Dailyhunt
ਲੋਕ ਸਭਾ ਵਿੱਚ ਤਿਵਾੜੀ ਵੱਲੋਂ ਚੰਡੀਗੜ੍ਹ ਲਈ ਘੱਟ ਰਿਸਰਚ ਫੰਡਿੰਗ ਨੂੰ ਲੈ ਕੇ ਨਿੰਦਾ

ਲੋਕ ਸਭਾ ਵਿੱਚ ਤਿਵਾੜੀ ਵੱਲੋਂ ਚੰਡੀਗੜ੍ਹ ਲਈ ਘੱਟ ਰਿਸਰਚ ਫੰਡਿੰਗ ਨੂੰ ਲੈ ਕੇ ਨਿੰਦਾ

Babushahi 1 week ago
  • ਸੀਮਿਤ ਰਿਸਰਚ ਫੰਡਿੰਗ ਅਤੇ ਚੌਥੀ ਉਦਯੋਗਿਕ ਕ੍ਰਾਂਤੀ ਤਕਨਾਲੋਜੀਆਂ ਦੀ ਅਣਦੇਖੀ 'ਤੇ ਵੀ ਕੀਤੇ ਸਵਾਲ

    ਪ੍ਰਮੋਦ ਭਾਰਤੀ

    ਨਵਾਂਸ਼ਹਿਰ 02 ਅਪ੍ਰੈਲ, 2026

    ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ ਅੰਦਰ ਚੰਡੀਗੜ੍ਹ ਵਿੱਚ ਵਿਗਿਆਨਕ ਖੋਜ ਅਤੇ ਨਵੀਨਤਾ ਦੇ ਢਾਂਚੇ ਨੂੰ ਮਜ਼ਬੂਤ ਕਰਨ ਦਾ ਮਸਲਾ ਉਠਾਇਆ ਹੈ। ਉਨ੍ਹਾਂ ਨੇ ਸੰਸਦ ਵਿੱਚ ਆਪਣੇ ਅਨਸਟਾਰਡ ਪ੍ਰਸ਼ਨ ਨੰਬਰ 6047 ਰਾਹੀਂ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਤੋਂ ਪੁੱਛਿਆ ਕਿ ਕੀ ਸਰਕਾਰ ਵੱਲੋਂ ਚੰਡੀਗੜ੍ਹ ਵਿੱਚ ਵਿਗਿਆਨਕ ਖੋਜ, ਇਨੋਵੇਸ਼ਨ ਹੱਬ ਅਤੇ ਟੈਕਨੋਲੋਜੀ ਇੰਕਿਊਬੇਸ਼ਨ ਸੈਂਟਰਾਂ ਨੂੰ ਪ੍ਰੋਤਸਾਹਿਤ ਕਰਨ ਲਈ ਕੋਈ ਪਹਿਲ ਕੀਤੀ ਗਈ ਹੈ।

  • ਤਿਵਾੜੀ ਨੇ ਇਹ ਵੀ ਜਾਣਨਾ ਚਾਹਿਆ ਕਿ ਚੰਡੀਗੜ੍ਹ ਦੀਆਂ ਸੰਸਥਾਵਾਂ, ਜਿਵੇਂ ਯੂਨੀਵਰਸਿਟੀਆਂ, ਰਿਸਰਚ ਸੰਸਥਾਨ ਅਤੇ ਟੈਕਨੋਲੋਜੀ ਕੇਂਦਰ ਨੂੰ ਕੀ ਸਟਾਰਟਅਪ ਇੰਡੀਆ, ਟੈਕਨੋਲੋਜੀ ਡਿਵੈਲਪਮੈਂਟ ਬੋਰਡ ਜਾਂ ਨੈਸ਼ਨਲ ਰਿਸਰਚ ਫਾਊਂਡੇਸ਼ਨ ਵਰਗੀਆਂ ਯੋਜਨਾਵਾਂ ਹੇਠ ਫੰਡਿੰਗ ਦਾ ਲਾਭ ਮਿਲ ਰਿਹਾ ਹੈ ਜਾਂ ਨਹੀਂ, ਅਤੇ ਜੇ ਲੈ ਰਹੀਆਂ ਹਨ ਤਾਂ ਉਸਦੀ ਵਿਸਥਾਰ ਜਾਣਕਾਰੀ ਦਿੱਤੀ ਜਾਵੇ।

