Dailyhunt Logo
  • Light mode
    Follow system
    Dark mode
    • Play Story
    • App Story
ਖੰਨਾ : ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਮਾਰੀ ਟੱਕਰ

ਖੰਨਾ : ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਮਾਰੀ ਟੱਕਰ

Babushahi 1 day ago
  • Ravinder Singh

    ਖੰਨਾ, 8 ਅਕਤੂਬਰ, 2026: ਖੰਨਾ ਵਿਖੇ ਜੀ.ਟੀ. ਰੋਡ (G.T. Road) 'ਤੇ ਐੱਸ.ਐੱਸ.ਪੀ. ਦਫ਼ਤਰ ਦੇ ਬਿਲਕੁਲ ਸਾਹਮਣੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਜੀ.ਟੀ. ਰੋਡ 'ਤੇ ਖਰਾਬ ਹੋ ਕੇ ਖੜ੍ਹੇ ਇੱਕ ਲੋਹੇ ਨਾਲ ਲੱਦੇ ਟਰੱਕ ਦੇ ਪਿੱਛੇ ਖੜ੍ਹੀ ਕਾਰ ਨੂੰ ਪਿੱਛੋਂ ਆ ਰਹੇ ਇੱਕ ਹੋਰ ਤੇਜ਼ ਰਫ਼ਤਾਰ ਟਰੱਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ।

  • ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੇਕਾਬੂ ਹੋ ਕੇ ਅੱਗੇ ਖੜ੍ਹੇ ਖਰਾਬ ਟਰੱਕ ਵਿੱਚ ਜਾ ਵੜੀ ਅਤੇ ਦੋਵਾਂ ਟਰੱਕਾਂ ਵਿਚਾਲੇ ਬੁਰੇ ਤਰੀਕੇ ਨਾਲ ਪਿਸ ਗਈ। ਹਾਲਾਂਕਿ, ਇਸ ਰੂਹ ਕੰਬਾਊ ਹਾਦਸੇ ਦੌਰਾਨ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

    ਮਿਲੀ ਜਾਣਕਾਰੀ ਅਨੁਸਾਰ ਜੀ.ਟੀ. ਰੋਡ 'ਤੇ ਲੋਹੇ ਨਾਲ ਭਰਿਆ ਇੱਕ ਟਰੱਕ ਖਰਾਬ ਹੋ ਗਿਆ ਸੀ। ਟਰੱਕ ਮਾਲਕ ਵਾਹਨ ਨੂੰ ਠੀਕ ਕਰਵਾਉਣ ਲਈ ਮੌਕੇ 'ਤੇ ਪਹੁੰਚਿਆ ਅਤੇ ਉਸ ਨੇ ਆਪਣੀ ਕਾਰ ਖਰਾਬ ਟਰੱਕ ਦੇ ਪਿੱਛੇ ਖੜ੍ਹੀ ਕੀਤੀ ਹੋਈ ਸੀ। ਇਸੇ ਦੌਰਾਨ ਦਿੱਲੀ ਤੋਂ ਲੁਧਿਆਣਾ ਵੱਲ ਜਾ ਰਹੇ ਇੱਕ ਹੋਰ ਟਰੱਕ ਦੇ ਚਾਲਕ ਨੂੰ ਅਚਾਨਕ ਨੀਂਦ ਦੀ ਝਪਕੀ ਆ ਗਈ, ਜਿਸ ਕਾਰਨ ਟਰੱਕ ਬੇਕਾਬੂ ਹੋ ਕੇ ਪਹਿਲਾਂ ਖੜ੍ਹੀ ਕਾਰ ਨਾਲ ਟਕਰਾਇਆ ਅਤੇ ਫਿਰ ਕਾਰ ਨੂੰ ਧੱਕਦਿਆਂ ਅੱਗੇ ਖੜ੍ਹੇ ਟਰੱਕ 'ਚ ਜਾ ਵੱਜਾ।

    ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ (SSF) ਦੀ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਆਵਾਜਾਈ ਨੂੰ ਸੁਚਾਰੂ ਕਰਵਾਇਆ। ਇਸ ਮੌਕੇ ਐੱਸ.ਐੱਸ.ਐੱਫ. ਅਧਿਕਾਰੀ ਨੇ ਆਮ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਜੇਕਰ ਹਾਈਵੇਅ 'ਤੇ ਕੋਈ ਵਾਹਨ ਖਰਾਬ ਹੁੰਦਾ ਹੈ ਤਾਂ ਤੁਰੰਤ 112 'ਤੇ ਸੂਚਿਤ ਕੀਤਾ ਜਾਵੇ, ਤਾਂ ਜੋ ਸਮੇਂ ਸਿਰ ਰਿਫਲੈਕਟਰ ਜਾਂ ਡਿਵਾਈਡਰ ਲਗਾ ਕੇ ਪਿੱਛੋਂ ਆਉਣ ਵਾਲੇ ਵਾਹਨਾਂ ਨੂੰ ਸਾਵਧਾਨ ਕੀਤਾ ਜਾ ਸਕੇ ਅਤੇ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।

    • Download Babushahi App

  • Ravinder Singh

    ਖੰਨਾ, 8 ਅਕਤੂਬਰ, 2026: ਖੰਨਾ ਵਿਖੇ ਜੀ.ਟੀ. ਰੋਡ (G.T. Road) 'ਤੇ ਐੱਸ.ਐੱਸ.ਪੀ. ਦਫ਼ਤਰ ਦੇ ਬਿਲਕੁਲ ਸਾਹਮਣੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਜੀ.ਟੀ. ਰੋਡ 'ਤੇ ਖਰਾਬ ਹੋ ਕੇ ਖੜ੍ਹੇ ਇੱਕ ਲੋਹੇ ਨਾਲ ਲੱਦੇ ਟਰੱਕ ਦੇ ਪਿੱਛੇ ਖੜ੍ਹੀ ਕਾਰ ਨੂੰ ਪਿੱਛੋਂ ਆ ਰਹੇ ਇੱਕ ਹੋਰ ਤੇਜ਼ ਰਫ਼ਤਾਰ ਟਰੱਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੇਕਾਬੂ ਹੋ ਕੇ ਅੱਗੇ ਖੜ੍ਹੇ ਖਰਾਬ ਟਰੱਕ ਵਿੱਚ ਜਾ ਵੜੀ ਅਤੇ ਦੋਵਾਂ ਟਰੱਕਾਂ ਵਿਚਾਲੇ ਬੁਰੇ ਤਰੀਕੇ ਨਾਲ ਪਿਸ ਗਈ। ਹਾਲਾਂਕਿ, ਇਸ ਰੂਹ ਕੰਬਾਊ ਹਾਦਸੇ ਦੌਰਾਨ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

    • Download Babushahi App

  • Dailyhunt
    Disclaimer: This content has not been generated, created or edited by Dailyhunt. Publisher: Babushahi