Dailyhunt Logo
  • Light mode
    Follow system
    Dark mode
    • Play Story
    • App Story
ਰਾਜਪੁਰਾ MC ਚੋਣਾਂ: ਨਤੀਜਿਆਂ ਨੇ ਫਸਾਇਆ ਪ੍ਰਧਾਨਗੀ ਦਾ ਪੇਚ; ਕਾਂਗਰਸ ਤੇ ਭਾਜਪਾ ਬਰਾਬਰ, ਹੁਣ ਅਕਾਲੀ ਦਲ ਤੇ ਆਜ਼ਾਦ ਉਮੀਦਵਾਰ ਬਣੇ 'ਕਿੰਗਮੇਕਰ'

ਰਾਜਪੁਰਾ MC ਚੋਣਾਂ: ਨਤੀਜਿਆਂ ਨੇ ਫਸਾਇਆ ਪ੍ਰਧਾਨਗੀ ਦਾ ਪੇਚ; ਕਾਂਗਰਸ ਤੇ ਭਾਜਪਾ ਬਰਾਬਰ, ਹੁਣ ਅਕਾਲੀ ਦਲ ਤੇ ਆਜ਼ਾਦ ਉਮੀਦਵਾਰ ਬਣੇ 'ਕਿੰਗਮੇਕਰ'

Babushahi 4 months ago
  • ਕੁੱਲ 31 ਵਾਰਡਾਂ ਵਿੱਚੋਂ ਕਾਂਗਰਸ ਅਤੇ ਭਾਜਪਾ ਨੂੰ ਮਿਲੀਆਂ 9-9 ਸੀਟਾਂ; 'ਆਪ' 7 ਸੀਟਾਂ ਨਾਲ ਤੀਜੇ ਨੰਬਰ 'ਤੇ

    ਕੁਲਵੰਤ ਸਿੰਘ ਬੱਬੂ

    ਰਾਜਪੁਰਾ, 29 May 2026- ਰਾਜਪੁਰਾ ਨਗਰ ਕੌਂਸਲ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ਦੀ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਨਤੀਜਿਆਂ ਨੇ ਅਜਿਹਾ ਪੇਚ ਫਸਾ ਦਿੱਤਾ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ, ਜਿਸ ਕਾਰਨ ਹੁਣ ਪ੍ਰਧਾਨਗੀ ਦੀ ਕੁਰਸੀ ਨੂੰ ਲੈ ਕੇ ਜੋੜ-ਤੋੜ ਦੀ ਸਿਆਸਤ ਸ਼ੁਰੂ ਹੋਣ ਦੇ ਪੂਰੇ ਆਸਾਰ ਬਣ ਗਏ ਹਨ।

  • ਕੁੱਲ 31 ਵਾਰਡਾਂ ਵਾਲੀ ਇਸ ਨਗਰ ਕੌਂਸਲ ਵਿੱਚ ਕਾਂਗਰਸ ਅਤੇ ਭਾਜਪਾ ਦਰਮਿਆਨ ਫਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ ਹੈ, ਜਿੱਥੇ ਦੋਵੇਂ ਪਾਰਟੀਆਂ ਬਰਾਬਰੀ 'ਤੇ ਆ ਕੇ ਰੁਕ ਗਈਆਂ ਹਨ। ਕੁੱਲ 31 ਵਾਰਡਾਂ ਵਿੱਚੋਂ ਕਾਂਗਰਸ ਅਤੇ ਭਾਜਪਾ ਨੂੰ ਮਿਲੀਆਂ 9-9 ਸੀਟਾਂ; 'ਆਪ' 7 ਸੀਟਾਂ ਨਾਲ ਤੀਜੇ ਨੰਬਰ 'ਤੇ ਰਹੀ।

    ਨਿਯਮਾਂ ਮੁਤਾਬਕ, 31 ਮੈਂਬਰੀ ਨਗਰ ਕੌਂਸਲ ਵਿੱਚ ਆਪਣਾ ਪ੍ਰਧਾਨ ਬਣਾਉਣ ਲਈ ਕਿਸੇ ਵੀ ਧਿਰ ਨੂੰ 16 ਕੌਂਸਲਰਾਂ ਦੇ ਸਮਰਥਨ ਦੀ ਲੋੜ ਹੈ। ਮੌਜੂਦਾ ਸਥਿਤੀ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਕਾਂਗਰਸ (9) ਅਤੇ ਭਾਜਪਾ (9) ਦੋਵੇਂ ਹੀ ਬਹੁਮਤ ਦੇ ਅੰਕੜੇ ਤੋਂ 7 ਸੀਟਾਂ ਦੂਰ ਹਨ। ਉੱਥੇ ਹੀ ਸੱਤਾਧਾਰੀ ਆਮ ਆਦਮੀ ਪਾਰਟੀ 7 ਸੀਟਾਂ ਜਿੱਤ ਕੇ ਤੀਜੇ ਸਥਾਨ 'ਤੇ ਹੈ, ਜੋ ਬਹੁਮਤ ਲਈ 9 ਸੀਟਾਂ ਪਿੱਛੇ ਹੈ।

