Dailyhunt Logo
  • Light mode
    Follow system
    Dark mode
    • Play Story
    • App Story
ਮੇਰਾ ਖਜ਼ਾਨਾ ..ਦਿਲਜੀਤ ਦੀ ਫ਼ਿਲਮ 'ਸਤਲੁਜ' ਨੇ  ਪੰਜਾਬ ਦੇ ਸੰਤਾਪ  ਦੀਆਂ  ਹੋਰ ਦੁਖਦਾਈ  / ਕੌੜੀਆਂ ਯਾਦਾਂ ਮੁੜ ਤਾਜ਼ਾ ਕਰਾਈਆਂ ...

ਮੇਰਾ ਖਜ਼ਾਨਾ ..ਦਿਲਜੀਤ ਦੀ ਫ਼ਿਲਮ 'ਸਤਲੁਜ' ਨੇ ਪੰਜਾਬ ਦੇ ਸੰਤਾਪ ਦੀਆਂ ਹੋਰ ਦੁਖਦਾਈ / ਕੌੜੀਆਂ ਯਾਦਾਂ ਮੁੜ ਤਾਜ਼ਾ ਕਰਾਈਆਂ ...

Babushahi 1 week ago
  • ਚੱਕੀ ਦੇ ਦੋਹਾਂ ਪੁੜਾਂ ਵਿਚਕਾਰ ਪਿਸੇ ਸਾਡੇ ਵਰਗੇ ਬਹੁਤ ਸਾਰੇ ਲੋਕ -ਮੇਰੇ ਪਰਿਵਾਰ ਦੀ ਹੱਡ ਬੀਤੀ

    ਦਿਲਜੀਤ ਦੀ ਫਿਲਮ ਸਤਲੁਜ ( ਪੰਜਾਬ 95) ਅਤੇ ਇਸ ਨਾਲ ਜੁੜੇ ਵਿਵਾਦ ਨੇ ਪੰਜਾਬ ਦੇ ਡੇਢ ਦਹਾਕੇ ਦੌਰਾਨ ਵਾਪਰੇ ਆਪਣੇ ਹੱਡੀ ਹੰਢਾਏ ਦੁਖਾਂਤ ਦੀਆਂ ਕੁਝ ਹੋਰ ਕੌੜੀਆਂ ਯਾਦਾਂ ਤਾਜ਼ਾ ਹੋ ਗਈਆਂ ਨੇ।

    ਪੰਜਾਬ ਦੇ ਵਿੱਚ ਸੰਤਾਪ ਭਰੇ ਦੌਰ ਦੌਰਾਨ ਜਿੱਥੇ ਇੱਕ ਪਾਸੇ ਸਰਕਾਰੀ ਤੰਤਰ ਦੇ ਭਾਵ ਪੁਲਿਸ ਜਬਰ ਦਾ ਸ਼ਿਕਾਰ ਵੀ ਵੱਡੀ ਗਿਣਤੀ ਚ ਹੋਏ ਜਿਨ੍ਹਾਂ ਵਿੱਚ ਸਿੱਖ ਨੌਜਵਾਨਾਂ ਦੀ ਗਿਣਤੀ ਬਹੁ ਗਿਣਤੀ ਸੀ ਉੱਥੇ ਦੂਜੇ ਪਾਸੇ ਖਾਲਿਸਤਾਨੀ ਗਰੁੱਪਾਂ ਦੀ ਹਿੰਸਾ ਅਤੇ ਦਹਿਸ਼ਤ ਦਾ ਸ਼ਿਕਾਰ ਵੀ ਵੱਡੀ ਗਿਣਤੀ ਚ ਲੋਕ ਹੋਏ.

  • ਤ੍ਰਾਸਦੀ ਇਹ ਸੀ ਇਕ ਹੋਰ ਵਰਗ ਤੀਜੀ ਕਿਸਮ ਦੇ ਲੋਕਾਂ ਦਾ ਵੀ ਹੈ ਜਿਨ੍ਹਾਂ ਵਿੱਚ ਬਹੁਤੇ ਪੰਜਾਬ ਜਾਂ ਪੰਜਾਬ ਦੇ ਨਾਲ ਦੇ ਸੂਬਿਆਂ ਦੇ ਸਨ ਜੋ ਉੱਪਰ ਜ਼ਿਕਰ ਕੀਤੀਆਂ ਦੋਹਾਂ ਧਿਰਾਂ ਦੇ ਧੱਕੇ,ਜਬਰ ਅਤੇ ਹਿੰਸਾ ਦਾ ਸ਼ਿਕਾਰ ਹੋਏ. ਉਨ੍ਹਾਂ ਦਾ ਜਾਂ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦਾ ਕਿਧਰੇ ਜ਼ਿਕਰ ਵੀ ਚੱਜ ਨਾਲ ਨਹੀਂ.