    ਐੱਮ.ਪੀ ਨੇ ਪਿਛਲੇ ਪੰਜ ਸਾਲਾਂ ਦੌਰਾਨ ਸਰਕਾਰ ਵੱਲੋਂ ਚੰਡੀਗੜ੍ਹ ਵਿੱਚ ਦਿੱਤੇ ਗਏ ਰਿਸਰਚ ਗ੍ਰਾਂਟਾਂ, ਇਨੋਵੇਸ਼ਨ ਕਲਸਟਰਾਂ, ਸਟਾਰਟਅਪ ਇੰਕਿਊਬੇਸ਼ਨ ਸੈਂਟਰਾਂ, ਟੈਕਨੋਲੋਜੀ ਬਿਜ਼ਨਸ ਇੰਕਿਊਬੇਟਰਾਂ ਅਤੇ ਰਿਸਰਚ ਇੰਫਰਾਸਟਰਕਚਰ ਪ੍ਰੋਜੈਕਟਾਂ ਦੀ ਸਾਲਾਨਾ ਵੇਰਵਾ ਵੀ ਮੰਗਿਆ ਹੈ।

    ਤਿਵਾੜੀ ਨੇ ਇਹ ਵੀ ਪੁੱਛਿਆ ਹੈ ਕਿ ਕੀ ਸਰਕਾਰ ਚੰਡੀਗੜ੍ਹ ਵਿੱਚ ਨਵੇਂ ਰਿਸਰਚ ਸੈਂਟਰ, ਸਾਇੰਸ ਅਤੇ ਟੈਕਨੋਲੋਜੀ ਪਾਰਕ, ਇਨੋਵੇਸ਼ਨ ਹੱਬ ਜਾਂ ਟੈਕਨੋਲੋਜੀ ਇੰਕਿਊਬੇਸ਼ਨ ਸੈਂਟਰ ਸਥਾਪਿਤ ਕਰਨ ਦੀ ਯੋਜਨਾ ਰੱਖਦੀ ਹੈ, ਤਾਂ ਜੋ ਖੇਤਰ ਦੇ ਰਿਸਰਚ ਇਕੋਸਿਸਟਮ ਨੂੰ ਮਜ਼ਬੂਤ ਕੀਤਾ ਜਾ ਸਕੇ। ਇਸ ਤੋਂ ਇਲਾਵਾ, ਉਦਯੋਗ-ਅਕਾਦਮਿਕ ਸਹਿਯੋਗ, ਟੈਕਨੋਲੋਜੀ ਟ੍ਰਾਂਸਫਰ ਅਤੇ ਰਿਸਰਚ ਦੇ ਨਤੀਜਿਆਂ ਦੀ ਵਪਾਰਕ ਵਰਤੋਂ ਨੂੰ ਵਧਾਉਣ ਲਈ ਕੀ ਕਦਮ ਚੁੱਕੇ ਗਏ ਹਨ।

    ਤਿਵਾੜੀ ਨੇ ਕਿਹਾ ਕਿ ਭਾਵੇਂ ਮੰਤਰੀ ਵੱਲੋਂ ਵਿਸਥਾਰਪੂਰਵਕ ਜਵਾਬ ਦਿੱਤਾ ਗਿਆ ਹੈ, ਪਰ ਉਹ ਇਸ ਗੱਲ 'ਤੇ ਨਿਰਾਸ਼ ਹਨ ਕਿ ਚੰਡੀਗੜ੍ਹ ਵਿੱਚ ਖਰਚ ਬਹੁਤ ਹੀ ਘੱਟ ਹੋਇਆ ਹੈ। ਉਨ੍ਹਾਂ ਦੇ ਮੁਤਾਬਕ, ਡਿਪਾਰਟਮੈਂਟ ਆਫ ਬਾਇਓਟੈਕਨੋਲੋਜੀ ਨੇ ਪੰਜ ਸਾਲਾਂ ਵਿੱਚ ਲਗਭਗ 32 ਕਰੋੜ ਰੁਪਏ ਅਤੇ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਨੇ ਕਰੀਬ 52 ਕਰੋੜ ਰੁਪਏ ਖਰਚ ਕੀਤੇ ਗਏ ਹਨ, ਜੋ ਕੁੱਲ ਮਿਲਾ ਕੇ ਲਗਭਗ 17-18 ਕਰੋੜ ਰੁਪਏ ਪ੍ਰਤੀ ਸਾਲ ਬਣਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਪੱਧਰ ਦੇ ਰਿਸਰਚ ਹੱਬਾਂ ਵਿੱਚ ਸਰਕਾਰੀ ਨਿਵੇਸ਼ ਅਰਬਾਂ ਡਾਲਰਾਂ ਵਿੱਚ ਹੁੰਦਾ ਹੈ, ਜਿਸਦੇ ਮੁਕਾਬਲੇ ਇਹ ਰਕਮ ਬਹੁਤ ਘੱਟ ਹੈ।

