Dailyhunt Logo
  • Light mode
    Follow system
    Dark mode
    • Play Story
    • App Story
ਨੇਪਾਲ ਹੜ੍ਹਾਂ 'ਚ ਤਰਨ ਤਾਰਨ ਦਾ ਨੌਜਵਾਨ ਰਿਸ਼ਤੇਦਾਰਾਂ ਸਮੇਤ ਲਾਪਤਾ, ਪਰਿਵਾਰ ਨੇ ਸਰਕਾਰ ਤੋਂ ਮੰਗੀ ਮਦਦ

ਨੇਪਾਲ ਹੜ੍ਹਾਂ 'ਚ ਤਰਨ ਤਾਰਨ ਦਾ ਨੌਜਵਾਨ ਰਿਸ਼ਤੇਦਾਰਾਂ ਸਮੇਤ ਲਾਪਤਾ, ਪਰਿਵਾਰ ਨੇ ਸਰਕਾਰ ਤੋਂ ਮੰਗੀ ਮਦਦ

Babushahi 2 weeks ago
  • ਬਲਜੀਤ ਸਿੰਘ / Babushahi Network

    ਪੱਟੀ/ਤਰਨ ਤਾਰਨ 29 August :

    ਤਰਨ ਤਾਰਨ ਜ਼ਿਲ੍ਹੇ ਦੇ ਅਧੀਨ ਆਉਂਦੇ ਪਿੰਡ ਰੱਤੋਕੇ ਤੋਂ ਇੱਕ ਬੇਹੱਦ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨੇਪਾਲ 'ਚ ਆਏ ਭਾਰੀ ਹੜ੍ਹਾਂ ਦੌਰਾਨ ਪਿੰਡ ਦਾ ਇੱਕ ਨੌਜਵਾਨ ਆਪਣੇ ਰਿਸ਼ਤੇਦਾਰਾਂ ਸਮੇਤ ਲਾਪਤਾ ਹੋ ਗਿਆ ਹੈ।

    ਜਾਣਕਾਰੀ ਮੁਤਾਬਕ ਪਿੰਡ ਰੱਤੋਕੇ ਦੇ ਰਹਿਣ ਵਾਲੇ ਸਮਸ਼ੇਰ ਸਿੰਘ (ਪੁੱਤਰ ਸਵਰਨ ਸਿੰਘ) ਆਪਣੇ ਕੁਝ ਰਿਸ਼ਤੇਦਾਰਾਂ ਨਾਲ ਨੇਪਾਲ ਗਏ ਹੋਏ ਸਨ।

  • ਨੇਪਾਲ ਵਿੱਚ ਆਏ ਭਿਆਨਕ ਹੜ੍ਹ ਤੋਂ ਬਾਅਦ ਤੋਂ ਹੀ ਸਮਸ਼ੇਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਪਰਿਵਾਰ ਦਾ ਕੋਈ ਸੰਪਰਕ ਨਹੀਂ ਹੋ ਪਾ ਰਿਹਾ। ਲਗਾਤਾਰ ਸੰਪਰਕ ਨਾ ਹੋਣ ਕਾਰਨ ਪਰਿਵਾਰਕ ਮੈਂਬਰਾਂ ਵਿੱਚ ਗਹਿਰੀ ਚਿੰਤਾ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

    ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਤੋਂ ਹੜ੍ਹ ਦੀ ਖ਼ਬਰ ਆਈ ਹੈ, ਉਦੋਂ ਤੋਂ ਹੀ ਉਹ ਲਾਪਤਾ ਵਿਅਕਤੀਆਂ ਦੀ ਸੁਰੱਖਿਆ ਨੂੰ ਲੈ ਕੇ ਬੇਹੱਦ ਪਰੇਸ਼ਾਨ ਹਨ। ਪਰਿਵਾਰ ਨੇ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਸਬੰਧਤ ਉੱਚ ਅਧਿਕਾਰੀਆਂ ਨੂੰ ਗੁਹਾਰ ਲਗਾਈ ਹੈ ਕਿ ਨੇਪਾਲ ਪ੍ਰਸ਼ਾਸਨ ਨਾਲ ਤੁਰੰਤ ਤਾਲਮੇਲ ਕਾਇਮ ਕੀਤਾ ਜਾਵੇ।

    ਪਰਿਵਾਰ ਨੇ ਮੰਗ ਕੀਤੀ ਹੈ ਕਿ ਹੜ੍ਹ 'ਚ ਫਸੇ ਜਾਂ ਲਾਪਤਾ ਹੋਏ ਨੌਜਵਾਨਾਂ ਦੀ ਸਹੀ ਜਾਣਕਾਰੀ ਹਾਸਲ ਕਰਕੇ ਉਨ੍ਹਾਂ ਦੀ ਜਲਦ ਭਾਲ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਸੁਰੱਖਿਅਤ ਵਾਪਸ ਘਰ ਲਿਆਉਣ ਲਈ ਢੁਕਵੇਂ ਕਦਮ ਚੁੱਕੇ ਜਾਣ। ਫਿਲਹਾਲ ਪਰਿਵਾਰ ਪ੍ਰਸ਼ਾਸਨਿਕ ਮਦਦ ਦੀ ਆਸ 'ਚ ਦਿਨ ਕੱਟ ਰਿਹਾ ਹੈ ਅਤੇ ਕਿਸੇ ਚੰਗੀ ਖ਼ਬਰ ਦੀ ਉਮੀਦ ਕਰ ਰਿਹਾ ਹੈ।

    • Download Babushahi App

  • ਬਲਜੀਤ ਸਿੰਘ / Babushahi Network

    ਪੱਟੀ/ਤਰਨ ਤਾਰਨ 29 August :

    ਜਾਣਕਾਰੀ ਮੁਤਾਬਕ ਪਿੰਡ ਰੱਤੋਕੇ ਦੇ ਰਹਿਣ ਵਾਲੇ ਸਮਸ਼ੇਰ ਸਿੰਘ (ਪੁੱਤਰ ਸਵਰਨ ਸਿੰਘ) ਆਪਣੇ ਕੁਝ ਰਿਸ਼ਤੇਦਾਰਾਂ ਨਾਲ ਨੇਪਾਲ ਗਏ ਹੋਏ ਸਨ। ਨੇਪਾਲ ਵਿੱਚ ਆਏ ਭਿਆਨਕ ਹੜ੍ਹ ਤੋਂ ਬਾਅਦ ਤੋਂ ਹੀ ਸਮਸ਼ੇਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਪਰਿਵਾਰ ਦਾ ਕੋਈ ਸੰਪਰਕ ਨਹੀਂ ਹੋ ਪਾ ਰਿਹਾ। ਲਗਾਤਾਰ ਸੰਪਰਕ ਨਾ ਹੋਣ ਕਾਰਨ ਪਰਿਵਾਰਕ ਮੈਂਬਰਾਂ ਵਿੱਚ ਗਹਿਰੀ ਚਿੰਤਾ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

    • Download Babushahi App

  • Dailyhunt
    Disclaimer: This content has not been generated, created or edited by Dailyhunt. Publisher: Babushahi