Dailyhunt Logo
  • Light mode
    Follow system
    Dark mode
    • Play Story
    • App Story
ਏ.ਟੀ.ਐੱਮ. ਚੋਰੀ ਗਿਰੋਹ 'ਤੇ ਰੂਪਨਗਰ ਪੁਲਿਸ ਦਾ ਵੱਡਾ ਸ਼ਿਕੰਜਾ

ਏ.ਟੀ.ਐੱਮ. ਚੋਰੀ ਗਿਰੋਹ 'ਤੇ ਰੂਪਨਗਰ ਪੁਲਿਸ ਦਾ ਵੱਡਾ ਸ਼ਿਕੰਜਾ

Babushahi 1 week ago
  • ਮੋਰਿੰਡਾ 'ਚ ਏ.ਟੀ.ਐੱਮ. ਪੁੱਟ ਕੇ ਕਾਰ ਪਿੱਛੇ ਘਸੀਟਣ ਵਾਲੇ 2 ਮੁਲਜ਼ਮ ਕਾਬੂ

    ਨੰਗਲ ਏਟੀਐਮ ਪੁੱਟਣ ਦੇ ਮਾਮਲੇ 'ਚ ਵੀ 2 ਗ੍ਰਿਫ਼ਤਾਰ - ਵਾਹਨ ਤੇ ਵਾਰਦਾਤ 'ਚ ਵਰਤੇ ਸਾਮਾਨ ਸਮੇਤ ਅਹਿਮ ਬਰਾਮਦਗੀ

    ਰੂਪਨਗਰ, 29 ਅਗਸਤ: ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ. ਮਨਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕਪਤਾਨ ਪੁਲਿਸ (ਡਿਟੈਕਟਿਵ) ਸ. ਪਲਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਰੂਪਨਗਰ ਪੁਲਿਸ ਨੇ ਏ.ਟੀ.ਐੱਮ. ਚੋਰੀ ਦੀਆਂ ਵਾਰਦਾਤਾਂ ਵਿਰੁੱਧ ਕਾਰਵਾਈ ਕਰਦਿਆਂ ਚਾਰ ਮੁਲਜ਼ਮਾਂ ਨੂੰ ਕਾਬੂ ਕਰਕੇ ਦੋ ਵਾਹਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

  • ਇਸ ਸਬੰਧੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਕਪਤਾਨ ਪੁਲਿਸ (ਡਿਟੈਕਟਿਵ) ਸ. ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਮੋਰਿੰਡਾ ਦੇ ਸ਼ੂਗਰ ਮਿੱਲ ਰੋਡ ਸਥਿਤ ਐੱਚ.ਡੀ.ਐੱਫ.ਸੀ. ਬੈਂਕ ਦੇ ਏ.ਟੀ.ਐੱਮ. ਨੂੰ 24-25 ਅਗਸਤ ਦੀ ਦਰਮਿਆਨੀ ਰਾਤ ਮੁਲਜ਼ਮਾਂ ਨੇ ਪੁੱਟ ਕੇ ਸਵਿਫਟ ਕਾਰ ਪੀਬੀ-46-ਏਏ-3868 ਦੇ ਪਿੱਛੇ ਰੱਸੇ ਨਾਲ ਬੰਨ੍ਹ ਕੇ ਘਸੀਟਦਿਆਂ ਲਿਜਾਣ ਦੀ ਕੋਸ਼ਿਸ਼ ਕੀਤੀ। ਪੁਲਿਸ ਦੀ ਤੁਰੰਤ ਸਰਗਰਮੀ ਕਾਰਨ ਮੁਲਜ਼ਮ ਏ.ਟੀ.ਐੱਮ. ਵਿੱਚੋਂ ਨਕਦੀ ਕੱਢਣ ਵਿੱਚ ਕਾਮਯਾਬ ਨਹੀਂ ਹੋ ਸਕੇ ਅਤੇ ਗੱਡੀ ਛੱਡ ਕੇ ਫਰਾਰ ਹੋ ਗਏ।

    ਉਨ੍ਹਾਂ ਦੱਸਿਆ ਕਿ ਥਾਣਾ ਮੋਰਿੰਡਾ ਵਿਖੇ ਮੁਕੱਦਮਾ ਨੰਬਰ 111 ਮਿਤੀ 25.08.2026 ਧਾਰਾ 331(4), 305, 324(4) ਬੀ.ਐੱਨ.ਐੱਸ.-2023 ਤਹਿਤ ਦਰਜ ਕਰਕੇ ਵੱਖ-ਵੱਖ ਪੁਲਿਸ ਟੀਮਾਂ ਬਣਾਈਆਂ ਗਈਆਂ। ਸੀ.ਸੀ.ਟੀ.ਵੀ. ਫੁਟੇਜ, ਤਕਨੀਕੀ ਸਹਾਇਤਾ ਅਤੇ ਖੁਫੀਆ ਸੂਤਰਾਂ ਦੀ ਮਦਦ ਨਾਲ ਪੁਲਿਸ ਨੇ ਸਿਮਰਨਜੀਤ ਸਿੰਘ ਉਰਫ਼ ਅਭੀ (19) ਵਾਸੀ ਤਰਨਤਾਰਨ ਅਤੇ ਕੁਲਵਿੰਦਰ ਸਿੰਘ ਉਰਫ਼ ਕਿੰਦਾ ਉਰਫ਼ ਕੁੱਲਾ (20) ਵਾਸੀ ਮੋਗਾ ਨੂੰ 26 ਅਗਸਤ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਪਾਸੋਂ ਸਵਿਫਟ ਕਾਰ, ਲੋਹੇ ਦਾ ਘਣ, ਕੁਹਾੜਾ ਅਤੇ ਰੱਸਾ ਬਰਾਮਦ ਕੀਤਾ ਗਿਆ ਹੈ। ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਹੋਰ ਅਹਿਮ ਖੁਲਾਸਿਆਂ ਦੀ ਸੰਭਾਵਨਾ ਹੈ।

