Dailyhunt Logo
  • Light mode
    Follow system
    Dark mode
    • Play Story
    • App Story
ਗੁਰਦਾਸਪੁਰ: DC ਦਫ਼ਤਰ ਦੇ ਦੋ ਕਰਮਚਾਰੀ ਸੇਵਾ ਮੁਕਤ, ਨਿੱਘੀ ਵਿਦਾਇਗੀ ਪਾਰਟੀ ਨਾਲ ਸਨਮਾਨਿਤ

ਗੁਰਦਾਸਪੁਰ: DC ਦਫ਼ਤਰ ਦੇ ਦੋ ਕਰਮਚਾਰੀ ਸੇਵਾ ਮੁਕਤ, ਨਿੱਘੀ ਵਿਦਾਇਗੀ ਪਾਰਟੀ ਨਾਲ ਸਨਮਾਨਿਤ

Babushahi 2 weeks ago
  • ਰੋਹਿਤ ਗੁਪਤਾ

    ਗੁਰਦਾਸਪੁਰ, 1 ਮਈ 2026- ਡਿਪਟੀ ਕਮਿਸ਼ਨਰ ਦਫ਼ਤਰ ਗੁਰਦਾਸਪੁਰ ਤੋਂ ਆਪਣੀ 31 ਸਾਲਾਂ ਦੀ ਲੰਬੀ ਸੇਵਾ ਉਪਰੰਤ ਡਿਪਟੀ ਕਮਿਸ਼ਨਰ ਦੇ ਡਰਾਈਵਰ ਸ੍ਰੀ ਗੁਰਨਾਮ ਸਿੰਘ ਅਤੇ 40 ਸਾਲਾਂ ਦੀ ਸੇਵਾ ਪੂਰੀ ਕਰਨ ਉਪਰੰਤ ਸੀਨੀਅਰ ਸਹਾਇਕ ਸ਼੍ਰੀ ਚਰਨ ਦਾਸ ਨੂੰ ਸੇਵਾ ਮੁਕਤੀ ਮੌਕੇ ਨਿੱਘੀ ਵਿਦਾਇਗੀ ਪਾਰਟੀ ਦੇ ਕੇ ਸਨਮਾਨਿਤ ਕੀਤਾ ਗਿਆ।

    ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਆਦਿੱਤਿਆ ਉੱਪਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਚਰਨ ਦਾਸ ਅਤੇ ਸ੍ਰੀ ਗੁਰਨਾਮ ਸਿੰਘ ਨੇ ਆਪਣੇ ਸੇਵਾ ਕਾਲ ਦੌਰਾਨ ਵਿਭਾਗ ਨੂੰ ਬਹੁਤ ਹੀ ਇਮਾਨਦਾਰੀ ਅਤੇ ਲਗਨ ਨਾਲ ਸੇਵਾਵਾਂ ਪ੍ਰਦਾਨ ਕੀਤੀਆਂ ਹਨ।

  • ਉਨ੍ਹਾਂ ਕਿਹਾ ਕਿ ਦੋਨਾਂ ਕਰਮਚਾਰੀਆਂ ਨੇ 30 ਅਪ੍ਰੈਲ ਨੂੰ ਆਪਣੀ ਸਰਕਾਰੀ ਸੇਵਾ ਤੋਂ ਸਨਮਾਨ ਨਾਲ ਸੇਵਾ ਮੁਕਤੀ ਪ੍ਰਾਪਤ ਕੀਤੀ ਹੈ।

    ਉਨ੍ਹਾਂ ਹੋਰ ਕਿਹਾ ਕਿ ਦੋਨਾਂ ਕਰਮਚਾਰੀਆਂ ਨੇ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਅਤੇ ਹਮੇਸ਼ਾਂ ਆਪਣੀਆਂ ਨਿੱਜੀ ਜ਼ਿੰਮੇਵਾਰੀਆਂ ਤੋਂ ਉਪਰ ਉੱਠ ਕੇ ਦਫ਼ਤਰੀ ਕੰਮ ਨੂੰ ਤਰਜੀਹ ਦਿੱਤੀ। ਜਦੋਂ ਵੀ ਇਨ੍ਹਾਂ ਨੂੰ ਕੋਈ ਜ਼ਿੰਮੇਵਾਰੀ ਵਾਲਾ ਕੰਮ ਸੌਂਪਿਆ ਗਿਆ, ਉਨ੍ਹਾਂ ਨੇ ਉਸਨੂੰ ਬਖੂਬੀ ਨਿਭਾਇਆ।

    ਇਸ ਮੌਕੇ ਦਫ਼ਤਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਦੋਨਾਂ ਸੇਵਾ ਮੁਕਤ ਕਰਮਚਾਰੀਆਂ ਨੂੰ ਸ਼ਾਨਦਾਰ ਵਿਦਾਇਗੀ ਪਾਰਟੀ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਸੁਖਮਈ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

    Click to Follow Babushahi Facebook page →

  • ਰੋਹਿਤ ਗੁਪਤਾ

    ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਆਦਿੱਤਿਆ ਉੱਪਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਚਰਨ ਦਾਸ ਅਤੇ ਸ੍ਰੀ ਗੁਰਨਾਮ ਸਿੰਘ ਨੇ ਆਪਣੇ ਸੇਵਾ ਕਾਲ ਦੌਰਾਨ ਵਿਭਾਗ ਨੂੰ ਬਹੁਤ ਹੀ ਇਮਾਨਦਾਰੀ ਅਤੇ ਲਗਨ ਨਾਲ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਦੋਨਾਂ ਕਰਮਚਾਰੀਆਂ ਨੇ 30 ਅਪ੍ਰੈਲ ਨੂੰ ਆਪਣੀ ਸਰਕਾਰੀ ਸੇਵਾ ਤੋਂ ਸਨਮਾਨ ਨਾਲ ਸੇਵਾ ਮੁਕਤੀ ਪ੍ਰਾਪਤ ਕੀਤੀ ਹੈ।

    Click to Follow Babushahi Facebook page →

  • Dailyhunt
    Disclaimer: This content has not been generated, created or edited by Dailyhunt. Publisher: Babushahi