    ਤਿਵਾੜੀ ਨੇ ਹੋਰ ਨਿਰਾਸ਼ਾ ਜਾਹਿਰ ਕਰਦੇ ਹੋਏ, ਕਿਹਾ ਕਿ ਚੌਥੀ ਉਦਯੋਗਿਕ ਕ੍ਰਾਂਤੀ ਨਾਲ ਸੰਬੰਧਿਤ ਤਕਨਾਲੋਜੀਆਂ, ਜਿਵੇਂ ਰੋਬੋਟਿਕਸ, ਜੀਨੋਮਿਕਸ, ਆਰਟੀਫਿਸ਼ਅਲ ਇੰਟੈਲੀਜਂਸ ਕ੍ਰਿਤ੍ਰਿਮ ਬੁੱਧੀ, ਕਵਾਂਟਮ ਕੰਪਿਊਟਿੰਗ, ਸੈਮੀਕੰਡਕਟਰ ਰਿਸਰਚ ਅਤੇ ਇੰਟਰਨੈੱਟ ਆਫ ਥਿੰਗਜ਼ 'ਤੇ ਲਗਭਗ ਕੋਈ ਖਰਚ ਨਹੀਂ ਕੀਤਾ ਗਿਆ ਹੈ।

    Click to Follow Babushahi Facebook page →

  • ਪ੍ਰਮੋਦ ਭਾਰਤੀ

    ਨਵਾਂਸ਼ਹਿਰ 02 ਅਪ੍ਰੈਲ, 2026

    ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ ਅੰਦਰ ਚੰਡੀਗੜ੍ਹ ਵਿੱਚ ਵਿਗਿਆਨਕ ਖੋਜ ਅਤੇ ਨਵੀਨਤਾ ਦੇ ਢਾਂਚੇ ਨੂੰ ਮਜ਼ਬੂਤ ਕਰਨ ਦਾ ਮਸਲਾ ਉਠਾਇਆ ਹੈ। ਉਨ੍ਹਾਂ ਨੇ ਸੰਸਦ ਵਿੱਚ ਆਪਣੇ ਅਨਸਟਾਰਡ ਪ੍ਰਸ਼ਨ ਨੰਬਰ 6047 ਰਾਹੀਂ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਤੋਂ ਪੁੱਛਿਆ ਕਿ ਕੀ ਸਰਕਾਰ ਵੱਲੋਂ ਚੰਡੀਗੜ੍ਹ ਵਿੱਚ ਵਿਗਿਆਨਕ ਖੋਜ, ਇਨੋਵੇਸ਼ਨ ਹੱਬ ਅਤੇ ਟੈਕਨੋਲੋਜੀ ਇੰਕਿਊਬੇਸ਼ਨ ਸੈਂਟਰਾਂ ਨੂੰ ਪ੍ਰੋਤਸਾਹਿਤ ਕਰਨ ਲਈ ਕੋਈ ਪਹਿਲ ਕੀਤੀ ਗਈ ਹੈ।

    Click to Follow Babushahi Facebook page →

  • Dailyhunt
    Disclaimer: This content has not been generated, created or edited by Dailyhunt. Publisher: Babushahi