Dailyhunt Logo
  • Light mode
    Follow system
    Dark mode
    • Play Story
    • App Story
ਊਰਜਾ ਕੁਸ਼ਲਤਾ ਅਤੇ ਟਿਕਾਊ ਵਿਕਾਸ ਦੇ ਖੇਤਰ ਵਿੱਚ Trident ਗਰੁੱਪ ਨੂੰ ਸੀ ਆਈ ਆਈ ਦੇ ਤਿੰਨ ਰਾਸ਼ਟਰੀ ਸਨਮਾਨ

ਊਰਜਾ ਕੁਸ਼ਲਤਾ ਅਤੇ ਟਿਕਾਊ ਵਿਕਾਸ ਦੇ ਖੇਤਰ ਵਿੱਚ Trident ਗਰੁੱਪ ਨੂੰ ਸੀ ਆਈ ਆਈ ਦੇ ਤਿੰਨ ਰਾਸ਼ਟਰੀ ਸਨਮਾਨ

Babushahi 5 days ago
  • ਚੰਡੀਗੜ੍ਹ/ਪੰਜਾਬ, 7 ਜੁਲਾਈ:

    ਊਰਜਾ ਬਚਤ, ਟਿਕਾਊ ਵਿਕਾਸ ਅਤੇ ਜ਼ਿੰਮੇਵਾਰ ਨਿਰਮਾਣ ਦੇ ਖੇਤਰ ਵਿੱਚ ਲਗਾਤਾਰ ਬਿਹਤਰੀਨ ਕੰਮ ਕਰਨ ਲਈ ਟ੍ਰਾਈਡੈਂਟ ਗਰੁੱਪ ਨੂੰ ਜੁਲਾਈ 2026 ਵਿੱਚ ਕਰਵਾਏ ਗਏ ਸੀ.ਆਈ.ਆਈ. ਦੇ 10ਵੇਂ ਰਾਸ਼ਟਰੀ ਊਰਜਾ ਕੁਸ਼ਲਤਾ ਸਰਕਲ ਮੁਕਾਬਲੇ ਵਿੱਚ ਤਿੰਨ ਰਾਸ਼ਟਰੀ ਸਨਮਾਨ ਪ੍ਰਾਪਤ ਹੋਏ ਹਨ। ਇਸ ਸਾਲ ਮੁਕਾਬਲੇ ਦਾ ਵਿਸ਼ਾ "ਨੈੱਟ ਜ਼ੀਰੋ ਟੀਚਿਆਂ ਵੱਲ ਕਦਮ" ਸੀ।

  • ਰਾਸ਼ਟਰੀ ਪੱਧਰ 'ਤੇ ਟ੍ਰਾਈਡੈਂਟ ਗਰੁੱਪ ਨੂੰ ਘੱਟ ਕਾਰਬਨ ਅਤੇ ਕਾਰਬਨ ਨਿਊਟਰਲ ਪਹਿਲਕਦਮੀਆਂ ਅਤੇ ਨੈੱਟ ਜ਼ੀਰੋ ਰੋਡਮੈਪ 'ਤੇ ਸਰਵੋਤਮ ਅਧਿਐਨ ਸ਼੍ਰੇਣੀ ਵਿੱਚ ਰਾਸ਼ਟਰੀ ਜੇਤੂ ਐਲਾਨਿਆ ਗਿਆ। ਇਸ ਤੋਂ ਇਲਾਵਾ ਵਾਤਾਵਰਣ, ਸਮਾਜਿਕ ਜ਼ਿੰਮੇਵਾਰੀ ਅਤੇ ਬਿਹਤਰ ਕਾਰਪੋਰੇਟ ਪ੍ਰਬੰਧਨ (ਈ.ਐਸ.ਜੀ.) ਦੇ ਖੇਤਰ ਵਿੱਚ ਸ਼ਾਨਦਾਰ ਕੰਮ ਲਈ ਰਾਸ਼ਟਰੀ ਸੋਨ ਤਮਗਾ ਦਿੱਤਾ ਗਿਆ। ਨਾਲ ਹੀ ਵੱਡੇ ਅਤੇ ਦਰਮਿਆਨੇ ਉਦਯੋਗ ਵਰਗ ਵਿੱਚ ਸਰਵੋਤਮ ਊਰਜਾ ਕੁਸ਼ਲ ਸੰਸਥਾ ਸ਼੍ਰੇਣੀ ਤਹਿਤ ਕੰਪਨੀ ਨੂੰ ਮਜ਼ਬੂਤ ਵਚਨਬੱਧਤਾ ਸਨਮਾਨ ਵੀ ਮਿਲਿਆ।