    ਮੈਂ ਅਤੇ ਸਾਡਾ ਪਰਿਵਾਰ -ਦੋਹਾਂ ਦੀ ਹਿੰਸਾ ਅਤੇ ਦਹਿਸ਼ਤ ਦਾ ਸ਼ਿਕਾਰ -5 ਸ਼ੌਰਿਆ ਚੱਕਰ

    ਮੈਂ ਅਤੇ ਸਾਡਾ ਪਰਿਵਾਰ ਖ਼ੁਦ ਇਸ ਸ਼੍ਰੇਣੀ ਵਿੱਚ ਆਉਂਦੇ ਹਾਂ ਜਿਸ ਨੂੰ ਇੱਕ ਪਾਸੇ ਖਾਲਿਸਤਾਨੀ ਗਰੁੱਪਾਂ ਕਹਿਰ ਅਤੇ ਦੂਜੇ ਪਾਸੇ ਪੰਜਾਬ ਪੁਲਿਸ ਦੇ ਉਸੇ SSP ਤਰਨ ਤਾਰਨ ਦੀ ਪੁਲਿਸ ਦੇ ਜਬਰ ਦਾ ਸ਼ਿਕਾਰ ਹੋਣਾ ਪਿਆ.
    ਪਹਿਲਾ ਕਿੱਸਾ ਖ਼ਾਲਿਸਤਾਨ ਦੇ ਨਾਂ ਤੇ ਹਿੰਸਾ ਕਰ ਰਹੇ ਰਹੇ ਅੱਤਵਾਦੀਆਂ ਦੀ ਮਾਰ-ਧਾੜ ਦਾ ਹੈ. 1988 ਵਿੱਚ ਹਰਿਆਣੇ ਦੇ ਸ਼ਾਹਬਾਦ ਨਗਰ ਵਿੱਚ ਅੱਤਵਾਦੀਆਂ ਵੱਲੋਂ ਉਸ ਵੇਲੇ ਦੇ ਸੀਪੀਆਈ ਦੇ MLA ਡਾਕਟਰ ਹਰਨਾਮ ਸਿੰਘ ਦੇ ਘਰ ਤੇ ਏਕੇ47 ਰਫ਼ਲਾਂ ਨਾਲ ਕੀਤੇ ਗਏ ਹਮਲੇ ਅਤੇ ਇਸ ਵਿੱਚ ਮਾਰੇ ਗਏ ਤਿੰਨ ਜੀਆਂ ਅਤੇ ਜ਼ਖ਼ਮੀ ਹੋਏ ਡਾਕਟਰ ਹਰਨਾਮ ਸਿੰਘ ਅਤੇ ਉਸ ਦੀ ਪਤਨੀ ਦੀ ਕਹਾਣੀ ਉਦੋਂ ਵੀ ਸੁਰਖ਼ੀਆਂ ਬਣੀ ਸੀ ਅਤੇ ਅਜੇ ਤੱਕ ਵੀ ਕਿਸੇ ਨਾਲ ਕਿਸੇ ਨਾਲ ਕਿਸੇ ਰੂਪ ਵਿੱਚ ਇਸ ਦਾ ਜ਼ਿਕਰ ਚਲਦਾ ਰਹਿੰਦਾ ਹੈ. ਇਹ ਪਰਿਵਾਰ ਸਾਡਾ ਨਜ਼ਦੀਕੀ ਰਿਸ਼ਤੇਦਾਰ ਪਰਿਵਾਰ ਹੈ. ਉਸ ਰਾਤ 9 ਵਜੇ ਦੇ ਕਰੀਬ ਡਾਕਟਰ ਹਰਨਾਮ ਸਿੰਘ ਦੇ ਘਰ ਤੇ ਕੀਤੇ ਅੱਤਵਾਦੀਆਂ ਦੇ ਹਮਲੇ ਵਿੱਚ ਮਾਰੀ ਗਈ ਗੁਰਪ੍ਰੀਤ ਕੌਰ ਮੇਰੀ ਸਕੀ ਸਾਲੀ ਸੀ ਉਸ ਦਾ ਪਤੀ ਐਡਵੋਕੇਟ ਖ਼ੁਸ਼ਦੇਵ ਸਿੰਘ ਮੇਰਾ ਸਕਾ ਸਾਂਢੂ ਸੀ ਅਤੇ ਤੀਜਾ ਮ੍ਰਿਤਕ, ਡਾਕਟਰ ਹਰਨਾਮ ਸਿੰਘ ਪਤਨੀ ਜਸਵੰਤ ਕੌਰ ਦਾ ਭਤੀਜਾ ਸੀ. ਆਪਣੇ ਪਤੀ ਨੂੰ ਬਚਾਉਣ ਲਈ ਅੱਗੇ ਆਈ ਗੁਰਪ੍ਰੀਤ ਕੌਰ ਦੇ ਸਰੀਰ ਚ AK 47 ਦੀਆਂ 24 ਗੋਲੀਆਂ ਲੱਗੀਆਂ ਮਿਲੀਆਂ ਸਨ.

