Dailyhunt
ਨਕਾਬਪੋਸ਼ਾਂ ਨੇ AAP ਦੀ ਬਲਾਕ ਪ੍ਰਧਾਨ ਨੂੰ ਲੁੱਟਿਆ

ਨਕਾਬਪੋਸ਼ਾਂ ਨੇ AAP ਦੀ ਬਲਾਕ ਪ੍ਰਧਾਨ ਨੂੰ ਲੁੱਟਿਆ

Babushahi 3 weeks ago
  • ਰੋਹਿਤ ਗੁਪਤਾ

    ਗੁਰਦਾਸਪੁਰ , 2 ਅਪ੍ਰੈਲ 2026 : ਗੁਰਦਾਸਪੁਰ ਦੇ ਕਸਬਾ ਫ਼ਤਿਹਗੜ੍ਹ ਚੂੜੀਆਂ ਦੇ ਨਾਲ ਲੱਗਦੇ ਪਿੰਡ ਬੱਦੋਵਾਲ ਦੀ ਰੇਲਵੇ ਕਰਾਸਿੰਗ ਨੇੜੇ ਦੋ ਨਕਾਬਪੋਸ਼ ਲੁਟੇਰਿਆਂ ਵੱਲੋਂ ਆਮ ਆਦਮੀ ਪਾਰਟੀ ਹਲਕਾ ਮਜੀਠਾ ਦੇ ਪਿੰਡ ਥਰੀਏਵਾਲ ਦੀ ਬਲਾਕ ਪ੍ਰਧਾਨ ਕੰਵਲਜੀਤ ਕੌਰ ਪਤਨੀ ਗੁਰਨਾਮ ਸਿੰਘ ਕੋਲੋਂ 20 ਹਜ਼ਾਰ ਦੀ ਨਕਦੀ ਅਤੇ 2 ਗ੍ਰਾਮ ਦਾ ਸੋਨੇ ਦਾ ਛੱਲਾ ਖੋਹ ਕੇ ਫਰਾਰ ਹੋਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

  • ਇਸ ਵਾਰਦਾਤ ਨੂੰ ਲੈਕੇ ਬਲਾਕ ਪ੍ਰਧਾਨ ਕੰਵਲਜੀਤ ਕੌਰ ਨੇ ਥਾਣਾ ਫ਼ਤਿਹਗੜ੍ਹ ਚੂੜੀਆਂ ਵਿਖੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਕਵਲਜੀਤ ਕੌਰ ਅਤੇ ਉਸਦੇ ਪਤੀ ਗੁਰਨਾਮ ਸਿੰਘ ਨੇ ਦੱਸਿਆ ਕਿ ਉਹ ਦੋਵੇ ਪਤੀ ਪਤਨੀ ਰਮਦਾਸ ਨੇੜਲੇ ਪਿੰਡ ਅਵਾਨ ਵਿਖੇ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਪੜ੍ਹਦੀ ਆਪਣੀ ਲੜਕੀ ਦੇ ਰਿਜ਼ਲਟ ਬਾਰੇ ਮਿਲਣ ਲਈ ਜਾ ਰਹੇ ਸੀ, ਜਿਸ ਦੌਰਾਨ ਇਹ ਹਾਦਸਾ ਵਾਪਰਿਆ ਹੈ। ਉਸਨੇ ਇਹ ਵੀ ਦਾਅਵਾ ਕੀਤਾ ਕਿ ਲੁਟੇਰਿਆਂ ਕੋਲ ਨਕਲੀ ਪਿਸਤੌਲ ਸੀ, ਅਤੇ ਜਦ ਉਹਨਾਂ ਨੂੰ ਅਹਿਸਾਸ ਹੋਇਆ ਕਿ ਪਿਸਤੌਲ ਨਕਲੀ ਹੈ ਤਾ ਉਹਨਾਂ ਨੇ ਹਿੰਮਤ ਕਰ ਉਹਨਾਂ ਨੌਜਵਾਨਾਂ ਨੂੰ ਕਾਬੂ ਕੀਤਾ ਲੇਕਿਨ ਉਹ ਹੱਥੇ ਨਹੀਂ ਚੜੇ ਅਤੇ ਉੱਥੋ ਫ਼ਰਾਰ ਹੋ ਗਏ ਲੇਕਿਨ ਜਾਂਦੇ ਹੋਏ ਉਹਨਾਂ ਦਾ ਪਿਸਤੌਲ ਉਹਨਾਂ ਕੋਲ ਆ ਗਿਆ ਜੋ ਉਹਨਾਂ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ । ਉਧਰ ਥਾਣਾ ਫ਼ਤਿਹਗੜ੍ਹ ਚੂੜੀਆਂ ਦੇ ਐਸਐਚਓ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਅਧਾਰ ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

    Click to Follow Babushahi Facebook page →

  • ਰੋਹਿਤ ਗੁਪਤਾ

    ਗੁਰਦਾਸਪੁਰ , 2 ਅਪ੍ਰੈਲ 2026 : ਗੁਰਦਾਸਪੁਰ ਦੇ ਕਸਬਾ ਫ਼ਤਿਹਗੜ੍ਹ ਚੂੜੀਆਂ ਦੇ ਨਾਲ ਲੱਗਦੇ ਪਿੰਡ ਬੱਦੋਵਾਲ ਦੀ ਰੇਲਵੇ ਕਰਾਸਿੰਗ ਨੇੜੇ ਦੋ ਨਕਾਬਪੋਸ਼ ਲੁਟੇਰਿਆਂ ਵੱਲੋਂ ਆਮ ਆਦਮੀ ਪਾਰਟੀ ਹਲਕਾ ਮਜੀਠਾ ਦੇ ਪਿੰਡ ਥਰੀਏਵਾਲ ਦੀ ਬਲਾਕ ਪ੍ਰਧਾਨ ਕੰਵਲਜੀਤ ਕੌਰ ਪਤਨੀ ਗੁਰਨਾਮ ਸਿੰਘ ਕੋਲੋਂ 20 ਹਜ਼ਾਰ ਦੀ ਨਕਦੀ ਅਤੇ 2 ਗ੍ਰਾਮ ਦਾ ਸੋਨੇ ਦਾ ਛੱਲਾ ਖੋਹ ਕੇ ਫਰਾਰ ਹੋਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

    Click to Follow Babushahi Facebook page →

  • Dailyhunt
    Disclaimer: This content has not been generated, created or edited by Dailyhunt. Publisher: Babushahi