Dailyhunt
NRI ਦੇ ਘਰ ਚੋਰਾਂ ਨੇ ਬੋਲਿਆ ਧਾਵਾ

NRI ਦੇ ਘਰ ਚੋਰਾਂ ਨੇ ਬੋਲਿਆ ਧਾਵਾ

Babushahi 1 week ago
  • ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ

    ਗੁਰਦਾਸਪੁਰ 7 May 2026

    ਪੁਲਿਸ ਜ਼ਿਲਾ ਗੁਰਦਾਸਪੁਰ ਦੇ ਥਾਣਾ ਭੈਣੀ ਮੀਆਂ ਖਾਂ ਦੇ ਤਹਿਤ ਆਉਂਦੇ ਪਿੰਡ ਚੱਕ ਸ਼ਰੀਫ ਵਿੱਚ ਚੋਰਾਂ ਨੇ ਇੱਕ ਐਨਆਰਆਈ ਦੇ ਘਰ ਤੇ ਧਾਵਾ ਬੋਲਿਆ ਅਤੇ ਉਥੋਂ ਲੱਖਾਂ ਦੀ ਨਗਦੀ ਅਤੇ ਲੱਖਾਂ ਰੁਪਏ ਮੁੱਲ ਦੇ ਸੋਨੇ ਦੇ ‌ਗਹਿਣੇ ਲੈ ਕੇ ਰਹੂ ਚੱਕਰ ਹੋ ਗਏ ।

    ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਨਆਰਆਈ ਬੀਬੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਸਹੁਰੇ ਨਾਲ ਘਰ ਵਿੱਚ ਰਹਿੰਦੀ ਹੈ ।

  • ਉਸ ਦਾ ਸਹੁਰਾ ਨਿਚਲੀ ਮੰਜ਼ਿਲ ਤੇ ਰਹਿੰਦਾ ਹੈ ਜਦਕਿ ਉਹ ਘਰ ਦੀ ਉੱਪਰਲੀ ਮੰਜ਼ਿਲ ਵਿੱਚ ਰਹਿੰਦੀ ਹੈ ।ਅੱਜ ਉਹ ਕਿਸੇ ਜਰੂਰੀ ਕੰਮ ਲਈ ਬਾਹਰ ਗਈ ਹੋਈ ਸੀ ਅਤੇ ਉਸ ਦੇ ਸਹੁਰਾ ਸਾਹਿਬ ਵੀ ਘਰ ਨਹੀਂ ਸਨ। ਇਸ ਮੌਕੇ ਦਾ ਫਾਇਦਾ ਚੁੱਕ ਕੇ ਉਸ ਦੇ ਕਮਰੇ ਨੂੰ ਲੱਗੇ ਹੋਏ ਤਾਲੇ ਨੂੰ ਇੱਟ ਨਾਲ ਤੋੜ ਕੇ ਚੋਰ ਅੰਦਰ ਦਾਖਲ ਹੋਏ ਜਿੱਥੋਂ ਉਹਨਾਂ ਨੇ ਅਲਮਾਰੀ ਦੇ ਦਰਾਜ ਵਿੱਚੋਂ 50 ਹਜਾਰ ‌ਭਾਰਤੀ ਕਰੰਸੀ 4000 ਨਿਊਜ਼ੀਲੈਂਡ ਡਾਲਰ ਤੋਂ ਇਲਾਵਾ ਨੌ ਤੋਲੇ ਸੋਨੇ ਦੇ ਗਹਿਣੇ ਵੀ ਚੋਰੀ ਕੀਤੇ ਹਨ। ਉਸਨੇ ਨੇ ਦੱਸਿਆ ਕਿ ਜਦੋਂ ਉਹਨਾਂ ਘਰ ਆ ਕੇ ਵੇਖਿਆ ਤਾਂ ਜਿਹੜੀ ਇੱਟ ਨਾਲ ਚੋਰਾਂ ਨੇ ਤਾਲਾ ਤੋੜਿਆ ਸੀ ਉਹ ਇੱਟ ਵੀ ਉਥੇ ਹੀ ਪਈ ਹੋਈ ਸੀ। ਉਹਨਾਂ ਨੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਦਾ ਦਰਵਾਜ਼ਾ ਖੁੱਲਾ ਹੋਇਆ ਸੀ ਅਤੇ ਲਾੱਕਰ ਵੀ ਚੋਰਾਂ ਵੱਲੋਂ ਸਾਫ ਕੀਤਾ ਜਾ ਚੁੱਕਾ ਸੀ। ਇਸ ਤੋਂ ਇਲਾਵਾ ਚੋਰਾਂ ਨੇ ਦੂਸਰੇ ਕਮਰੇ ਵਿੱਚ ਵੀ ਫਰੋਲਾ ਫਰਾਲੀ ਕੀਤੀ ।

