Dailyhunt
ਤਰਕਸ਼ੀਲ ਸੁਸਾਇਟੀ ਦੇ ਬਾਨੀ ਅਵਤਾਰ ਬਾਈ ਦੀ ਯਾਦ ਵਿੱਚ ਸਰਧਾਂਜਲੀ ਸਮਾਗਮ 10 ਮਈ ਨੂੰ

ਤਰਕਸ਼ੀਲ ਸੁਸਾਇਟੀ ਦੇ ਬਾਨੀ ਅਵਤਾਰ ਬਾਈ ਦੀ ਯਾਦ ਵਿੱਚ ਸਰਧਾਂਜਲੀ ਸਮਾਗਮ 10 ਮਈ ਨੂੰ

Babushahi 4 days ago
  • ਹਰਦਮ ਮਾਨ

    ਸਰੀ, 6 ਮਈ 2026-ਤਰਕਸ਼ੀਲ ਸੁਸਾਇਟੀ ਆਫ਼ ਕੈਨੇਡਾ (ਵੈਨਕੂਵਰ) ਦੇ ਬਾਨੀ ਅਤੇ ਰੈਸ਼ਨਲਿਸਟ ਸੁਸਾਇਟੀ ਆਫ਼ ਕੈਨੇਡਾ ਦੀ ਕੇਂਦਰੀ ਕਮੇਟੀ ਦੇ ਸਰਪ੍ਰਸਤ ਅਵਤਾਰ ਬਾਈ ਨਮਿੱਤ ਇੱਕ ਵਿਸ਼ੇਸ਼ ਸਰਧਾਂਜਲੀ ਸਮਾਗਮ ਉਲੀਕਿਆ ਗਿਆ ਹੈ। "ਜ਼ਿੰਦਗੀ ਜ਼ਿੰਦਾਬਾਦ" ਦੇ ਸੰਦੇਸ਼ ਨੂੰ ਸਮਰਪਿਤ ਇਹ ਸਮਾਗਮ 10 ਮਈ, ਦਿਨ ਐਤਵਾਰ ਨੂੰ ਸਵੇਰੇ 11:30 ਵਜੇ ਗਰੈਂਡ ਤਾਜ ਬੈਂਕੁਇਟ ਹਾਲ (8388 128 ਸਟ੍ਰੀਟ) ਸਰੀ ਵਿਖੇ ਕਰਵਾਇਆ ਜਾ ਰਿਹਾ ਹੈ।

  • ਸਮਾਗਮ ਦੀ ਸ਼ੁਰੂਆਤ ਦੁਪਹਿਰ 12 ਵਜੇ ਹੋਵੇਗੀ, ਜਿਸ ਵਿੱਚ ਵੱਖ-ਵੱਖ ਬੁਲਾਰੇ ਅਵਤਾਰ ਬਾਈ ਦੀ ਮਹਾਨ ਸ਼ਖ਼ਸੀਅਤ ਅਤੇ ਉਨ੍ਹਾਂ ਵੱਲੋਂ ਸਮਾਜ ਵਿੱਚ ਵਿਗਿਆਨਕ ਸੋਚ ਪੈਦਾ ਕਰਨ ਲਈ ਕੀਤੇ ਗਏ ਯਤਨਾਂ ਬਾਰੇ ਵਿਚਾਰ ਪੇਸ਼ ਕਰਨਗੇ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਡਾ. ਸੋਮਪਾਲ ਹੀਰਾ ਦਾ ਲਿਖਿਆ ਨਾਟਕ "ਸਾਡੀ ਕਿਹੜੀ ਧਰਤ ਵੇ ਲੋਕਾ" ਵੀ ਖੇਡਿਆ ਜਾਵੇਗਾ, ਜਿਸ ਵਿੱਚ ਸੁਖਮਨ ਚੀਮਾ ਵੱਲੋਂ ਅਦਾਕਾਰੀ ਕੀਤੀ ਜਾਵੇਗੀ ਅਤੇ ਨਿਰਦੇਸ਼ਨ ਡਾ. ਨਵਦੀਪ ਦਾ ਹੋਵੇਗਾ।

    ਗਿੱਲ ਪਰਿਵਾਰ ਅਤੇ ਪ੍ਰਬੰਧਕਾਂ ਜਸਵਿੰਦਰ ਹੇਅਰ, ਡਾ. ਸੁਖਦੇਵ ਮਾਨ ਅਤੇ ਜਗਦੀਪ ਗਿੱਲ ਵੱਲੋਂ ਸਮੂਹ ਲੋਕਾਂ ਨੂੰ ਇਸ ਸਮਾਗਮ ਵਿੱਚ ਪਹੁੰਚ ਕੇ ਵਿਗਿਆਨ ਅਤੇ ਤਰਕ ਦੇ ਦੀਵੇ ਜਗਾਉਣ ਵਾਲੀ ਇਸ ਸਖ਼ਸ਼ੀਅਤ ਨੂੰ ਸਰਧਾ ਦੇ ਫੁੱਲ ਭੇਟ ਕਰਨ ਦੀ ਅਪੀਲ ਕੀਤੀ ਗਈ ਹੈ।

    • Download Babushahi App
  • ਹਰਦਮ ਮਾਨ

    ਸਰੀ, 6 ਮਈ 2026-ਤਰਕਸ਼ੀਲ ਸੁਸਾਇਟੀ ਆਫ਼ ਕੈਨੇਡਾ (ਵੈਨਕੂਵਰ) ਦੇ ਬਾਨੀ ਅਤੇ ਰੈਸ਼ਨਲਿਸਟ ਸੁਸਾਇਟੀ ਆਫ਼ ਕੈਨੇਡਾ ਦੀ ਕੇਂਦਰੀ ਕਮੇਟੀ ਦੇ ਸਰਪ੍ਰਸਤ ਅਵਤਾਰ ਬਾਈ ਨਮਿੱਤ ਇੱਕ ਵਿਸ਼ੇਸ਼ ਸਰਧਾਂਜਲੀ ਸਮਾਗਮ ਉਲੀਕਿਆ ਗਿਆ ਹੈ। "ਜ਼ਿੰਦਗੀ ਜ਼ਿੰਦਾਬਾਦ" ਦੇ ਸੰਦੇਸ਼ ਨੂੰ ਸਮਰਪਿਤ ਇਹ ਸਮਾਗਮ 10 ਮਈ, ਦਿਨ ਐਤਵਾਰ ਨੂੰ ਸਵੇਰੇ 11:30 ਵਜੇ ਗਰੈਂਡ ਤਾਜ ਬੈਂਕੁਇਟ ਹਾਲ (8388 128 ਸਟ੍ਰੀਟ) ਸਰੀ ਵਿਖੇ ਕਰਵਾਇਆ ਜਾ ਰਿਹਾ ਹੈ।

    • Download Babushahi App
  • Dailyhunt
    Disclaimer: This content has not been generated, created or edited by Dailyhunt. Publisher: Babushahi