Dailyhunt
ਫਤਹਿਗੜ੍ਹ ਸਾਹਿਬ : ਪੰਜਾਬ ਸਰਕਾਰ ਨੇ ਚਾਰ ਸਾਲਾਂ ਦੌਰਾਨ ਸਿੱਖਿਆ ਤੇ 85 ਤੋਂ 90 ਹਜਾਰ ਕਰੋੜ ਖਰਚੇ : ਵਿਧਾਇਕ ਲਖਬੀਰ ਰਾਏ

ਫਤਹਿਗੜ੍ਹ ਸਾਹਿਬ : ਪੰਜਾਬ ਸਰਕਾਰ ਨੇ ਚਾਰ ਸਾਲਾਂ ਦੌਰਾਨ ਸਿੱਖਿਆ ਤੇ 85 ਤੋਂ 90 ਹਜਾਰ ਕਰੋੜ ਖਰਚੇ : ਵਿਧਾਇਕ ਲਖਬੀਰ ਰਾਏ

Babushahi 1 week ago
  • ਦੀਦਾਰ ਗੁਰਨਾ

    ਫਤਿਹਗੜ੍ਹ ਸਾਹਿਬ 2 ਅਪ੍ਰੈਲ 2026 : ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੱਲੋਂ ਸਾਲ 2022 ਤੋਂ 2026 ਤੱਕ ਸਿੱਖਿਆ 'ਤੇ ਲਗਭਗ 85 - 90 ਹਜਾਰ ਕਰੋੜ ਖਰਚ ਕੀਤੇ ਹਨ , ਹਰ ਸਾਲ ਕਰੀਬ 16 -19 ਹਜਾਰ ਕਰੋੜ ਰੱਖੇ ਗਏ , ਜਿਸ ਵਿੱਚ 2025-26 'ਚ 17,975 ਕਰੋੜ ਅਤੇ 2026-27 'ਚ 19,279 ਕਰੋੜ ਸ਼ਾਮਲ ਹਨ , ਇਹ ਪ੍ਰਗਟਾਵਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ , ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੀ ਹਾਲਤ ਨੂੰ ਸੁਧਾਰਨ ਦੇ ਲਈ ਸਿੱਖਿਆ ਕ੍ਰਾਂਤੀ ਦਾ ਆਗਾਜ਼ ਕੀਤਾ ਗਿਆ ਸੀ, ਜਿਸ ਦੇ ਨਾਲ ਸਕੂਲਾਂ ਦੀ ਅਪਗਰੇਡੇਸ਼ਨ, ਬੁਨਿਆਦੀ ਢਾਂਚਾ, ਸਕੂਲਾਂ ਦੇ ਵਿੱਚ ਨਵੇਂ ਕਲਾਸ ਰੂਮ, ਬਾਥਰੂਮ ਅਤੇ ਲੈਬਜ ਬਣਾਈਆਂ ਗਈਆਂ , ਇਸ ਤੋਂ ਇਲਾਵਾ ਬਿਜਲੀ, ਪੀਣ ਵਾਲਾ ਪਾਣੀ ਅਤੇ ਫਰਨੀਚਰ ਦੀ ਹਾਲਤ ਸੁਧਾਰੀ ਗਈ , ਕਈ ਸਕੂਲਾਂ ਦੇ ਵਿੱਚ ਸਮਾਰਟ ਕਲਾਸ ਰੂਮ ਬਣਾਏ ਗਏ , ਡਿਜੀਟਲ ਸਿੱਖਿਆ ਤਹਿਤ ਸਕੂਲਾਂ ਦੇ ਵਿੱਚ ਲੈਡ ਸਕਰੀਨ, ਪ੍ਰੋਜੈਕਟ ਅਤੇ ਇੰਟਰੈਕਟਿਵ ਪੈਨਲ ਲਗਾਏ ਗਏ

