Wednesday, 03 Jun, 9.18 pm Babushahi

ਕਰੰਟ ਖਬਰਾਂ
ਜਗਤਾਰ ਸਿੰਘ ਕੁਲੜੀਆ ਨੂੰ ਡਾਇਰੈਕਟਰ ਦਾ ਅਡੀਸਨਲ ਚਾਰਜ ਮਿਲਿਆ

ਅਸ਼ੋਕ ਵਰਮਾ

ਬਠਿੰਡਾ, 3 ਜੂਨ 2020 - ਸਿੱਖਿਆ ਵਿਭਾਗ ਵੱਲੋਂ ਜਗਤਾਰ ਸਿੰਘ ਕੁਲੜੀਆ ਦੀ ਐੱਸ.ਸੀ.ਈ.ਆਰ.ਟੀ. ਪੰਜਾਬ ਦੇ ਡਾਇਰੈਕਟਰ ਵਜੋਂ ਵਾਧੂ ਚਾਰਜ ਦੇਣ 'ਤੇ ਉਹਨਾਂ ਦੇ ਜੱਦੀ ਪਿੰਡ ਕੋਟ ਗੁਰੂ ਵਿੱਚ ਖੁਸ਼ੀ ਦਾ ਆਲਮ ਦੇਖਣ ਨੂੰ ਮਿਲ ਰਿਹਾ ਹੈ। ਸਿੱਖਿਆ ਵਿਭਾਗ ਨੇ ਇੰਦਰਜੀਤ ਸਿੰਘ ਦੇ ਸੇਵਾ ਮੁਕਤ ਹੋਣ ਉਪਰੰਤ ਉਨਾਂ ਨੂੰ ਇਸ ਅਹਿਮ ਅਹੁਦੇ ਤੇ ਤਾਇਨਾਤ ਕੀਤਾ ਹੈ। 10 ਅਗਸਤ, 1961 ਨੂੰ ਪਿਤਾ ਪਿਆਰਾ ਸਿੰਘ ਕੁਲੜੀਆ ਅਤੇ ਮਾਤਾ ਜੰਗੀਰ ਕੌਰ ਦੇ ਘਰ ਜਨਮੇ ਜਗਤਾਰ ਸਿੰਘ ਕੁਲੜੀਆ ਨੇ ਆਪਣੇ ਵਿੱਦਿਅਕ ਸਫ਼ਰ ਦੀ ਸ਼ੁਰੂਆਤ ਪਿੰਡ ਕੋਟ ਗੁਰੂ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਕੀਤੀ ਜਦੋਕਿ ਅਗਲੇਰੀ ਪੜਾਈ ਦੌਰਾਨ ਵੀ ਸਰਕਾਰੀ ਸਕੂਲਾਂ ਅਤੇ ਕਾਲਜਾਂ ਨਾਲ ਆਪ ਦਾ ਵਿਸ਼ੇਸ਼ ਨਾਤਾ ਰਿਹਾ। ਇਸ ਤੋਂ ਬਾਅਦ ਉਹ ਸਾਲ 1973 ਤੱਕ ਸੰਗਤ ਮੰਡੀ ਦੇ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀ ਰਹੇ। ਆਪਣੀ ਉੱਚ ਵਿੱਦਿਆ ਕ੍ਰਮਵਾਰ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ , ਸਰਕਾਰੀ ਐਜੂਕੇਸ਼ਨ ਕਾਲਜ ਫਰੀਦਕੋਟ ਅਤੇ ਐੱਮ. ਏ. ਅਰਥਸ਼ਾਸਤਰ ਦੀ ਡਿਗਰੀ ਰੀਜਨਲ ਸੈਂਟਰ ਬਠਿੰਡਾ ਤੋਂ ਪ੍ਰਾਪਤ ਕੀਤੀ।

ਸਿੱਖਿਆ ਵਿਭਾਗ ਵਿੱਚ ਮਹੱਤਵਪੂਰਨ ਆਹੁਦਿਆਂ 'ਤੇ ਰਹੇ ਅਤੇ ਕਾਬਿਲ ਅਫ਼ਸਰ ਵਜੋਂ ਜਾਣੇ ਜਾਂਦੇ ਜਗਤਾਰ ਸਿੰਘ ਕੁਲੜੀਆ ਨੇ 12 ਸਤੰਬਰ,1989 ਨੂੰ ਸਰਕਾਰੀ ਸਕੂਲ ਵਿੱਚ ਬਤੌਰ ਲੈਕਚਰਾਰ ਅਰਥ ਸ਼ਾਸਤਰ ਆਪਣੇ ਨੌਕਰੀਪੇਸ਼ਾ ਸਫ਼ਰ ਸ਼ੁਰੂ ਕੀਤਾ। ਇਸ ਤੋਂ ਬਾਅਦ ਉਹ ਕ੍ਰਮਵਾਰ ਸਾਲ 2001 ਵਿੱਚ ਬਤੌਰ ਪਿ੍ਰੰਸੀਪਲ , ਸਾਲ 2003 ਵਿੱਚ ਸਹਾਇਕ ਡਾਇਰੈਕਟਰ (ਐਲੀ. ਸਿੱਖਿਆ),2005 ਵਿੱਚ ਅਵੈਲੂਏਸ਼ਨ ਅਫ਼ਸਰ ਐੱਸ.ਸੀ.ਈ.ਆਰ.ਟੀ ਰਹੇ।