    ਖਾਸ ਗੱਲ ਇਹ ਰਹੀ ਕਿ ਘੱਟ ਕਾਰਬਨ ਅਤੇ ਕਾਰਬਨ ਨਿਊਟਰਲ ਪਹਿਲਕਦਮੀਆਂ ਅਤੇ ਨੈੱਟ ਜ਼ੀਰੋ ਰੋਡਮੈਪ, ਅਤੇ ਈ.ਐਸ.ਜੀ. ਨਾਲ ਸੰਬੰਧਿਤ ਦੋਵੇਂ ਸ਼੍ਰੇਣੀਆਂ ਇਸ ਸਾਲ ਪਹਿਲੀ ਵਾਰ ਸੀ.ਆਈ.ਆਈ. ਵੱਲੋਂ ਸ਼ੁਰੂ ਕੀਤੀਆਂ ਗਈਆਂ ਸਨ। ਅਜਿਹੇ ਵਿੱਚ ਇਨ੍ਹਾਂ ਦੋਵੇਂ ਨਵੀਆਂ ਸ਼੍ਰੇਣੀਆਂ ਵਿੱਚ ਰਾਸ਼ਟਰੀ ਸਨਮਾਨ ਮਿਲਣਾ ਟ੍ਰਾਈਡੈਂਟ ਗਰੁੱਪ ਦੀ ਇਸ ਉਪਲਬਧੀ ਨੂੰ ਹੋਰ ਵੀ ਵਿਸ਼ੇਸ਼ ਬਣਾਉਂਦਾ ਹੈ।

    ਇਸ ਤੋਂ ਇਲਾਵਾ ਟ੍ਰਾਈਡੈਂਟ ਗਰੁੱਪ ਨੂੰ "ਉਤਕ੍ਰਿਸ਼ਟ ਊਰਜਾ ਕੁਸ਼ਲ ਸੰਸਥਾ" ਦਾ ਸਨਮਾਨ ਤੀਜੀ ਵਾਰ ਪ੍ਰਾਪਤ ਹੋਇਆ ਹੈ। ਇਸ ਤੋਂ ਪਹਿਲਾਂ ਕੰਪਨੀ ਨੂੰ ਸਾਲ 2016 ਅਤੇ 2017 ਵਿੱਚ ਵੀ ਇਹ ਸਨਮਾਨ ਮਿਲ ਚੁੱਕਾ ਹੈ। ਰਾਸ਼ਟਰੀ ਪੱਧਰ 'ਤੇ ਵੱਖ-ਵੱਖ ਸ਼੍ਰੇਣੀਆਂ ਵਿੱਚ ਮਿਲੀ ਇਹ ਕਾਮਯਾਬੀ ਦਰਸਾਉਂਦੀ ਹੈ ਕਿ ਟ੍ਰਾਈਡੈਂਟ ਨੇ ਆਪਣੀ ਕਾਰਜ ਪ੍ਰਣਾਲੀ, ਨਵੀਨ ਸੋਚ ਅਤੇ ਉਤਪਾਦਨ ਪ੍ਰਕਿਰਿਆ ਦੇ ਹਰ ਪੱਧਰ 'ਤੇ ਟਿਕਾਊ ਵਿਕਾਸ ਨੂੰ ਪਹਿਲ ਦਿੱਤੀ ਹੈ।