  • ਪੰਜਾਬ ਸਰਕਾਰ ਵੱਲੋਂ ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਕੀਤੀ ਗਈ , ਜਿਸ ਤਹਿਤ ਵਿਦਿਆਰਥੀਆਂ ਨੂੰ ਮਾਡਰਨ ਸਿੱਖਿਆ, ਕਰੀਅਰ ਗਾਈਡੈਂਸ ਅਤੇ ਇੰਗਲਿਸ਼ ਮੀਡੀਅਮ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ। ਹਜ਼ਾਰਾਂ ਨਵੇਂ ਅਧਿਆਪਕਾਂ ਦੀ ਭਰਤੀ ਕੀਤੀ ਗਈ, ਪੁਰਾਣੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਗਿਆ, ਅਧਿਆਪਕਾਂ ਨੂੰ ਵਿਦੇਸ਼ਾਂ ਦੇ ਵਿੱਚ ਟ੍ਰੇਨਿੰਗ ਦੇ ਲਈ ਭੇਜਿਆ ਗਿਆ। ਸਕੂਲੀ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ, ਵਰਦੀਆਂ ਅਤੇ ਹੋਰ ਸਹੂਲਤਾਂ ਮੁਹਈਆ ਕਰਵਾਈਆਂ ਗਈਆਂ। ਇੱਥੇ ਹੀ ਬੱਸ ਨਹੀਂ ਨੌਜਵਾਨ ਪੀੜੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਲਈ ਖੇਡਾਂ ਵੱਲ ਖਾਸ ਧਿਆਨ ਦਿੱਤਾ ਗਿਆ। ਜਿੱਥੇ ਖੇਡ ਮੈਦਾਨ ਬਣਾਏ, ਉਥੇ ਹੀ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਉਤਸਾਹਿਤ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਸਕੂਲ ਪ੍ਰਿੰਸੀਪਲਾਂ ਨੂੰ ਵਧੇਰੇ ਅਧਿਕਾਰ ਦਿੱਤੇ ਗਏ, ਸਕੂਲ ਪ੍ਰਬੰਧਕ ਕਮੇਟੀਆਂ ਨੂੰ ਐਕਟਿਵ ਕੀਤਾ ਗਿਆ, ਮਾਪਿਆਂ ਦੀ ਭਾਗੀਦਾਰੀ ਨੂੰ ਵਧਾਇਆ ਗਿਆ

    ਇਹਨਾਂ ਸਾਰੇ ਕਾਰਜਾਂ ਦੇ ਨਾਲ ਸਰਕਾਰੀ ਸਕੂਲਾਂ ਦੇ ਵਿੱਚ ਦਾਖਲੇ ਵਧੇ, ਬਹੁਤ ਸਾਰੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਦੇ ਵਿੱਚ ਲਗਾਇਆ, ਸਿੱਖਿਆ ਦੀ ਕੁਆਲਿਟੀ ਦੇ ਵਿੱਚ ਬਹੁਤ ਸੁਧਾਰ ਹੋਇਆ। ਮਾਪਿਆਂ ਦਾ ਸਰਕਾਰੀ ਸਿੱਖਿਆ ਦੇ ਉੱਤੇ ਭਰੋਸਾ ਵਧਿਆ। ਇਸ ਤੋਂ ਪਹਿਲਾਂ ਆਮ ਲੋਕ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਵਿੱਚ ਮਜਬੂਰੀ ਬੱਸ ਹੀ ਭੇਜਦੇ ਸਨ। ਅੱਜ ਸਰਕਾਰੀ ਸਕੂਲ ਸਕੂਲਾਂ ਦੇ ਵਿੱਚ ਪੜ੍ਨ ਵਾਲੇ ਵਿਦਿਆਰਥੀ ਜੇਈ, ਨੈਟ ਅਤੇ ਨੀਟ ਵਰਗੀਆਂ ਪ੍ਰੀਖਿਆਵਾਂ ਵਿੱਚ ਹਿੱਸਾ ਲੈ ਰਹੇ ਹਨ। ਇਹ ਹੈ ਆਮ ਆਦਮੀ ਪਾਰਟੀ ਦੇ ਚਾਰ ਸਾਲਾਂ ਦਾ ਬਦਲਾਵ

    Click to Follow Babushahi Facebook page →

  • ਦੀਦਾਰ ਗੁਰਨਾ

    Click to Follow Babushahi Facebook page →

  • Dailyhunt
    Disclaimer: This content has not been generated, created or edited by Dailyhunt. Publisher: Babushahi