    ਇਸ ਹਮਲੇ ਤੋਂ ਤਿੰਨ ਕੁ ਸਾਲ ਪਹਿਲਾਂ ਹੀ ਉਨ੍ਹਾਂ ਦਾ ਅਸੀਂ ਵਿਆਹ ਕੀਤਾ ਸੀ ਉਨ੍ਹਾਂ ਦੀ 2 ਸਾਲ ਦੀ ਬੱਚੀ ਸੀ ਜੋ ਕਮਰੇ ਚ ਹੋਣ ਕਰਕੇ ਬਚ ਗਈ ਸੀ. ਗੋਲੀਆਂ ਨਾਲ ਜ਼ਖ਼ਮੀ ਹੋਏ ਡਾਕਟਰ ਹਰਨਾਮ ਸਿੰਘ ਅਤੇ ਉਹਨਾਂ ਦੀ ਪਤਨੀ ਭਾਵ ਦਾਦਾ ਦਾਦੀ ਨੇ ਬਾਅਦ ਵਿੱਚ ਉਸ ਨੂੰ ਪਾਲਿਆ ਅਤੇ ਪੜ੍ਹਾਇਆ ਲਿਖਾਇਆ. ਇਸ ਹਮਲੇ ਦਾ ਮੁੱਖ ਦੋਸ਼ੀ ਦਇਆ ਸਿੰਘ ਨਾਮ ਦਾ ਅੱਤਵਾਦੀ ਸੀ ਜਿਸ ਨੂੰ ਉਮਰ ਕੈਦ ਹੋਈ ਸੀ. ਇੱਕ ਹਮਲਾਵਰ ਤਾਂ ਮੌਕੇ ਤੇ ਹੀ ਮਾਰਿਆ ਗਿਆ ਸੀ ਕਿਉਂਕਿ ਖ਼ੁਸ਼ਦੇਵ ਅਤੇ ਬਾਕੀ ਪਰਿਵਾਰ ਨੇ ਹਮਲਾਵਰਾਂ ਦਾ ਡਟ ਕੇ ਮੁਕਾਬਲਾ ਕੀਤਾ ਸੀ. ਸ਼ਾਇਦ ਬਾਕੀ 2 ਹਮਲਾਵਰ ਪੁਲਿਸ ਹੱਥੋਂ ਮਾਰੇ ਗਏ ਸਨ। ਬਹਾਦਰੀ ਦਿਖਾਉਣ ਕਰਕੇ ਤਿੰਨਾਂ ਮ੍ਰਿਤਕਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਸੀ ਅਤੇ ਇਸ ਪਰਿਵਾਰ ਨੂੰ ਪੰਜ ਸ਼ੌਰਿਆ ਚੱਕਰ ਅਵਾਰਡ ਦਿੱਤੇ ਗਏ. ਅੱਜ ਤੱਕ ਰਿਕਾਰਡ ਹੈ ਕਿ ਕਿਸੇ ਇੱਕ ਪਰਿਵਾਰ ਨੂੰ ਪੰਜ ਸ਼ੌਰਿਆ ਚੱਕਰ ਮਿਲੇ ਹੋਣ .ਹੁਣ ਤਾਂ ਡਾਕਟਰ ਹਰਨਾਮ ਸਿੰਘ ਅਤੇ ਉਹਨਾਂ ਦੀ ਪਤਨੀ ਦੀ ਅਕਾਲ ਚਲਾਣਾ ਕਰ ਚੁੱਕੇ ਹਨ.

