Sunday, 24 Jan, 9.17 am Babushahi

ਮੇਨ ਪੇਜ-ਹੋਮ
ਟੈਕਸਾਸ ਦੇ ਡਾਕਟਰ 'ਤੇ ਆਪਣੇ ਪਰਿਵਾਰ ਲਈ ਕੋਰੋਨਾ ਵਾਇਰਸ ਦੇ ਟੀਕੇ ਦੀਆਂ ਖੁਰਾਕਾਂ ਚੋਰੀ ਕਰਨ ਦਾ ਲੱਗਾ ਦੋਸ਼

ਟੈਕਸਾਸ ਦੇ ਡਾਕਟਰ 'ਤੇ ਆਪਣੇ ਪਰਿਵਾਰ ਲਈ ਕੋਰੋਨਾ ਵਾਇਰਸ ਦੇ ਟੀਕੇ ਦੀਆਂ ਖੁਰਾਕਾਂ ਚੋਰੀ ਕਰਨ ਦਾ ਲੱਗਾ ਦੋਸ਼
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆਂ), 24 ਜਨਵਰੀ 2021
ਅਮਰੀਕੀ ਸੂਬੇ ਟੈਕਸਾਸ ਦੇ ਇੱਕ ਡਾਕਟਰ 'ਤੇ ਕੋਰੋਨਾ ਵਾਇਰਸ ਦੇ ਟੀਕਿਆਂ ਦੀਆਂ ਖੁਰਾਕਾਂ ਨੂੰ ਚੋਰੀ ਕਰਨ ਦਾ ਦੋਸ਼ ਲੱਗਿਆ ਹੈ। ਹੈਰਿਸ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਕਿਮ ਓਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਉਂਟੀ ਦੇ ਪਬਲਿਕ ਹੈਲਥ ਸਿਸਟਮ ਨਾਲ ਕੰਮ ਕਰਨ ਵਾਲੇ ਡਾਕਟਰ ਹਸਨ ਗੋਕਲ 'ਤੇ 29 ਦਸੰਬਰ ਨੂੰ ਹੰਬਲ ਟੀਕਾਕਰਨ ਸਾਈਟ ਤੇ ਕੰਮ ਕਰਨ ਦੌਰਾਨ ਕੋਰੋਨਾ ਟੀਕੇ ਦੀਆਂ 9 ਖੁਰਾਕਾਂ ਨੂੰ ਚੋਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਟੀਕਿਆਂ ਨੂੰ ਚੋਰੀ ਕਰਨ ਦੇ ਇੱਕ ਹਫ਼ਤੇ ਬਾਅਦ, ਗੋਕਲ ਨੇ ਆਪਣੇ ਇੱਕ ਸਹਿ ਕਰਮਚਾਰੀ ਨੂੰ ਚੋਰੀ ਦੀ ਇਸ ਘਟਨਾ ਬਾਰੇ ਦੱਸਿਆ , ਜਿਸ ਨੇ ਇਸ ਬਾਰੇ ਆਪਣੇ ਸੁਪਰਵਾਈਜ਼ਰਾਂ ਨੂੰ ਸ਼ਿਕਾਇਤ ਕੀਤੀ। ਜਿਸ ਕਰਕੇ
ਡਾਕਟਰ ਗੋਕਲ ਦੀ ਇਸ ਹਰਕਤ ਨਾਲ ਬਾਅਦ ਵਿੱਚ ਉਸਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ। ਓਗ ਨੇ ਦੱਸਿਆ ਕਿ ਗੋਕਲ ਨੇ ਟੀਕੇ ਦੀਆਂ ਖੁਰਾਕਾਂ ਨੂੰ ਜਰੂਰਤਮੰਦਾਂ ਨੂੰ ਦੇਣ ਦੀ ਬਜਾਏ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਦੇਣ ਲਈ ਚੋਰੀ ਕੀਤਾ ਜੋ ਕਿ ਗੈਰ ਕਾਨੂੰਨੀ ਹੈ ਅਤੇ ਇਸ ਦੋਸ਼ ਲਈ ਗੋਕਲ ਨੂੰ ਕਾਨੂੰਨ ਅਧੀਨ ਜਵਾਬਦੇਹ ਠਹਿਰਾਇਆ ਜਾਵੇਗਾ। ਜਦਕਿ ਗੋਕਲ ਦੇ ਵਕੀਲ ਪੌਲ ਡੋਇਲ ਨੇ ਡਾਕਟਰ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਟੀਕਾ ਕਿਸੇ ਵੀ ਸਮੇਂ ਖਤਮ ਹੋ ਸਕਦਾ ਸੀ। ਇਸ ਮਾਮਲੇ ਨਾਲ ਜੁੜੇ ਅਧਿਕਾਰੀਆਂ ਅਨੁਸਾਰ ਕੋਰੋਨਾ ਵਾਇਰਸ ਦੇ ਟੀਕਿਆਂ ਦੀ ਚੋਰੀ ਦੇ ਦੋਸ਼ ਦਾ ਸਾਹਮਣਾ ਕਰ ਰਹੇ ਡਾਕਟਰ ਹਸਨ ਗੋਕਲ ਨੂੰ ਜੇਲ੍ਹ ਦੀ ਸਜ਼ਾ ਦੇ ਨਾਲ 4,000 ਡਾਲਰ ਤੱਕ ਦਾ ਜ਼ੁਰਮਾਨਾ ਵੀ ਹੋ ਸਕਦਾ ਹੈ।

Dailyhunt
Disclaimer: This story is auto-aggregated by a computer program and has not been created or edited by Dailyhunt. Publisher: Babushahi
Top