    ਭਾਰਤੀ ਉਦਯੋਗ ਸੰਘ (ਸੀ.ਆਈ.ਆਈ.) ਵੱਲੋਂ ਕਰਵਾਇਆ ਜਾਣ ਵਾਲਾ ਇਹ ਮੁਕਾਬਲਾ ਊਰਜਾ ਬਚਤ, ਟਿਕਾਊ ਵਿਕਾਸ ਅਤੇ ਜਲਵਾਯੂ ਸੁਰੱਖਿਆ ਨਾਲ ਜੁੜੀਆਂ ਨਵੀਆਂ ਪਹਿਲਕਦਮੀਆਂ ਅਤੇ ਵਧੀਆ ਕਾਰਜ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਦਾ ਇੱਕ ਮਹੱਤਵਪੂਰਨ ਮੰਚ ਹੈ। ਮੁਕਾਬਲੇ ਦੇ 10ਵੇਂ ਸੰਸਕਰਣ ਵਿੱਚ ਦੇਸ਼ ਭਰ ਦੇ ਉਦਯੋਗਾਂ, ਤਕਨੀਕੀ ਮਾਹਿਰਾਂ ਅਤੇ ਟਿਕਾਊ ਵਿਕਾਸ ਨਾਲ ਜੁੜੇ ਪੇਸ਼ੇਵਰਾਂ ਨੇ ਹਿੱਸਾ ਲਿਆ ਅਤੇ ਭਾਰਤ ਦੇ ਨੈੱਟ ਜ਼ੀਰੋ ਟੀਚਿਆਂ ਨੂੰ ਹਾਸਲ ਕਰਨ ਲਈ ਆਪਣੇ ਤਜਰਬੇ ਅਤੇ ਵਧੀਆ ਤਰੀਕੇ ਸਾਂਝੇ ਕੀਤੇ।

    ਟ੍ਰਾਈਡੈਂਟ ਗਰੁੱਪ ਲਈ ਇਹ ਸਨਮਾਨ ਊਰਜਾ ਬਚਤ, ਬਿਹਤਰ ਈ.ਐਸ.ਜੀ. ਕਾਰਜ ਪ੍ਰਣਾਲੀ ਅਤੇ ਜ਼ਿੰਮੇਵਾਰ ਵਿਕਾਸ ਪ੍ਰਤੀ ਉਸਦੀ ਲਗਾਤਾਰ ਵਚਨਬੱਧਤਾ ਦਾ ਸਬੂਤ ਹਨ। ਇਹ ਉਪਲਬਧੀਆਂ ਕੰਪਨੀ ਦੇ ਸਾਰੇ ਕਰਮਚਾਰੀਆਂ ਦੇ ਸਾਂਝੇ ਯਤਨਾਂ ਨੂੰ ਵੀ ਸਨਮਾਨ ਦਿੰਦੀਆਂ ਹਨ ਅਤੇ ਨਵੀਨਤਾ, ਬਿਹਤਰ ਕਾਰਜ ਪ੍ਰਣਾਲੀ ਅਤੇ ਲੰਬੇ ਸਮੇਂ ਦੇ ਵਿਕਾਸ ਰਾਹੀਂ ਟਿਕਾਊ ਵਿਕਾਸ ਵੱਲ ਅੱਗੇ ਵਧਣ ਦੇ ਕੰਪਨੀ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਦੀਆਂ ਹਨ।

    • Download Babushahi App

  • ਚੰਡੀਗੜ੍ਹ/ਪੰਜਾਬ, 7 ਜੁਲਾਈ:

    ਊਰਜਾ ਬਚਤ, ਟਿਕਾਊ ਵਿਕਾਸ ਅਤੇ ਜ਼ਿੰਮੇਵਾਰ ਨਿਰਮਾਣ ਦੇ ਖੇਤਰ ਵਿੱਚ ਲਗਾਤਾਰ ਬਿਹਤਰੀਨ ਕੰਮ ਕਰਨ ਲਈ ਟ੍ਰਾਈਡੈਂਟ ਗਰੁੱਪ ਨੂੰ ਜੁਲਾਈ 2026 ਵਿੱਚ ਕਰਵਾਏ ਗਏ ਸੀ.ਆਈ.ਆਈ. ਦੇ 10ਵੇਂ ਰਾਸ਼ਟਰੀ ਊਰਜਾ ਕੁਸ਼ਲਤਾ ਸਰਕਲ ਮੁਕਾਬਲੇ ਵਿੱਚ ਤਿੰਨ ਰਾਸ਼ਟਰੀ ਸਨਮਾਨ ਪ੍ਰਾਪਤ ਹੋਏ ਹਨ। ਇਸ ਸਾਲ ਮੁਕਾਬਲੇ ਦਾ ਵਿਸ਼ਾ "ਨੈੱਟ ਜ਼ੀਰੋ ਟੀਚਿਆਂ ਵੱਲ ਕਦਮ" ਸੀ।

    • Download Babushahi App

  • Dailyhunt
    Disclaimer: This content has not been generated, created or edited by Dailyhunt. Publisher: Babushahi