Dailyhunt
ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਸੂਬੇ ਵਿਚ ਫੂਡ ਪ੍ਰੋਸੈਸਿੰਗ ਇੰਡਸਟਰੀ ਸਥਾਪਤ ਕੀਤੀ ਜਾਵੇਗੀ- Sukhbir Badal

ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਸੂਬੇ ਵਿਚ ਫੂਡ ਪ੍ਰੋਸੈਸਿੰਗ ਇੰਡਸਟਰੀ ਸਥਾਪਤ ਕੀਤੀ ਜਾਵੇਗੀ- Sukhbir Badal

Babushahi 2 weeks ago
  • ਬਾਬਾ ਬਕਾਲਾ ਸਾਹਿਬ 2 ਅਪਰੈਲ (ਬਲਰਾਜ ਸਿੰਘ ਰਾਜਾ)

    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇੱਥੇ ਤਾਰਾ ਵਾਲੀ ਗਰਾਊਂਡ ਵਿਚ ਵਿਸਾਲ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸੱਤਾ ਵਿਚ ਆਉਂਦੀ ਹੈ ਤਾਂ ਸੂਬੇ ਵਿਚ ਫੂਡ ਪ੍ਰੋਸੈਸਿੰਗ ਇੰਡਸਟਰੀ ਸਥਾਪਤ ਕੀਤੀ ਜਾਵੇਗੀ।ਉਹ ਅੱਜ ਇੱਥੇ ਹਲਕਾ ਇੰਚਾਰਜ ਜਥੇਦਾਰ ਬਲਜੀਤ ਸਿੰਘ ਜਲਾਲਉਸਮਾ ਵੱਲੋਂ ਕਰਵਾਈ ਪੰਜਾਬ ਬਚਾਓ ਰੈਲੀ ਸੰਬੋਧਨ ਕਰ ਰਹੇ ਸਨ।

  • ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੋ 22 ਸਾਲਾ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਦਿੱਤਾ ਹੈ ਉਹ ਕੇਜਰੀਵਾਲ,ਨਰਿੰਦਰ ਮੋਦੀ ਜਾਂ ਰਾਹੁਲ ਗਾਧੀ ਨਹੀਂ ਦੇ ਸਕਦੇ।ਜਿੰਨੀਆਂ ਵੀ ਦਿੱਲੀ ਵਾਲੀਆ ਪਾਰਟੀਆਂ ਇੱਥੇ ਆਈਆਂ ਉਨ੍ਹਾਂ ਮੁਗ਼ਲਾਂ ਅਤੇ ਅੰਗਰੇਜ਼ਾਂ ਦੀ ਤਰ੍ਹਾਂ ਰਾਜ ਨੂੰ ਲੁੱਟਿਆ ਹੈ ਅਤੇ ਪਿਛਲੇ 10 ਸਾਲਾ ਵਿਚ ਬੁਰਾ ਹਾਲ ਕਰ ਦਿੱਤਾ ਹੈ।ਉਨ੍ਹਾਂ ਕਿਹਾ 60 ਸਾਲਾ ਵਿਚ ਸੂਬੇ ਵਿਚ ਕਈ ਮੁੱਖ ਮੰਤਰੀ ਆਏ ਪਰ ਜੋ ਵਿਕਾਸ 22 ਸਾਲਾ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਉਸ ਵਿਚ ਬਿਜਲੀ ਟਿਊਬਵੈੱਲ ਕਨੈੱਕਸ਼ਨ ,ਖੇਤੀਬਾੜੀ ਬਿੱਲ ਮਾਫ਼ ,ਟਰੈਕਟਰ ਟੈਕਸ ਮਾਫ਼ ,ਆਟਾ ਦਾਲ ਸਕੀਮ,ਸਗਨ ਸਕੀਮ,ਥਰਮਲ ਪਲਾਟ, ਸੜਕਾਂ ਦਾ ਨਿਰਮਾਣ ਆਦਿ ਜ਼ਿਕਰਯੋਗ ਹੈ । ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਦੀ ਸਹੁੰ ਖਾਣ ਦੀ ਨੁਕਤਾਚੀਨੀ ਕੀਤੀ। ਕੇਂਦਰ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਪਹਿਲਾ ਸੱਚਖੰਡ ਹਜ਼ੂਰ ਸਾਹਿਬ ਦਾ ਪ੍ਰਬੰਧ ਮਹਾਰਾਸ਼ਟਰ ਸਰਕਾਰ,ਸੱਚਖੰਡ ਪਟਨਾ ਸਾਹਿਬ ਦਾ ਪ੍ਰਬੰਧ ਬਿਹਾਰ ਸਰਕਾਰ,ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣਾ, ਹਰਿਆਣਾ ਵਿਚ ਵੱਖਰੀ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਬਣਾ ਕਿ ਸਾਡੀ ਤਾਕਤ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੋ ਕਦੇ ਅੰਗਰੇਜ਼ਾਂ ਦੀ ਹਿੰਮਤ ਨਹੀਂ ਸੀ ਜੋ ਕੇਂਦਰ ਸਰਕਾਰ ਨੇ ਕੀਤਾ ਹੈ। ਉਨ੍ਹਾਂ ਬਾਬਰੀ ਮਸਜਿਦ ਢਾਹੇ ਜਾਣ ਦਾ ਵੀ ਜ਼ਿਕਰ ਕੀਤਾ। ਸ. ਬਾਦਲ ਨੇ ਕਿਹਾ ਕਿ ਅਖ਼ਬਾਰਾਂ ਦੀਆ ਰਿਪੋਰਟਾਂ ਅਨੁਸਾਰ 500 ਦੇ ਕਰੀਬ ਬੇਅਦਬੀ ਦੀਆ ਘਟਨਾਵਾਂ ਹੋਈਆ ਹਨ ਇਸ ਸਰਕਾਰ ਨੇ ਕੋਈ ਵੀ ਰੋਕਣ ਦਾ ਯਤਨ ਨਹੀਂ ਕੀਤਾ। ਸ ਬਾਦਲ ਨੇ ਖਡੂਰ ਸਾਹਿਬ ਹਲਕੇ ਵਿਚ ਇਕ ਗ਼ਰੀਬ ਪਰਿਵਾਰ ਨੂੰ ਅੱਗ ਲਾਕੇ ਸਾੜੇ ਜਾਣ ਦੀ ਨਿਖੇਧੀ ਕੀਤੀ ਤੇ ਅਖੀਰ ਵਿਚ ਸੂਬੇ ਵਿਚ ਪਾਰਟੀ ਸਰਕਾਰ ਬਣਨ ਤੇ ਦਿੱਤੀਆਂ ਜਾਣ ਵਾਲੀਆ ਸਹੂਲਤਾਂ ਦਾ ਜ਼ਿਕਰ ਕੀਤਾ।

    ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠਾ ਨੇ ਆਪ ਸਰਕਾਰ ਨੇ ਸ਼ਰਾਰਤ ਤਹਿਤ ਦਾਨਾ ਮੰਡੀ ਵਿਚ ਰੈਲੀ ਰੋਕਣ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜੇਲ੍ਹ ਜਾਣ ਜਾ ਪਰਚੇ ਤੋ ਘਬਰਾਉਣਾ ਨਹੀਂ ਚਾਹੀਦਾ।ਉਨ੍ਹਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਅਲੋਚਨਾ ਕੀਤੀ।ਸਰਕਾਰ ਦੇ ਕੰਮ ਦੀ ਨੁਕਤਾਚੀਨੀ ਕੀਤੀ।ਮਜੀਠਾ ਨੇ ਗਗਨਦੀਪ ਸਿੰਘ ਖ਼ੁਦਕੁਸ਼ੀ ਮਾਮਲੇ ਵਿਚ ਪੰਜਾਬ ਪ੍ਰਦੇਸ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸੀ ਬੀ ਆਈ ਜਾਂਚ ਤੋ ਯੂ-ਟਰਨ ਕਰਨ ਦੀ ਨਿਖੇਧੀ ਕੀਤੀ।

    ਇਸ ਮੌਕੇ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ, ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ,ਸਰਬਜੀਤ ਸਿੰਘ ਵਜ਼ੀਰ ਭੁੱਲਰ, ਕੁਲਵੰਤ ਸਿੰਘ ਰੰਧਾਵਾ, ਮੋਹਣ ਸਿੰਘ ਕੰਗ ,ਗੁਰਮੁਖ ਸਿੰਘ ਦਨਿਆਲ ਆਦਿ ਵੀ ਹਾਜ਼ਰ ਸਨ।

    Click to Follow Babushahi Facebook page →

  • ਬਾਬਾ ਬਕਾਲਾ ਸਾਹਿਬ 2 ਅਪਰੈਲ (ਬਲਰਾਜ ਸਿੰਘ ਰਾਜਾ)

    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇੱਥੇ ਤਾਰਾ ਵਾਲੀ ਗਰਾਊਂਡ ਵਿਚ ਵਿਸਾਲ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸੱਤਾ ਵਿਚ ਆਉਂਦੀ ਹੈ ਤਾਂ ਸੂਬੇ ਵਿਚ ਫੂਡ ਪ੍ਰੋਸੈਸਿੰਗ ਇੰਡਸਟਰੀ ਸਥਾਪਤ ਕੀਤੀ ਜਾਵੇਗੀ।ਉਹ ਅੱਜ ਇੱਥੇ ਹਲਕਾ ਇੰਚਾਰਜ ਜਥੇਦਾਰ ਬਲਜੀਤ ਸਿੰਘ ਜਲਾਲਉਸਮਾ ਵੱਲੋਂ ਕਰਵਾਈ ਪੰਜਾਬ ਬਚਾਓ ਰੈਲੀ ਸੰਬੋਧਨ ਕਰ ਰਹੇ ਸਨ।

    Click to Follow Babushahi Facebook page →

  • Dailyhunt
    Disclaimer: This content has not been generated, created or edited by Dailyhunt. Publisher: Babushahi