Dailyhunt
Breaking: ਭਗਵੰਤ ਮਾਨ​​​​​​​ ਦੀ ਫੇਰੀ ਦੌਰਾਨ ਪਬਲਿਕ ਨਾਲ ਬਦਸਲੂਕੀ ਕਰਨ ਵਾਲਾ ਥਾਣੇਦਾਰ ਮੁਅੱਤਲ

Breaking: ਭਗਵੰਤ ਮਾਨ​​​​​​​ ਦੀ ਫੇਰੀ ਦੌਰਾਨ ਪਬਲਿਕ ਨਾਲ ਬਦਸਲੂਕੀ ਕਰਨ ਵਾਲਾ ਥਾਣੇਦਾਰ ਮੁਅੱਤਲ

Babushahi 1 week ago
  • Ravi Jakhu

    ਫਾਜ਼ਿਲਕਾ, 2 ਅਪ੍ਰੈਲ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਫਾਜ਼ਿਲਕਾ ਫੇਰੀ ਦੌਰਾਨ ਸੁਰੱਖਿਆ ਅਤੇ ਜਨਤਕ ਪ੍ਰਬੰਧਾਂ ਵਿੱਚ ਲਾਪ੍ਰਵਾਹੀ ਵਰਤਣ ਅਤੇ ਲੋਕਾਂ ਨਾਲ ਮਾੜਾ ਵਿਵਹਾਰ ਕਰਨ ਦੇ ਦੋਸ਼ ਹੇਠ ਫਾਜ਼ਿਲਕਾ ਪੁਲਿਸ ਵੱਲੋਂ ਇੱਕ ਸਹਾਇਕ ਥਾਣੇਦਾਰ (ASI) ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।

    ਕੀ ਹੈ ਪੂਰਾ ਮਾਮਲਾ?

  • ਮਿਲੀ ਜਾਣਕਾਰੀ ਅਨੁਸਾਰ, ਅੱਜ ਫਾਜ਼ਿਲਕਾ ਵਿਖੇ ਮੁੱਖ ਮੰਤਰੀ ਦੀ ਆਮਦ ਮੌਕੇ ਸਹਾਇਕ ਥਾਣੇਦਾਰ ਹੰਸ ਰਾਜ (ਨੰਬਰ 01/ਫਾਜ਼ਿਲਕਾ) ਦੀ ਡਿਊਟੀ ਪਬਲਿਕ ਪਾਰਕਿੰਗ ਵਿੱਚ ਲਗਾਈ ਗਈ ਸੀ। ਰਿਪੋਰਟ ਮੁਤਾਬਕ ਉਕਤ ਕਰਮਚਾਰੀ ਨੇ ਆਪਣੀ ਡਿਊਟੀ ਦੌਰਾਨ ਆਮ ਜਨਤਾ ਨਾਲ ਬੇਹੱਦ ਮਾੜਾ ਵਿਵਹਾਰ (ਬਦਸਲੂਕੀ) ਕੀਤਾ। ਇਸ ਘਟਨਾ ਨੂੰ ਪੁਲਿਸ ਮਹਿਕਮੇ ਦੇ ਅਨੁਸ਼ਾਸਨ ਦੀ ਘੋਰ ਉਲੰਘਣਾ ਮੰਨਦਿਆਂ ਉੱਚ ਅਧਿਕਾਰੀਆਂ ਨੇ ਇਸ ਦਾ ਸਖ਼ਤ ਨੋਟਿਸ ਲਿਆ।

    ਸੀਨੀਅਰ ਕਪਤਾਨ ਪੁਲਿਸ (SSP), ਫਾਜ਼ਿਲਕਾ ਵੱਲੋਂ ਜਾਰੀ ਹੁਕਮਾਂ ਅਨੁਸਾਰ, ਸਹਾਇਕ ਥਾਣੇਦਾਰ ਹੰਸ ਰਾਜ ਨੂੰ ਤੁਰੰਤ ਮੁਅੱਤਲ ਕਰਕੇ ਪੁਲਿਸ ਲਾਈਨ, ਫਾਜ਼ਿਲਕਾ ਭੇਜ ਦਿੱਤਾ ਗਿਆ ਹੈ। ਮੁਅੱਤਲੀ ਦੌਰਾਨ ਉਸ ਨੂੰ ਸਿਰਫ਼ ਅੱਧੀ ਤਨਖਾਹ ਅਤੇ ਭੱਤੇ ਮਿਲਣਗੇ। ਕਰਮਚਾਰੀ ਨੂੰ ਆਪਣੀ ਬੈਲਟ ਅਤੇ ਅਸਲਾ ਤੁਰੰਤ ਜਮ੍ਹਾ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

    ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਿਭਾਗੀ ਪੜਤਾਲ ਆਰੰਭ ਕਰ ਦਿੱਤੀ ਗਈ ਹੈ। ਪੜਤਾਲੀਆ ਅਫ਼ਸਰ ਵਜੋਂ ਲਵਦੀਪ ਸਿੰਘ (PPS), ਉਪ ਕਪਤਾਨ ਪੁਲਿਸ (ਸਥਾਨਕ), ਫਾਜ਼ਿਲਕਾ ਨੂੰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ 90 ਦਿਨਾਂ ਦੇ ਅੰਦਰ-ਅੰਦਰ ਆਪਣੀ ਰਿਪੋਰਟ ਪੇਸ਼ ਕਰਨ। ਪੁਲਿਸ ਪ੍ਰਸ਼ਾਸਨ ਦੇ ਇਸ ਫੈਸਲੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਡਿਊਟੀ ਦੌਰਾਨ ਜਨਤਾ ਨਾਲ ਦੁਰਵਿਵਹਾਰ ਕਰਨ ਵਾਲੇ ਕਿਸੇ ਵੀ ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ।

    Click to Follow Babushahi Facebook page →

  • Ravi Jakhu

    ਕੀ ਹੈ ਪੂਰਾ ਮਾਮਲਾ?

    Click to Follow Babushahi Facebook page →

  • Dailyhunt
    Disclaimer: This content has not been generated, created or edited by Dailyhunt. Publisher: Babushahi