Dailyhunt Logo
  • Light mode
    Follow system
    Dark mode
    • Play Story
    • App Story
ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੇ ਸਟਾਫ਼ ਦੇ ਬਕਾਇਆ ਹੱਕਾਂ ਦੇ ਨਿਪਟਾਰੇ ਨੂੰ ਅਦਾਲਤ ਦੀ ਮਨਜ਼ੂਰੀ

ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੇ ਸਟਾਫ਼ ਦੇ ਬਕਾਇਆ ਹੱਕਾਂ ਦੇ ਨਿਪਟਾਰੇ ਨੂੰ ਅਦਾਲਤ ਦੀ ਮਨਜ਼ੂਰੀ

Babushahi 2 weeks ago
  • ਡੀਐਸਜੀਐਮਸੀ ਦੀ ਨੀਅਤ 'ਤੇ ਲੱਗੀ ਮੋਹਰ: ਹਰਮੀਤ ਸਿੰਘ ਕਾਲਕਾ

    ਨਵੀਂ ਦਿੱਲੀ 7 ਜੁਲਾਈ,

    ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਰਕਿੰਗ ਅਤੇ ਸੇਵਾਮੁਕਤ ਸਟਾਫ਼ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਤਨਖ਼ਾਹਾਂ, ਗ੍ਰੈਚੁਟੀ ਅਤੇ ਹੋਰ ਬਕਾਇਆ ਹੱਕਾਂ ਦੇ ਨਿਪਟਾਰੇ ਲਈ ਡੀਐਸਜੀਐਮਸੀ ਵੱਲੋਂ ਤਿਆਰ ਕੀਤੇ ਐਮਓਯੂ (MoU) ਨੂੰ ਅਦਾਲਤ ਨੇ ਸਵੀਕਾਰ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੀਅਤ ਅਤੇ ਵਚਨਬੱਧਤਾ 'ਤੇ ਭਰੋਸਾ ਜਤਾਇਆ ਹੈ।ਇਸ ਮੌਕੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਵੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ।

  • ਸਰਦਾਰ ਕਾਲਕਾ ਨੇ ਦੱਸਿਆ ਕਿ ਲਗਭਗ 92 ਤੋਂ 93 ਫ਼ੀਸਦੀ ਸਟਾਫ਼ ਨੇ ਡੀਐਸਜੀਐਮਸੀ ਨਾਲ ਐਮਓਯੂ 'ਤੇ ਦਸਤਖ਼ਤ ਕਰਕੇ ਕਮੇਟੀ ਵੱਲੋਂ ਤਿਆਰ ਕੀਤੇ ਭੁਗਤਾਨ ਸ਼ਡਿਊਲ ਨੂੰ ਮਨਜ਼ੂਰੀ ਦਿੱਤੀ ਹੈ। ਇਸ ਸ਼ਡਿਊਲ ਅਧੀਨ ਸਾਲ 2020, 2021 ਅਤੇ 2022 ਸਮੇਤ ਲੰਬੇ ਸਮੇਂ ਤੋਂ ਬਕਾਇਆ ਰਹੀਆਂ ਰਕਮਾਂ ਨੂੰ ਪੜਾਅਵਾਰ ਅਦਾ ਕੀਤਾ ਜਾਵੇਗਾ।

    ਕਾਲਕਾ ਨੇ ਕਿਹਾ ਕਿ ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਕਰਮਚਾਰੀਆਂ ਨੇ ਐਮਓਯੂ ਸਵੀਕਾਰ ਕੀਤਾ ਹੈ, ਉਨ੍ਹਾਂ ਨੂੰ ਡੀਐਸਜੀਐਮਸੀ ਵੱਲੋਂ ਦਿੱਤੇ ਗਏ ਭਰੋਸੇ ਅਤੇ ਨਿਰਧਾਰਤ ਸਮਾਂ-ਸਾਰਣੀ ਅਨੁਸਾਰ ਉਨ੍ਹਾਂ ਦੇ ਬਣਦੇ ਹੱਕ ਹਰ ਹਾਲਤ ਵਿੱਚ ਦਿੱਤੇ ਜਾਣ।

    ਉਨ੍ਹਾਂ ਕਿਹਾ ਕਿ ਅਦਾਲਤ ਨੇ ਉਨ੍ਹਾਂ ਲੋਕਾਂ ਨੂੰ ਵੀ ਤਾੜਨਾ ਕੀਤੀ ਜੋ ਵਾਰ-ਵਾਰ ਅਦਾਲਤ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਗੁਰੂ ਘਰ ਦੀਆਂ ਜਾਇਦਾਦਾਂ ਨੂੰ ਸੁਰੱਖਿਆ ਵਜੋਂ ਰੱਖਣ ਜਾਂ ਉਨ੍ਹਾਂ ਦੀ ਕੀਮਤ ਲਗਾਉਣ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਦਾਲਤ ਨੇ ਸਪੱਸ਼ਟ ਕੀਤਾ ਕਿ ਗੁਰੂ ਘਰ ਦੀਆਂ ਜਾਇਦਾਦਾਂ ਨਾ ਵੇਚੀਆਂ ਜਾ ਸਕਦੀਆਂ ਹਨ ਅਤੇ ਨਾ ਹੀ ਉਨ੍ਹਾਂ ਨੂੰ ਮਾਰਟਗੇਜ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਦਾਲਤ ਨੇ ਕਿਹਾ ਹੈ ਕਿ ਪਹਿਲਾਂ ਦਾਇਰ ਕੀਤੇ ਹਲਫ਼ਨਾਮੇ ਤੋਂ ਇਲਾਵਾ ਕਿਸੇ ਹੋਰ ਹਲਫ਼ਨਾਮੇ ਦੀ ਲੋੜ ਨਹੀਂ ਹੈ।

