Dailyhunt
ਗੁਰੂ ਨਾਨਕ ਜਹਾਜ਼ ਦੀ 112ਵੀਂ ਵਰ੍ਹੇ ਗੰਢ 'ਤੇ 23 ਮਈ ਨੂੰ ਵੈਨਕੂਵਰ 'ਚ ਹੋਵੇਗਾ ਯਾਦਗਾਰੀ ਸਮਾਗਮ

ਗੁਰੂ ਨਾਨਕ ਜਹਾਜ਼ ਦੀ 112ਵੀਂ ਵਰ੍ਹੇ ਗੰਢ 'ਤੇ 23 ਮਈ ਨੂੰ ਵੈਨਕੂਵਰ 'ਚ ਹੋਵੇਗਾ ਯਾਦਗਾਰੀ ਸਮਾਗਮ

Babushahi 1 week ago
  • ਹਰਦਮ ਮਾਨ

    ਵੈਨਕੂਵਰ, 6 ਮਈ 2026- ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ ਗੁਰੂ ਨਾਨਕ ਜਹਾਜ਼ ਦੀ 112ਵੀਂ ਵਰ੍ਹੇ ਗੰਢ 'ਤੇ ਯਾਦਗਾਰੀ ਸਮਾਗਮ 23 ਮਈ ਨੂੰ ਬਾਅਦ ਦੁਪਹਿਰ 2 ਵਜੇ ਤੋਂ 5 ਵਜੇ ਤੱਕ ਹਰਬਰ ਗਰੀਨ ਪਾਰਕ ਵੈਨਕੂਵਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਸੁਸਾਇਟੀ ਦੇ ਅਹੁਦੇਦਾਰਾਂ ਵੱਲੋਂ ਪੰਜਾਬੀ ਪ੍ਰੈਸ ਕਲੱਬ ਆਫ ਬੀਸੀ ਨਾਲ ਕੀਤੀ ਗਈ ਖਾਸ ਮੀਟਿੰਗ ਦੌਰਾਨ ਪ੍ਰੋਗਰਾਮ ਸਾਂਝਾ ਕੀਤਾ ਗਿਆ ਅਤੇ ਪੋਸਟਰ ਵੀ ਰਿਲੀਜ਼ ਕੀਤਾ ਗਿਆ।

  • ਪ੍ਰੈਸ ਕਾਨਫਰਸ ਦੌਰਾਨ ਸੰਸਥਾ ਦੇ ਨੁਮਾਇੰਦਿਆਂ, ਰਾਜ ਸਿੰਘ ਭੰਡਾਲ, ਰਸ਼ਮਿੰਦਰ ਸਿੰਘ ਬੇਦੀ, ਪ੍ਰਭਜੋਤ ਸਿੰਘ ਖਰੌੜ, ਬਲਜੀਤ ਕੌਰ ਤੇ ਡਾ ਜਸਜੋਤ ਸਿੰਘ ਮਾਨ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਗੁਰੂ ਨਾਨਕ ਜਹਾਜ਼ ਦਾ ਸਫ਼ਰ ਬਸਤੀਵਾਦ ਅਤੇ ਨਸਲਵਾਦ ਦਾ, ਚੜ੍ਹਦੀ ਕਲਾ ਅਤੇ ਭਾਈਚਾਰਕ ਸਾਂਝ ਨਾਲ ਮੁਕਾਬਲਾ ਕਰਨ ਵਾਲੇ ਮੁਸਾਫਿਰਾਂ ਦੀ, ਨਿੱਡਰ ਅਤੇ ਸੁਤੰਤਰ ਹਸਤੀ, ਸੰਘਰਸ਼ ਅਤੇ ਮਨੁੱਖੀ ਹੱਕਾਂ ਲਈ ਘੋਲ ਦਾ ਦੁਰਲੱਭ ਅਤੇ ਸ਼ਾਨਦਾਰ ਇਤਿਹਾਸ ਹੈ। ਗੁਰੂ ਨਾਨਕ ਜਹਾਜ਼ ਹੈਰੀਟੇਜ ਵੱਲੋਂ ਸਾਂਝੇ ਤੌਰ 'ਤੇ ਬੀਸੀ ਖਾਲਸਾ ਦਰਬਾਰ, ਵੈਨਕੂਵਰ ਬੋਰਡ ਆਫ ਪਾਰਕ ਐਂਡ ਰੀਕ੍ਰੀਏਸ਼ਨ ਤੇ ਵੈਨਕੂਵਰ ਸਿਟੀ ਦੇ ਸਹਿਯੋਗ ਨਾਲ ਹਰ ਸਾਲ ਇਹ ਯਾਦਗਾਰੀ ਸਮਾਗਮ ਵੈਨਕੂਵਰ ਦੇ ਸਮੁੰਦਰੀ ਤੱਟ 'ਤੇ 1199 ਵੈਸਟ ਕਾਰਡੋਵਾ ਸਟਰੀਟ, ਗੁਰੂ ਨਾਨਕ ਜਹਾਜ਼ ਮੈਮੋਰੀਅਲ ਸਮਾਰਕ ਉੱਪਰ ਕੀਤਾ ਜਾਂਦਾ ਹੈ, ਜਿੱਥੇ ਗੁਰੂ ਨਾਨਕ ਜਹਾਜ਼ ਸਬੰਧੀ ਵਿਚਾਰਾਂ ਤੇ ਝਾਕੀਆਂ ਦੀ ਸਾਂਝ ਪਾਈ ਜਾਂਦੀ ਹੈ।