    ਸਾਡੇ ਪਰਿਵਾਰ ਨਾਲ ਦੂਜੀ ਘਟਨਾ ਤਰਨ ਤਾਰਨ ਅਤੇ ਅੰਮ੍ਰਿਤਸਰ ਨਾਲ ਸਬੰਧਿਤ ਹੈ ਜਿੱਥੇ ਮੇਰੀ ਬੀਵੀ ਦੇ ਸਕੇ ਤਾਏ ਦੇ ਪੋਤੇ ਨੂੰ ਦੇ 21 ਸਾਲਾ ਨੌਜਵਾਨ ਲੜਕੇ ਨੂੰ ਤਰਨ ਤਾਰਨ ਪੁਲਿਸ ਨੇ ਚੁੱਕਿਆ. ਉਸ ਦਾ ਦੋਸ਼ ਇਹ ਲਾਇਆ ਗਿਆ ਕਿ ਉਹ ਆਪਣੇ ਸ਼ੈਲਰ ਤੇ ਖਾੜਕੂਆਂ ਨੂੰ ਪਨਾਹ ਦਿੰਦਾ ਸੀ ਜਾਂ ਉਹਨਾਂ ਨੂੰ ਰੋਟੀ ਪਾਣੀ ਖਵਾਉਂਦਾ ਸੀ. ਪੁਲਿਸ ਹਿਰਾਸਤ ਵਿੱਚ ਸਾਡੇ ਰਿਸ਼ਤੇਦਾਰ ਉਸਨੂੰ ਮਿਲ ਕੇ ਵੀ ਆਏ ਗੱਲਬਾਤ ਕੀਤੀ . ਰਿਹਾਈ ਬਦਲੇ ਮੌਕੇ ਦੇ ਪੁਲਿਸ ਅਫ਼ਸਰਾਂ ਵੱਲੋਂ ਸੌਦੇਬਾਜ਼ੀ ਦੀ ਪੇਸ਼ਕਸ਼ ਵੀ ਹੋਈ ਪਰ ਇਸੇ ਦੌਰਾਨ ਹੀ ਕਿਸੇ ਥਾਂ ਤੇ ਅੱਤਵਾਦੀਆਂ ਨੇ ਕੁਝ ਲੋਕ ਮਾਰ ਦਿੱਤੇ ਤੇ ਇਸ ਦਾ ਜਵਾਬ ਦਿਖਾਉਣ ਲਈ ਪੁਲਿਸ ਨੇ ਝੂਠੇ ਮੁਕਾਬਲੇ ਵਿੱਚ ਸਾਡੇ ਰਿਸ਼ਤੇਦਾਰ ਉਸ ਨੌਜਵਾਨ ਨੂੰ ਵੀ ਖ਼ਤਮ ਕਰ ਦਿੱਤਾ. ਇੱਥੋਂ ਤੱਕ ਕਿ ਲਾਸ਼ ਤੱਕ ਵੀ ਮਾਪਿਆਂ ਨੂੰ ਨਹੀਂ ਦਿੱਤੀ ਗਈ. ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕੁਹਾਲਾ ਦੀ ਹੈ ਜਿੱਥੇ ਮੇਰਾ ਸਕਾ ਚਾਚਾ ਰਹਿੰਦਾ ਸੀ ਉਸ ਨੂੰ ਵੀ ਖਾਲਿਸਤਾਨੀ ਗੋਲੀਆਂ ਮਾਰ ਗਏ ਸਨ ਪਰ ਉਹ ਬਚ ਗਿਆ ਸੀ.