    ਕਪਤਾਨ ਪੁਲਿਸ (ਡੀ) ਨੇ ਦੱਸਿਆ ਕਿ ਇਸੇ ਤਰ੍ਹਾਂ 11-12 ਅਗਸਤ ਦੀ ਦਰਮਿਆਨੀ ਰਾਤ ਨੂੰ ਬੈਂਕ ਆਫ਼ ਬੜੌਦਾ, ਜਵਾਹਰ ਮਾਰਕੀਟ ਨੰਗਲ ਦੇ ਏ.ਟੀ.ਐੱਮ. ਨੂੰ ਪੁੱਟ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਸਬੰਧੀ ਥਾਣਾ ਨੰਗਲ ਵਿਖੇ ਮੁਕੱਦਮਾ ਨੰਬਰ 149 ਮਿਤੀ 16.08.2026 ਦਰਜ ਕੀਤਾ ਗਿਆ।

    ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਸੀ.ਸੀ.ਟੀ.ਵੀ. ਫੁਟੇਜ ਅਤੇ ਤਕਨੀਕੀ ਸਹਾਇਤਾ ਦੇ ਆਧਾਰ 'ਤੇ ਅਮਨਦੀਪ ਸਿੰਘ ਉਰਫ਼ ਅਮਨ (25) ਵਾਸੀ ਫਰੀਦਕੋਟ ਅਤੇ ਅਰਮਾਨਦੀਪ ਸਿੰਘ ਉਰਫ਼ ਮਾਨਾ (21) ਵਾਸੀ ਬਠਿੰਡਾ ਨੂੰ 16 ਅਗਸਤ ਨੂੰ ਸਕਾਰਪੀਓ ਪੀਬੀ-04-ਏਜੀ-1873 ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਦੋਵੇਂ ਮੁਲਜ਼ਮ ਇਸ ਸਮੇਂ ਜ਼ਿਲ੍ਹਾ ਜੇਲ੍ਹ ਰੂਪਨਗਰ ਵਿੱਚ ਬੰਦ ਹਨ।

    ਕਪਤਾਨ ਪੁਲਿਸ (ਡਿਟੈਕਟਿਵ) ਸ. ਪਲਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਪੁਲਿਸ ਵੱਲੋਂ ਵਾਰਦਾਤ ਦੀ ਸੂਚਨਾ ਮਿਲਦੇ ਹੀ ਤੁਰੰਤ ਨਾਕਾਬੰਦੀ ਅਤੇ ਟੀਮਾਂ ਨੂੰ ਸਰਗਰਮ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਪਰਾਧ ਰਾਹੀਂ ਜਲਦ ਅਮੀਰ ਬਣਨ ਦੀ ਕੋਸ਼ਿਸ਼ ਦਾ ਅੰਤ ਜੇਲ੍ਹ ਹੀ ਹੈ। ਰੂਪਨਗਰ ਪੁਲਿਸ ਜ਼ਿਲ੍ਹੇ ਵਿੱਚ ਕਿਸੇ ਵੀ ਮਾੜੇ ਅਨਸਰ ਨੂੰ ਸਿਰ ਨਹੀਂ ਚੁੱਕਣ ਦੇਵੇਗੀ ਅਤੇ ਅਮਨ-ਕਾਨੂੰਨ ਹਰ ਹਾਲ ਵਿੱਚ ਕਾਇਮ ਰੱਖਿਆ ਜਾਵੇਗਾ।

    • Download Babushahi App

  • ਰੂਪਨਗਰ, 29 ਅਗਸਤ: ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ. ਮਨਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕਪਤਾਨ ਪੁਲਿਸ (ਡਿਟੈਕਟਿਵ) ਸ. ਪਲਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਰੂਪਨਗਰ ਪੁਲਿਸ ਨੇ ਏ.ਟੀ.ਐੱਮ. ਚੋਰੀ ਦੀਆਂ ਵਾਰਦਾਤਾਂ ਵਿਰੁੱਧ ਕਾਰਵਾਈ ਕਰਦਿਆਂ ਚਾਰ ਮੁਲਜ਼ਮਾਂ ਨੂੰ ਕਾਬੂ ਕਰਕੇ ਦੋ ਵਾਹਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

    • Download Babushahi App

  • Dailyhunt
    Disclaimer: This content has not been generated, created or edited by Dailyhunt. Publisher: Babushahi