    ਇਸ ਸਮਾਗਮ ਸਬੰਧੀ ਪੋਸਟਰ ਰਿਲੀਜ਼ ਕਰਨ ਵੇਲੇ ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਦੇ ਮੈਂਬਰਾਂ ਤੋਂ ਇਲਾਵਾ, ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਨਾਲ ਸੰਬੰਧਤ ਸ਼ਖਸ਼ੀਅਤਾਂ 'ਚੋਂ ਡਾ. ਗੁਰਵਿੰਦਰ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਸਹੋਤਾ (ਚੜ੍ਹਦੀ ਕਲਾ ਨਿਊਜ਼ ਗਰੁੱਪ ਅਤੇ ਚੈਨਲ ਪੰਜਾਬੀ), ਅਮਰਪਾਲ ਸਿੰਘ ਅਤੇ ਰਸ਼ਪਾਲ ਸਿੰਘ ਗਿੱਲ (ਪੰਜਾਬੀ ਟ੍ਰਿਬਿਊਨ, ਪੰਜਾਬ ਟਾਈਮਜ਼), ਬਲਦੇਵ ਸਿੰਘ ਮਾਨ (ਰੈਡ ਐਫ ਐਮ), ਸੁਖਵਿੰਦਰ ਸਿੰਘ ਚੋਹਲਾ ਤੇ ਬਲਵੀਰ ਕੌਰ ਢਿੱਲੋਂ (ਦੇਸ ਪ੍ਰਦੇਸ ਟਾਈਮਜ਼), ਪ੍ਰੋ. ਗੁਰਬਾਜ ਸਿੰਘ ਬਰਾੜ (ਸਰੀ ਨਿਊਜ਼), ਸੀ. ਜੇ. ਸਿੱਧੂ ਤੇ ਕੁਲਦੀਪ ਸਿੰਘ (ਸਾਂਝਾ ਟੀਵੀ), ਟੈਲੀਵੀਜ਼ਨ ਸ਼ਖ਼ਸੀਅਤਾਂ ਜਸਪ੍ਰੀਤ ਕੌਰ ਗਿੱਲ ਤੇ ਸਰਜਿੰਦਰ ਸਿੰਘ ਦੂਹੜੇ, ਕੰਵਲਜੀਤ ਸਿੰਘ ਲੱਕੀ ਰੰਧਾਵਾ (ਜਨਰਲ ਪੰਜਾਬੀ), ਦਮਨਜੀਤ ਅਤੇ ਰਮਨ ਸ਼ਰਮਾ (ਇੰਡੋ ਕਨੇਡੀਅਨ ਟਾਈਮਜ਼) ਸ਼ਾਮਿਲ ਹੋਏ।

    ਪੰਜਾਬੀ ਪ੍ਰੈਸ ਕਲੱਬ ਬੀਸੀ ਦੇ ਪ੍ਰਧਾਨ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਹਾਜ਼ਰ ਸਮੂਹ ਸ਼ਖਸੀਅਤਾਂ ਦਾ ਧੰਨਵਾਦ ਕੀਤਾ। 23 ਮਈ ਦੇ ਸਮਾਗਮ ਸਬੰਧੀ ਅਹਿਮ ਗੱਲ ਇਹ ਹੈ ਕਿ ਜਿਸ ਜਗਾ ਤੋਂ ਨਸਲੀ ਜਬਰ ਨਾਲ 112 ਸਾਲ ਪਹਿਲਾਂ ਗੁਰੂ ਨਾਨਕ ਜਹਾਜ਼ ਮੋੜਿਆ ਗਿਆ ਸੀ, ਉਸੇ ਜਗ੍ਹਾ 'ਤੇ ਚੜ੍ਹਦੀ ਕਲਾ ਦੇ ਸਫਰ ਦੀ ਗੱਲ ਹੋਣੀ, ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਵੱਲੋਂ ਮਾਨਵਵਾਦੀ ਸਬਰ ਨਾਲ ਨਸਲਵਾਦੀ ਜਬਰ 'ਤੇ ਗੌਰਵਮਈ ਜਿੱਤ ਕਹੀ ਜਾ ਸਕਦੀ ਹੈ।

    • Download Babushahi App
  • ਹਰਦਮ ਮਾਨ

    ਵੈਨਕੂਵਰ, 6 ਮਈ 2026- ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ ਗੁਰੂ ਨਾਨਕ ਜਹਾਜ਼ ਦੀ 112ਵੀਂ ਵਰ੍ਹੇ ਗੰਢ 'ਤੇ ਯਾਦਗਾਰੀ ਸਮਾਗਮ 23 ਮਈ ਨੂੰ ਬਾਅਦ ਦੁਪਹਿਰ 2 ਵਜੇ ਤੋਂ 5 ਵਜੇ ਤੱਕ ਹਰਬਰ ਗਰੀਨ ਪਾਰਕ ਵੈਨਕੂਵਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਸੁਸਾਇਟੀ ਦੇ ਅਹੁਦੇਦਾਰਾਂ ਵੱਲੋਂ ਪੰਜਾਬੀ ਪ੍ਰੈਸ ਕਲੱਬ ਆਫ ਬੀਸੀ ਨਾਲ ਕੀਤੀ ਗਈ ਖਾਸ ਮੀਟਿੰਗ ਦੌਰਾਨ ਪ੍ਰੋਗਰਾਮ ਸਾਂਝਾ ਕੀਤਾ ਗਿਆ ਅਤੇ ਪੋਸਟਰ ਵੀ ਰਿਲੀਜ਼ ਕੀਤਾ ਗਿਆ।

    • Download Babushahi App
  • Dailyhunt
    Disclaimer: This content has not been generated, created or edited by Dailyhunt. Publisher: Babushahi