ਉਨ੍ਹਾਂ ਸਿੱਖਿਆ ਵਿਭਾਗ ਵਿੱਚ ਤਿੰਨ ਸਾਲ ਬਤੌਰ ਡਿਪਟੀ ਡਾਇਰੈਕਟਰ ਐੱਸਆਈਐੱਸਈ., ਏਨਾਂ ਹੀ ਸਮਾਂ ਡਿਪਟੀ ਐੱਸ.ਪੀ.ਡੀ. ਆਈ.ਸੀ.ਟੀ.ਅਤੇ ਤਿੰਨ ਸਾਲ ਡਿਪਟੀ ਡਾਇਰੈਕਟਰ (ਐਲੀ.ਸਿੱਖਿਆ) ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਉਹਨਾਂ ਦੀ ਇਸ ਮਹੱਤਵਪੂਰਨ ਅਤੇ ਜ਼ਿੰਮੇਵਾਰੀ ਵਾਲੇ ਅਹੁਦੇ 'ਤੇ ਨਿਯੁਕਤੀ ਲਈ ਉਹਨਾਂ ਦੇ ਪਿੰਡ ਵਾਸੀਆਂ ਨੇ ਸਿੱਖਿਆ ਮਹਿਕਮੇ ਦਾ ਧੰਨਵਾਦ ਕੀਤਾ ਹੈ। ਪਿੰਡ ਵਾਸੀ ਤੇ ਸਮਾਜਿਕ ਆਗੂ ਸੁਖਤੇਜ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਸਰਕਾਰੀ ਸਕੂਲ ਤੋਂ ਪੜ ਕੇ ਇਹਨਾਂ ਉੱਚੇ ਅਹੁਦੇ 'ਤੇ ਬਿਰਾਜਮਾਨ ਹੋਣਾ ਸਰਕਾਰੀ ਸਕੂਲਾਂ ਲਈ ਬੜੇ ਮਾਣ ਵਾਲੀ ਗੱਲ ਹੈ।

ਪਿੰਡ ਕੋਟਗੁਰੂ ਦੇ ਸਰਪੰਚ ਜਲੰਧਰ ਸਿੰਘ ਦਾ ਕਹਿਣਾ ਸੀ ਕਿ ਸਿੱਖਿਆ ਵਿਭਾਗ 'ਚ ਕੀਤੀ ਇਸ ਤਾਇਨਾਤੀ ਨਾਲ ਕੋਟਗੁਰੂ ਪਿੰਡ ਦਾ ਸਿਰ ਫਖਰ ਨਾਲ ਉੱਚਾ ਹੋਇਆ ਹੈ। ਉਨਾਂ ਆਖਿਆ ਕਿ ਉਨਾਂ ਨੂੰ ਉਮੀਦ ਹੈ ਕਿ ਉਹ ਸਿੋੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਦਾ ਹਰ ਸੰਭਵ ਯਤਨ ਕਰਨਗੇ ਜਿਸ ਨਾਲ ਨਾਂ ਕੇਵਲ ਪੰਜਾਬ ਬਲਕਿ ਸੰਗਤ ਮੰਡੀ ਇਲਾਕੇ ਦਾ ਨਾਮ ਰੌਸ਼ਨ ਹੋਏਗਾ। ਉਨਾਂ ਕਿਹਾ ਕਿ ਸਰਕਾਰੀ ਸਕੂਲ ਹਰ ਪੱਖੋਂ ਨਿਪੁੰਨ ਹਨ ਜਿੱਥੇ ਬੱਚਿਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ ਅਤੇ ਉਹ ਜੀਵਨ ਵਿੱਚ ਇੱਕ ਕਾਬਿਲ ਇਨਸਾਨ ਬਣਨ ਦੇ ਨਾਲ-ਨਾਲ ਆਤਮਨਿਰਭਰ ਵੀ ਬਣਦੇ ਹਨ।

Dailyhunt
Disclaimer: This story is auto-aggregated by a computer program and has not been created or edited by Dailyhunt. Publisher: Babushahi
Top