    ਡੀਐਸਜੀਐਮਸੀ ਪ੍ਰਧਾਨ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਕਮੇਟੀ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਹੁਣ ਸਕੂਲਾਂ ਦੇ ਵਿੱਤੀ ਪ੍ਰਬੰਧ, ਬਜਟ ਅਤੇ ਬਕਾਇਆ ਰਕਮਾਂ ਦੇ ਭੁਗਤਾਨ ਲਈ ਪੂਰੀ ਸਪੱਸ਼ਟਤਾ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਮੇਟੀ 'ਤੇ ਵੱਡਾ ਵਿੱਤੀ ਭਾਰ ਆਇਆ ਹੈ, ਪਰ ਡੀਐਸਜੀਐਮਸੀ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟੇਗੀ ਅਤੇ ਹਰ ਕਰਮਚਾਰੀ ਨੂੰ ਉਸਦਾ ਬਣਦਾ ਹੱਕ ਦਿੱਤਾ ਜਾਵੇਗਾ।

    ਸਰਦਾਰ ਕਾਲਕਾ ਨੇ ਸੰਗਤ ਨੂੰ ਵੀ ਅਪੀਲ ਕੀਤੀ ਕਿ ਹੁਣ ਜਦੋਂ ਵਿੱਤੀ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਹੋ ਚੁੱਕੀ ਹੈ ਤਾਂ ਸਕੂਲਾਂ ਦੇ ਵਿਕਾਸ, ਬੁਨਿਆਦੀ ਢਾਂਚੇ ਦੀ ਮਜ਼ਬੂਤੀ ਅਤੇ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਦਸਵੰਧ ਅਤੇ ਆਰਥਿਕ ਸਹਿਯੋਗ ਦੇਣ ਲਈ ਅੱਗੇ ਆਉਣ।

    ਉਨ੍ਹਾਂ ਕਿਹਾ ਕਿ ਡੀਐਸਜੀਐਮਸੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਵਿਦਿਆਰਥੀਆਂ ਦੀ ਗਿਣਤੀ ਵਧਾਉਣ ਅਤੇ ਵਿੱਤੀ ਪ੍ਰਬੰਧ ਨੂੰ ਸਥਿਰ ਬਣਾਉਣ ਲਈ ਜਲਦ ਹੀ ਵਿਆਪਕ ਯੋਜਨਾ 'ਤੇ ਕੰਮ ਸ਼ੁਰੂ ਕਰੇਗੀ, ਤਾਂ ਜੋ ਕਰਮਚਾਰੀਆਂ ਦੇ ਸਾਰੇ ਬਕਾਇਆ ਹੱਕ ਨਿਰਧਾਰਤ ਸਮੇਂ ਅੰਦਰ ਅਦਾ ਕੀਤੇ ਜਾ ਸਕਣ।

    ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸਮੂਹ ਵਰਕਿੰਗ ਅਤੇ ਸੇਵਾਮੁਕਤ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਭਰੋਸੇ ਅਤੇ ਸਹਿਯੋਗ ਨਾਲ ਹੀ ਸਕੂਲਾਂ ਦੀ ਵਿੱਤੀ ਵਿਵਸਥਾ ਨੂੰ ਮੁੜ ਲੀਹ 'ਤੇ ਲਿਆਉਣ ਦਾ ਰਾਹ ਪੱਧਰਾ ਹੋਇਆ ਹੈ।

    • Download Babushahi App

  • ਡੀਐਸਜੀਐਮਸੀ ਦੀ ਨੀਅਤ 'ਤੇ ਲੱਗੀ ਮੋਹਰ: ਹਰਮੀਤ ਸਿੰਘ ਕਾਲਕਾ

    ਨਵੀਂ ਦਿੱਲੀ 7 ਜੁਲਾਈ,

    ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਰਕਿੰਗ ਅਤੇ ਸੇਵਾਮੁਕਤ ਸਟਾਫ਼ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਤਨਖ਼ਾਹਾਂ, ਗ੍ਰੈਚੁਟੀ ਅਤੇ ਹੋਰ ਬਕਾਇਆ ਹੱਕਾਂ ਦੇ ਨਿਪਟਾਰੇ ਲਈ ਡੀਐਸਜੀਐਮਸੀ ਵੱਲੋਂ ਤਿਆਰ ਕੀਤੇ ਐਮਓਯੂ (MoU) ਨੂੰ ਅਦਾਲਤ ਨੇ ਸਵੀਕਾਰ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੀਅਤ ਅਤੇ ਵਚਨਬੱਧਤਾ 'ਤੇ ਭਰੋਸਾ ਜਤਾਇਆ ਹੈ।ਇਸ ਮੌਕੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਵੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ।

    • Download Babushahi App

  • Dailyhunt
    Disclaimer: This content has not been generated, created or edited by Dailyhunt. Publisher: Babushahi