇਵਾਰਾਨਾ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਹੈ।

    Click to Follow Babushahi Facebook Page →

  • ਚੰਡੀਗੜ੍ਹ:

    ਪੰਜਾਬ ਭਾਜਪਾ ਦਫ਼ਤਰ 'ਤੇ ਹੋਏ ਗ੍ਰਨੇਡ ਹਮਲੇ ਤੋਂ ਬਾਅਦ ਸ਼ੁਰੂ ਹੋਈ ਸਿਆਸੀ ਜੰਗ ਹੁਣ ਹੋਰ ਤੇਜ਼ ਹੋ ਗਈ ਹੈ। ਅਸ਼ਵਨੀ ਸ਼ਰਮਾ ਵੱਲੋਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ 'ਤੇ ਲਗਾਏ ਗਏ ਦੋਸ਼ਾਂ ਦਾ ਜਵਾਬ ਦਿੰਦਿਆਂ 'ਆਪ' ਦੇ ਬੁਲਾਰੇ ਬਲਤੇਜ ਪੰਨੂ ਨੇ ਭਾਜਪਾ ਨੂੰ ਨਿਸ਼ਾਨੇ 'ਤੇ ਲਿਆ ਹੈ।

    Click to Follow Babushahi Facebook Page →

  • Dailyhunt
    Disclaimer: This content has not been generated, created or edited by Dailyhunt. Publisher: Babushahi