Dailyhunt Logo
  • Light mode
    Follow system
    Dark mode
    • Play Story
    • App Story
Breaking: Tribune ਚੌਂਕ ਫਲਾਈਓਵਰ 'ਤੇ ਹਾਈਕੋਰਟ ਨੇ ਲਾਈ ਰੋਕ!

Breaking: Tribune ਚੌਂਕ ਫਲਾਈਓਵਰ 'ਤੇ ਹਾਈਕੋਰਟ ਨੇ ਲਾਈ ਰੋਕ!

Babushahi 4 months ago
  • ਹਾਈਕੋਰਟ ਨੇ ਕਿਹਾ, ਅੰਡਰਪਾਸ ਬਣਾ ਸਕਦੇ ਹੋ, ਫਲਾਈਓਵਰ ਨਹੀਂ!

    ਹਾਈਕੋਰਟ ਦੀ ਸਖ਼ਤ ਟਿੱਪਣੀ- "ਚੰਡੀਗੜ੍ਹ ਪੈਦਲ ਚੱਲਣ ਵਾਲਿਆਂ ਲਈ ਬਣਿਆ ਹੈ, ਗੱਡੀਆਂ ਲਈ ਨਹੀਂ"

    ਖੁੱਲ੍ਹੀ ਜਗ੍ਹਾ ਅਤੇ ਹਰਿਆਲੀ ਹੀ ਚੰਡੀਗੜ੍ਹ ਦੀ ਅਸਲ ਪਛਾਣ, ਇਸਨੂੰ ਬਚਾਉਣਾ ਬਹੁਤ ਜ਼ਰੂਰੀ: ਹਾਈਕੋਰਟ

    Babushahi Network

    ਚੰਡੀਗੜ੍ਹ, 29 ਮਈ 2026: ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਸਰੂਪ ਅਤੇ ਇਸ ਦੀ ਵਿਰਾਸਤੀ ਦਿੱਖ ਨੂੰ ਬਰਕਰਾਰ ਰੱਖਣ ਦੇ ਹੱਕ ਵਿੱਚ ਹਾਈਕੋਰਟ ਨੇ ਇੱਕ ਬਹੁਤ ਹੀ ਅਹਿਮ ਅਤੇ ਵੱਡਾ ਫੈਸਲਾ ਸੁਣਾਇਆ ਹੈ।

  • ਹਾਈਕੋਰਟ ਨੇ ਸ਼ਹਿਰ ਦੇ ਸਭ ਤੋਂ ਵਿਅਸਤ ਰਹਿਣ ਵਾਲੇ ਟ੍ਰਿਬਿਊਨ ਚੌਂਕ (Tribune Chowk) ਫਲਾਈਓਵਰ ਦੇ ਨਿਰਮਾਣ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਸ਼ਹਿਰ ਦੀ ਮੂਲ ਪਛਾਣ ਅਤੇ ਇਸ ਦੇ ਨਕਸ਼ੇ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹਾਲਾਂਕਿ ਕੋਰਟ ਨੇ ਇਹ ਵੀ ਕਿਹਾ ਕਿ, ਅੰਡਰਪਾਸ ਬਣਾਇਆ ਜਾ ਸਕਦਾ ਹੈ, ਪਰ ਫਲਾਈਓਵਰ ਨਹੀਂ।

    ਮਾਮਲੇ ਦੀ ਸੁਣਵਾਈ ਕਰਦਿਆਂ ਹਾਈਕੋਰਟ ਨੇ ਬੇਹੱਦ ਸਖ਼ਤ ਅਤੇ ਇਤਿਹਾਸਕ ਟਿੱਪਣੀ ਕੀਤੀ। ਅਦਾਲਤ ਨੇ ਕਿਹਾ, "ਚੰਡੀਗੜ੍ਹ ਪੈਦਲ ਚੱਲਣ ਵਾਲਿਆਂ ਲਈ ਬਣਿਆ ਹੈ, ਨਾ ਕਿ ਸਿਰਫ਼ ਗੱਡੀਆਂ ਦੀ ਆਵਾਜਾਈ ਲਈ।" ਅਦਾਲਤ ਨੇ ਅੱਗੇ ਕਿਹਾ ਕਿ ਖੁੱਲ੍ਹੀਆਂ ਸੜਕਾਂ, ਹਰਿਆਲੀ ਅਤੇ ਖੁੱਲ੍ਹੀ ਜਗ੍ਹਾ ਹੀ ਚੰਡੀਗੜ੍ਹ ਦੀ ਵਿਸ਼ਵ ਵਿਆਪੀ ਪਛਾਣ ਹਨ ਅਤੇ ਇਸ ਵਿਲੱਖਣ ਪਛਾਣ ਨੂੰ ਹਰ ਕੀਮਤ 'ਤੇ ਬਚਾਉਣਾ ਬਹੁਤ ਜ਼ਰੂਰੀ ਹੈ।