    ਪਰਿਵਾਰ ਨੇ ਦੱਸਿਆ ਕਿ ਥਾਣਾ ਭੈਣੀ ਮੀਆਂ ਖਾਨ ਨੂੰ ਹੋਏ ਨੁਕਸਾਨ ਬਾਰੇ ਮੁਕੰਮਲ ਜਾਣਕਾਰੀ ਦੇ ਦਿੱਤੀ ਗਈ ਹੈ. ਉੱਥੇ ਹੀ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚ ਪਹਿਲਾਂ ਵੀ ਕਈ ਚੋਰੀਆਂ ਹੋ ਚੁੱਕੀਆਂ ਹਨ।

    • Download Babushahi App
  • ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ

    ਗੁਰਦਾਸਪੁਰ 7 May 2026

    ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਨਆਰਆਈ ਬੀਬੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਸਹੁਰੇ ਨਾਲ ਘਰ ਵਿੱਚ ਰਹਿੰਦੀ ਹੈ । ਉਸ ਦਾ ਸਹੁਰਾ ਨਿਚਲੀ ਮੰਜ਼ਿਲ ਤੇ ਰਹਿੰਦਾ ਹੈ ਜਦਕਿ ਉਹ ਘਰ ਦੀ ਉੱਪਰਲੀ ਮੰਜ਼ਿਲ ਵਿੱਚ ਰਹਿੰਦੀ ਹੈ ।ਅੱਜ ਉਹ ਕਿਸੇ ਜਰੂਰੀ ਕੰਮ ਲਈ ਬਾਹਰ ਗਈ ਹੋਈ ਸੀ ਅਤੇ ਉਸ ਦੇ ਸਹੁਰਾ ਸਾਹਿਬ ਵੀ ਘਰ ਨਹੀਂ ਸਨ। ਇਸ ਮੌਕੇ ਦਾ ਫਾਇਦਾ ਚੁੱਕ ਕੇ ਉਸ ਦੇ ਕਮਰੇ ਨੂੰ ਲੱਗੇ ਹੋਏ ਤਾਲੇ ਨੂੰ ਇੱਟ ਨਾਲ ਤੋੜ ਕੇ ਚੋਰ ਅੰਦਰ ਦਾਖਲ ਹੋਏ ਜਿੱਥੋਂ ਉਹਨਾਂ ਨੇ ਅਲਮਾਰੀ ਦੇ ਦਰਾਜ ਵਿੱਚੋਂ 50 ਹਜਾਰ ‌ਭਾਰਤੀ ਕਰੰਸੀ 4000 ਨਿਊਜ਼ੀਲੈਂਡ ਡਾਲਰ ਤੋਂ ਇਲਾਵਾ ਨੌ ਤੋਲੇ ਸੋਨੇ ਦੇ ਗਹਿਣੇ ਵੀ ਚੋਰੀ ਕੀਤੇ ਹਨ। ਉਸਨੇ ਨੇ ਦੱਸਿਆ ਕਿ ਜਦੋਂ ਉਹਨਾਂ ਘਰ ਆ ਕੇ ਵੇਖਿਆ ਤਾਂ ਜਿਹੜੀ ਇੱਟ ਨਾਲ ਚੋਰਾਂ ਨੇ ਤਾਲਾ ਤੋੜਿਆ ਸੀ ਉਹ ਇੱਟ ਵੀ ਉਥੇ ਹੀ ਪਈ ਹੋਈ ਸੀ। ਉਹਨਾਂ ਨੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਦਾ ਦਰਵਾਜ਼ਾ ਖੁੱਲਾ ਹੋਇਆ ਸੀ ਅਤੇ ਲਾੱਕਰ ਵੀ ਚੋਰਾਂ ਵੱਲੋਂ ਸਾਫ ਕੀਤਾ ਜਾ ਚੁੱਕਾ ਸੀ। ਇਸ ਤੋਂ ਇਲਾਵਾ ਚੋਰਾਂ ਨੇ ਦੂਸਰੇ ਕਮਰੇ ਵਿੱਚ ਵੀ ਫਰੋਲਾ ਫਰਾਲੀ ਕੀਤੀ ।

    • Download Babushahi App
  • Dailyhunt
    Disclaimer: This content has not been generated, created or edited by Dailyhunt. Publisher: Babushahi