    ਮੈਂ ਅਤੇ ਮੇਰਾ ਆਪਣਾ ਪਰਿਵਾਰ ਸਿੱਧੇ ਰੂਪ ਵਿੱਚ ਵੀ ਚੰਡੀਗੜ੍ਹ ਰਹਿੰਦੇ ਹੋਏ ਵੀ ਦੋਵਾਂ ਧਿਰਾਂ ਦੇ ਧੱਕੇ ਅਤੇ ਦਾਬੇ ਅਤੇ ਦਹਿਸ਼ਤ ਦਾ ਸ਼ਿਕਾਰ ਰਹੇ ਹਾਂ . ਬਹੁਤ ਵਾਰ ਪੁਲਿਸ ਅਫ਼ਸਰ ਧਮਕੀਆਂ ਦਿੰਦੇ ਰਹੇ, ਪੁਲਿਸ ਕੈਟਾਂ ਹੱਥੋਂ ਮਾਰੇ ਜਾਣ ਦਾ ਖ਼ਦਸ਼ਾ ਬਣਿਆ ਰਹਿੰਦਾ ਸੀ . 1990-91 ਦੇ ਦੌਰ ਵਿੱਚ ਇੱਕ ਵਕਤ ਅਜਿਹਾ ਵੀ ਆਇਆ ਸੀ ਜਦੋਂ ਮੋਹਰੀ ਖਾਲਿਸਤਾਨੀ ਗਰੁੱਪਾਂ ਵੱਲੋਂ ਮੈਨੂੰ ਜਾਨੋਂ ਮਾਰ ਦੇਣ ਦੀ ਸਿੱਧੀ ਅਤੇ ਅਸਲੀ ਧਮਕੀ ਦਿੱਤੀ ਗਈ ਜਿਸ ਦੀ ਪੁਸ਼ਟੀ ਖ਼ੁਦ ਉਸ ਖਾੜਕੂ ਨੇ ਹੀ ਕੀਤੀ ਜੋ ਸਾਨੂੰ ਉਨ੍ਹਾਂ ਦੇ ਪ੍ਰੈੱਸ ਨੋਟ ਦੇਣ ਆਉਂਦਾ ਹੁੰਦਾ ਸੀ. ਜਾਨੀ ਖ਼ਤਰੇ ਨੂੰ ਭਾਂਪਦਿਆਂ ਮੈਨੂੰ ਆਪਣੇ ਪਰਿਵਾਰ ਲਗਭਗ ਇੱਕ ਮਹੀਨਾ ਪੰਜਾਬ ਤੋਂ ਬਾਹਰ ਲੁਕ ਕੇ ਰਹਿਣਾ ਪਿਆ ਸੀ. ਅਜਿਹੀਆਂ ਹੋਰ ਬਹੁਤ ਕਹਾਣੀਆਂ ਹਨ

    08 july ,2026

    • Download Babushahi App

  • ਪੰਜਾਬ ਦੇ ਵਿੱਚ ਸੰਤਾਪ ਭਰੇ ਦੌਰ ਦੌਰਾਨ ਜਿੱਥੇ ਇੱਕ ਪਾਸੇ ਸਰਕਾਰੀ ਤੰਤਰ ਦੇ ਭਾਵ ਪੁਲਿਸ ਜਬਰ ਦਾ ਸ਼ਿਕਾਰ ਵੀ ਵੱਡੀ ਗਿਣਤੀ ਚ ਹੋਏ ਜਿਨ੍ਹਾਂ ਵਿੱਚ ਸਿੱਖ ਨੌਜਵਾਨਾਂ ਦੀ ਗਿਣਤੀ ਬਹੁ ਗਿਣਤੀ ਸੀ ਉੱਥੇ ਦੂਜੇ ਪਾਸੇ ਖਾਲਿਸਤਾਨੀ ਗਰੁੱਪਾਂ ਦੀ ਹਿੰਸਾ ਅਤੇ ਦਹਿਸ਼ਤ ਦਾ ਸ਼ਿਕਾਰ ਵੀ ਵੱਡੀ ਗਿਣਤੀ ਚ ਲੋਕ ਹੋਏ.

    08 july ,2026

    • Download Babushahi App

  • ਮੇਰਾ ਖਜ਼ਾਨਾ ..ਦਿਲਜੀਤ ਦੀ ਫ਼ਿਲਮ 'ਸਤਲੁਜ' ਨੇ ਪੰਜਾਬ ਦੇ ਸੰਤਾਪ ਦੀਆਂ ਹੋਰ ਦੁਖਦਾਈ / ਕੌੜੀਆਂ ਯਾਦਾਂ ਮੁੜ ਤਾਜ਼ਾ ਕਰਾਈਆਂ

    ਬਲਜੀਤ ਬੱਲੀ

    Dailyhunt
    Disclaimer: This content has not been generated, created or edited by Dailyhunt. Publisher: Babushahi