ਰੂਪਨਗਰ, 02 ਅਪ੍ਰੈਲ: ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਅਦਿੱਤਿਆ ਡੇਚਲਵਾਲ ਨੇ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਆਈ.ਆਈ.ਟੀ ਰੂਪਨਗਰ ਰੋਡ ਉਤੇ ਓਵਰ ਲੋਡ ਗੱਡੀਆਂ/ਟਿੱਪਰ ਆਦਿ ਚੱਲਦੇ ਹਨ ਜਿਸ ਕਾਰਨ ਇਹ ਏਰੀਆ ਦੁਰਘਟਨਾ ਗ੍ਰਸਤ ਏਰੀਆ ਵਿੱਚ ਤਬਦੀਲ ਹੋ ਗਿਆ ਹੈ ਇਸ ਕਰਕੇ ਧਾਰਾ 163 ਅਧੀਨ ਆਈ.ਆਈ.ਟੀ ਰੋਡ (ਆਈ.ਆਈ.ਟੀ ਤੋਂ ਫਲਾਈ ਓਵਰ ਤੱਕ) ਤੋਂ ਆਉਣ ਜਾਣ ਵਾਲੇ ਹੈਵੀ ਓਵਰਲੋਡ ਭਾਰੀ ਗੱਡੀਆਂ/ਟਿੱਪਰਾਂ ਦੇ ਚੱਲਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਜਾਂਦੀ ਹੈ।
ਅਦਿੱਤਿਆ ਡੇਚਲਵਾਲ ਨੇ ਦੱਸਿਆ ਕਿ ਇਸ ਰੋਡ ਉਤੇ ਰਾਸ਼ਟਰੀ ਪੱਧਰ ਦੀ ਆਈ.ਆਈ.ਟੀ ਰੂਪਨਗਰ ਅਤੇ ਹੋਰ ਵਿਦਿਅਕ ਅਦਾਰੇ ਵੀ ਹਨ, ਜਿਸ ਵਿੱਚ ਵੱਡੀ ਗਿਣਤੀ ਵਿੱਚ ਹੋਰਨਾਂ ਰਾਜਾਂ ਤੇ ਉੱਚ ਸਿੱਖਿਆ ਲਈ ਵਿਦਿਆਰਥੀ ਪੜਨ ਲਈ ਆਉਂਦੇ ਹਨ ਅਤੇ ਅਕਸਰ ਹੀ ਇਸ ਰੋਡ ਤੇ ਵਿਦਿਆਰਥੀਆਂ, ਉਨ੍ਹਾਂ ਨੂੰ ਮਿਲਣ ਲਈ ਆਉਣ ਵਾਲੇ ਉਨ੍ਹਾਂ ਦੇ ਮਾਪਿਆਂ, ਪ੍ਰੋਫੈਸਰਾਂ ਅਤੇ ਮੁਲਾਜਮਾਂ ਦੀਆਂ ਛੋਟੀਆਂ ਗੱਡੀਆਂ/ਮੋਟਰਸਾਇਕਲਾਂ ਦੀ ਆਵਾਜਾਈ ਬਣੀ ਰਹਿੰਦੀ ਹੈ, ਜਿਸ ਕਾਰਨ ਓਵਰਲੋਡ ਟਿੱਪਰਾਂ ਕਾਰਨ ਦੁਰਘਟਨਾਂ ਦਾ ਡਰ ਬਣਿਆ ਰਹਿੰਦਾ ਹੈ। ਇਸ ਲਈ ਉਪ ਕਪਤਾਨ ਪੁਲਿਸ ਰੂਪਨਗਰ ਦੀ ਰਿਪੋਰਟ ਦੇ ਅਧਾਰ ਉਤੇ ਲੋਕ ਹਿੱਤ ਵਿੱਚ ਇਸ ਰੂਟ ਤੇ ਹੈਵੀ ਓਵਰਲੋਡ ਟਿੱਪਰਾਂ/ਭਾਰੀ ਵਾਹਨਾਂ ਦੇ ਚੱਲਣ ਤੇ ਪਾਬੰਦੀ ਲਗਾਉਣੀ ਜਰੂਰੀ ਸਮਝੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਹੁਕਮ 02 ਅਪ੍ਰੈਲ 2026 ਤੋਂ 01 ਜੂਨ 2026 ਤੱਕ ਲਾਗੂ ਰਹੇਗਾ।
Click to Follow Babushahi Facebook page →