    ਆਪਣੇ ਫੈਸਲੇ ਵਿੱਚ ਹਾਈਕੋਰਟ ਨੇ 'ਚੰਡੀਗੜ੍ਹ ਮਾਸਟਰ ਪਲਾਨ 2031' (Chandigarh Master Plan 2031) ਦਾ ਵਿਸ਼ੇਸ਼ ਤੌਰ 'ਤੇ ਹਵਾਲਾ ਦਿੱਤਾ। ਅਦਾਲਤ ਨੇ ਕਿਹਾ ਕਿ ਮਾਸਟਰ ਪਲਾਨ ਦੇ ਨਿਯਮਾਂ ਅਤੇ ਸ਼ਹਿਰ ਦੇ ਬੁਨਿਆਦੀ ਢਾਂਚੇ ਦੇ ਉਲਟ ਜਾ ਕੇ ਚੰਡੀਗੜ੍ਹ ਵਿੱਚ ਫਲਾਈਓਵਰ ਬਣਾਉਣਾ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਅਦਾਲਤ ਮੁਤਾਬਕ ਫਲਾਈਓਵਰ ਵਰਗੇ ਨਿਰਮਾਣ ਸ਼ਹਿਰ ਦੇ ਸੁਹੱਪਣ ਅਤੇ ਇਸ ਦੇ ਅਸਲ ਆਰਕੀਟੈਕਚਰਲ ਡਿਜ਼ਾਈਨ ਨੂੰ ਨੁਕਸਾਨ ਪਹੁੰਚਾਉਂਦੇ ਹਨ। ਕੋਰਟ ਨੇ ਇਹ ਵੀ ਕਿਹਾ ਕਿ, ਅੰਡਰਪਾਸ ਬਣਾਇਆ ਜਾ ਸਕਦਾ ਹੈ, ਪਰ ਫਲਾਈਓਵਰ ਨਹੀਂ।

    ਦੱਸ ਦੇਈਏ ਕਿ ਟ੍ਰਿਬਿਊਨ ਚੌਂਕ 'ਤੇ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਨਿਜਾਤ ਪਾਉਣ ਲਈ ਇਸ ਫਲਾਈਓਵਰ ਦੀ ਯੋਜਨਾ ਤਿਆਰ ਕੀਤੀ ਗਈ ਸੀ, ਪਰ ਹਾਈਕੋਰਟ ਦੇ ਇਸ ਫੈਸਲੇ ਤੋਂ ਬਾਅਦ ਹੁਣ ਪ੍ਰਸ਼ਾਸਨ ਨੂੰ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਕਿਸੇ ਹੋਰ ਬਦਲਵੇਂ ਅਤੇ ਵਾਤਾਵਰਣ ਪੱਖੀ ਤਰੀਕੇ 'ਤੇ ਵਿਚਾਰ ਕਰਨਾ ਹੋਵੇਗਾ।

    • Download Babushahi App

  • ਹਾਈਕੋਰਟ ਨੇ ਕਿਹਾ, ਅੰਡਰਪਾਸ ਬਣਾ ਸਕਦੇ ਹੋ, ਫਲਾਈਓਵਰ ਨਹੀਂ!

    Babushahi Network

    ਚੰਡੀਗੜ੍ਹ, 29 ਮਈ 2026: ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਸਰੂਪ ਅਤੇ ਇਸ ਦੀ ਵਿਰਾਸਤੀ ਦਿੱਖ ਨੂੰ ਬਰਕਰਾਰ ਰੱਖਣ ਦੇ ਹੱਕ ਵਿੱਚ ਹਾਈਕੋਰਟ ਨੇ ਇੱਕ ਬਹੁਤ ਹੀ ਅਹਿਮ ਅਤੇ ਵੱਡਾ ਫੈਸਲਾ ਸੁਣਾਇਆ ਹੈ। ਹਾਈਕੋਰਟ ਨੇ ਸ਼ਹਿਰ ਦੇ ਸਭ ਤੋਂ ਵਿਅਸਤ ਰਹਿਣ ਵਾਲੇ ਟ੍ਰਿਬਿਊਨ ਚੌਂਕ (Tribune Chowk) ਫਲਾਈਓਵਰ ਦੇ ਨਿਰਮਾਣ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਸ਼ਹਿਰ ਦੀ ਮੂਲ ਪਛਾਣ ਅਤੇ ਇਸ ਦੇ ਨਕਸ਼ੇ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹਾਲਾਂਕਿ ਕੋਰਟ ਨੇ ਇਹ ਵੀ ਕਿਹਾ ਕਿ, ਅੰਡਰਪਾਸ ਬਣਾਇਆ ਜਾ ਸਕਦਾ ਹੈ, ਪਰ ਫਲਾਈਓਵਰ ਨਹੀਂ।

    • Download Babushahi App

  • Dailyhunt
    Disclaimer: This content has not been generated, created or edited by Dailyhunt. Publisher: Babushahi