Dailyhunt Logo
  • Light mode
    Follow system
    Dark mode
    • Play Story
    • App Story
ਪੰਚਾਇਤੀ ਜਮੀਨ ਵਿੱਚੋਂ ਸਫੈਦਿਆਂ ਦੇ ਰੁੱਖ ਵੱਢਣ ਦਾ ਮਾਮਲਾ ਭੱਖਿਆ

ਪੰਚਾਇਤੀ ਜਮੀਨ ਵਿੱਚੋਂ ਸਫੈਦਿਆਂ ਦੇ ਰੁੱਖ ਵੱਢਣ ਦਾ ਮਾਮਲਾ ਭੱਖਿਆ

Babushahi 3 weeks ago
  • ਪੰਚਾਇਤ ਦੇ ਦੋਸ਼ਾਂ ਨੂੰ ਕਬਜ਼ਾਧਾਰੀ ਧਿਰ ਨੇ ਨਕਾਰਦਿਆਂ ਕਿਹਾ ਆਪ ਲਾਏ ਸੀ ਸਫੈਦੇ

    ਰੋਹਿਤ ਗੁਪਤਾ

    ਗੁਰਦਾਸਪੁਰ

    ਬਲਾਕ ਕਾਹਨੂਵਾਨ ਅਧੀਨਦੇ ਪਿੰਡ ਰਊਵਲ ਜਾਫਲਪੁਰ ਦੀ ਪੰਚਾਇਤ ਦੀ ਜਮੀਨ ਵਿੱਚੋਂ ਸਫੈਦਿਆਂ ਦੇ ਵੱਡੇ ਰੁੱਖ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਲੈ ਕੇ ਪਿੰਡ ਦੀ ਪੰਚਾਇਤ ਤੇ ਦੋਵਾਂ ਪਿੰਡਾਂ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

  • ਇਸ ਮੌਕੇ ਗੱਲਬਾਤ ਕਰਦੇ ਹੋਏ ਪਿੰਡ ਵਾਸੀਆਂ ਅਤੇ ਪਿੰਡ ਦੇ ਲੰਬਰਦਾਰ ਨੇ ਦੱਸਿਆ ਕਿ ਪਿੰਡ ਰਾਊਵਾਲ ਜਾਫਲਪੁਰ ਦੀ ਪੰਜ ਏਕੜ ਤੋਂ ਵੱਧ ਜਮੀਨ ਪਿੰਡ ਜਾਗੋਵਾਲ ਬਾਂਗਰ ਦੇ ਨਾਲ ਲੱਗਦੀ ਹੈ। ਇਸ ਜਮੀਨ ਦੇ ਕੁੱਲ ਰਕਬੇ 2025 ਵਿੱਚ ਨਿਸ਼ਾਨਦੇਹੀ ਹੋਈ ਸੀ ਜਿਸ ਉਪਰੰਤ ਨਜਾਇਜ਼ ਕਬਜ਼ਾ ਕਰਨ ਵਾਲਿਆਂ ਹੇਠੋਂ ਜਮੀਨ ਛੁਡਵਾ ਕੇ ਪੰਚਾਇਤ ਦੇ ਰਕਬੇ ਵਿੱਚ ਜੋੜੀ ਗਈ ਸੀ ਉਹਨਾਂ ਨੇ ਦੱਸਿਆ ਕਿ ਪਿੰਡ ਜਾਗੋਵਾਲ ਦੇ ਵਾਸੀ ਜਤਿੰਦਰ ਸਿੰਘ ਵੱਲੋਂ ਬਿਨਾਂ ਪੰਚਾਇਤ ਦੀ ਇਜਾਜ਼ਤ 40 ਦੇ ਕਰੀਬ ਕੀਮਤੀ ਸਫੈਦਿਆਂ ਦੇ ਰੁੱਖ ਵੱਢ ਕੇ ਵੇਚਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਇਸ ਸਬੰਧੀ ਬੀਡੀਪੀਓ ਕਾਹਨੂੰਵਾਨ ਅਤੇ ਥਾਣਾ ਕਾਹਨੂੰਵਾਨ ਵਿੱਚ ਲਿਖਤੀ ਸ਼ਿਕਾਇਤਾਂ ਦੇ ਦਿੱਤੀਆਂ ਗਈਆਂ ਹਨ ਅਤੇ ਪੁਲਿਸ ਵੱਲੋਂ ਜਪੇਦਿਆ ਨਾਲ ਭਰੀ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

    ਇਸ ਸਬੰਧੀ ਜਦੋਂ ਦੂਸਰੀ ਧਿਰ ਦੇ ਜਤਿੰਦਰ ਸਿੰਘ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਜਮੀਨ ਉਹ ਪਿਛਲੇ ਕਈ ਸਮੇਂ ਤੋਂ ਕਾਸ਼ਤ ਕਰਦੇ ਆ ਰਹੇ ਹਨ ਅਤੇ ਉਹਨਾਂ ਵੱਲੋਂ ਇਸ ਵਿੱਚ ਸਫੈਦੇ ਲਗਾ ਰੱਖੇ ਸਨ ਉਹਨਾਂ ਨੇ ਮੰਨਿਆ ਕਿ ਇਹ ਜਮੀਨ ਪੰਚਾਇਤ ਦੇ ਰਕਬੇ ਦੀ ਹੈ ਪਰ ਅਸੀਂ ਆਪਣੇ ਵੱਲੋਂ ਲਗਾਏ ਹੋਏ ਰੁੱਖ ਵੱਢ ਕੇ ਇਹ ਰਕਬਾ ਪੰਚਾਇਤ ਦੇ ਹਵਾਲੇ ਕਰ ਦੇਣਾ ਹੈ।

    • Download Babushahi App

  • ਰੋਹਿਤ ਗੁਪਤਾ

    ਗੁਰਦਾਸਪੁਰ

    ਬਲਾਕ ਕਾਹਨੂਵਾਨ ਅਧੀਨਦੇ ਪਿੰਡ ਰਊਵਲ ਜਾਫਲਪੁਰ ਦੀ ਪੰਚਾਇਤ ਦੀ ਜਮੀਨ ਵਿੱਚੋਂ ਸਫੈਦਿਆਂ ਦੇ ਵੱਡੇ ਰੁੱਖ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਲੈ ਕੇ ਪਿੰਡ ਦੀ ਪੰਚਾਇਤ ਤੇ ਦੋਵਾਂ ਪਿੰਡਾਂ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

    • Download Babushahi App

  • Dailyhunt
    Disclaimer: This content has not been generated, created or edited by Dailyhunt. Publisher: Babushahi