    ਇਸ ਨਤੀਜੇ ਤੋਂ ਬਾਅਦ ਹੁਣ ਸਾਰੀਆਂ ਨਜ਼ਰਾਂ ਅਕਾਲੀ ਦਲ ਦੀਆਂ 4 ਸੀਟਾਂ ਅਤੇ 2 ਆਜ਼ਾਦ ਉਮੀਦਵਾਰਾਂ 'ਤੇ ਟਿਕ ਗਈਆਂ ਹਨ। ਇਹ 6 ਕੌਂਸਲਰ ਇਸ ਵੇਲੇ 'ਕਿੰਗਮੇਕਰ' ਦੀ ਭੂਮਿਕਾ ਵਿੱਚ ਆ ਚੁੱਕੇ ਹਨ। ਸਿਆਸੀ ਗਲਿਆਰਿਆਂ ਵਿੱਚ ਸਭ ਤੋਂ ਵੱਡਾ ਸਵਾਲ ਇਹੀ ਗੂੰਜ ਰਿਹਾ ਹੈ ਕਿ ਆਖ਼ਰ ਅਕਾਲੀ ਦਲ ਅਤੇ ਆਜ਼ਾਦ ਉਮੀਦਵਾਰ ਕਿਸ ਪਾਰਟੀ ਨੂੰ ਆਪਣਾ ਸਮਰਥਨ ਦੇਣਗੇ?

    ਜੇਕਰ ਕੋਈ ਦੋ ਮੁੱਖ ਪਾਰਟੀਆਂ (ਜਿਵੇਂ ਕਾਂਗਰਸ-'ਆਪ' ਜਾਂ ਭਾਜਪਾ-'ਆਪ') ਆਪਸ ਵਿੱਚ ਗਠਜੋੜ ਕਰਦੀਆਂ ਹਨ ਜਾਂ ਫਿਰ ਅਕਾਲੀ ਦਲ ਤੇ ਆਜ਼ਾਦ ਉਮੀਦਵਾਰਾਂ ਨੂੰ ਨਾਲ ਲੈ ਕੇ ਕੋਈ ਨਵਾਂ ਸਮੀਕਰਨ ਬਣਦਾ ਹੈ, ਤਾਂ ਹੀ ਪ੍ਰਧਾਨਗੀ ਦਾ ਤਾਜ ਸਜੇਗਾ। ਫਿਲਹਾਲ ਰਾਜਪੁਰਾ ਨਗਰ ਕੌਂਸਲ ਦੀ ਪ੍ਰਧਾਨ ਦੀ ਕੁਰਸੀ 'ਤੇ ਕੌਣ ਬੈਠੇਗਾ, ਇਸ ਦਾ ਫੈਸਲਾ ਆਉਣ ਵਾਲੇ ਦਿਨਾਂ ਦੀ ਸਿਆਸੀ ਹਲਚਲ ਅਤੇ ਪਰਦੇ ਦੇ ਪਿੱਛੇ ਚੱਲਣ ਵਾਲੀ 'ਗੋਟੀ-ਲਾਲ' 'ਤੇ ਨਿਰਭਰ ਕਰੇਗਾ।

    • Download Babushahi App

  • ਕੁਲਵੰਤ ਸਿੰਘ ਬੱਬੂ

    ਰਾਜਪੁਰਾ, 29 May 2026- ਰਾਜਪੁਰਾ ਨਗਰ ਕੌਂਸਲ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ਦੀ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਨਤੀਜਿਆਂ ਨੇ ਅਜਿਹਾ ਪੇਚ ਫਸਾ ਦਿੱਤਾ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ, ਜਿਸ ਕਾਰਨ ਹੁਣ ਪ੍ਰਧਾਨਗੀ ਦੀ ਕੁਰਸੀ ਨੂੰ ਲੈ ਕੇ ਜੋੜ-ਤੋੜ ਦੀ ਸਿਆਸਤ ਸ਼ੁਰੂ ਹੋਣ ਦੇ ਪੂਰੇ ਆਸਾਰ ਬਣ ਗਏ ਹਨ। ਕੁੱਲ 31 ਵਾਰਡਾਂ ਵਾਲੀ ਇਸ ਨਗਰ ਕੌਂਸਲ ਵਿੱਚ ਕਾਂਗਰਸ ਅਤੇ ਭਾਜਪਾ ਦਰਮਿਆਨ ਫਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ ਹੈ, ਜਿੱਥੇ ਦੋਵੇਂ ਪਾਰਟੀਆਂ ਬਰਾਬਰੀ 'ਤੇ ਆ ਕੇ ਰੁਕ ਗਈਆਂ ਹਨ। ਕੁੱਲ 31 ਵਾਰਡਾਂ ਵਿੱਚੋਂ ਕਾਂਗਰਸ ਅਤੇ ਭਾਜਪਾ ਨੂੰ ਮਿਲੀਆਂ 9-9 ਸੀਟਾਂ; 'ਆਪ' 7 ਸੀਟਾਂ ਨਾਲ ਤੀਜੇ ਨੰਬਰ 'ਤੇ ਰਹੀ।

    • Download Babushahi App

  • Dailyhunt
    Disclaimer: This content has not been generated, created or edited by Dailyhunt. Publisher: Babushahi