ਨਵੀਂ ਦਿੱਲੀ 9 ਜੁਲਾਈ, 2026
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਾਜ਼ੀਆਬਾਦ ਦੀ ਸਮੂਹ ਸੰਗਤ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਯਤਨਾਂ ਅਤੇ ਸਹਿਯੋਗ ਨਾਲ ਪੰਥਕ ਏਕਤਾ, ਕੌਮੀ ਜਾਗਰੂਕਤਾ ਅਤੇ ਸਿੱਖ ਕੌਮ ਦੀ ਚੜ੍ਹਦੀਕਲਾ ਨੂੰ ਸਮਰਪਿਤ ਇੱਕ ਵਿਸ਼ੇਸ਼ ਐੱਨ.ਸੀ.ਆਰ. ਸਿੱਖ ਕਨਵੈਨਸ਼ਨ 11 ਜੁਲਾਈ 2026, ਦਿਨ ਸ਼ਨੀਵਾਰ, ਸ਼ਾਮ 4:00 ਵਜੇ ਸੰਸਾਰਾ ਬੈਂਕੁਇਟ ਹਾਲ, ਵਸੁੰਧਰਾ, ਗਾਜ਼ੀਆਬਾਦ ਵਿਖੇ ਕਰਵਾਈ ਜਾ ਰਹੀ ਹੈ।
ਸਰਦਾਰ ਕਾਲਕਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਿੱਖ ਪੰਥ ਦੀ ਏਕਤਾ, ਆਪਸੀ ਭਾਈਚਾਰੇ ਅਤੇ ਸਾਂਝੀ ਸੋਚ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਮੰਤਵ ਨਾਲ ਕਰਵਾਈ ਜਾ ਰਹੀ ਇਹ ਕਨਵੈਨਸ਼ਨ ਸੰਗਤਾਂ ਨੂੰ ਇੱਕ ਸਾਂਝੇ ਮੰਚ 'ਤੇ ਇਕੱਠੇ ਕਰਕੇ ਪੰਥ ਨਾਲ ਜੁੜੇ ਅਹਿਮ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰਨ ਅਤੇ ਭਵਿੱਖ ਲਈ ਸਾਂਝੀ ਦਿਸ਼ਾ ਤੈਅ ਕਰਨ ਦਾ ਅਹਿਮ ਉਪਰਾਲਾ ਹੋਵੇਗੀ।
ਉਨ੍ਹਾਂ ਐੱਨ.ਸੀ.ਆਰ., ਦਿੱਲੀ, ਗਾਜ਼ੀਆਬਾਦ, ਨੋਇਡਾ, ਗ੍ਰੇਟਰ ਨੋਇਡਾ, ਗੁਰੂਗ੍ਰਾਮ, ਫਰੀਦਾਬਾਦ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵਸਦੀਆਂ ਸਮੂਹ ਸੰਗਤਾਂ ਨੂੰ ਇਸ ਕਨਵੈਨਸ਼ਨ ਵਿੱਚ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਸਰਦਾਰ ਕਾਲਕਾ ਨੇ ਕਿਹਾ, "ਆਓ, ਪੰਥ ਦੀ ਬਿਹਤਰੀ, ਕੌਮ ਦੀ ਏਕਤਾ ਅਤੇ ਚੜ੍ਹਦੀਕਲਾ ਲਈ ਆਪਾਂ ਸਾਰੇ ਇੱਕਜੁੱਟ ਹੋਈਏ ਅਤੇ ਇਸ ਇਤਿਹਾਸਕ ਕਨਵੈਨਸ਼ਨ ਨੂੰ ਆਪਣੀ ਭਰਪੂਰ ਹਾਜ਼ਰੀ ਨਾਲ ਕਾਮਯਾਬ ਬਣਾਈਏ।"
- Download Babushahi App