Dailyhunt Logo
  • Light mode
    Follow system
    Dark mode
    • Play Story
    • App Story
ਬ੍ਰਿਟੇਨ ਵਿੱਚ 18 ਸਾਲਾ ਨੌਜਵਾਨ ਦਾ 'ਕਿਰਪਾਨ ਨਾਲ ਕਤਲ ਕਰਨ' ਦੇ ਦੋਸ਼ ਵਿੱਚ ਪੰਜਾਬੀ ਮੂਲ ਦੇ ਵਿਅਕਤੀ ਨੂੰ 21 ਸਾਲਾਂ ਦੀ ਸਜ਼ਾ

ਬ੍ਰਿਟੇਨ ਵਿੱਚ 18 ਸਾਲਾ ਨੌਜਵਾਨ ਦਾ 'ਕਿਰਪਾਨ ਨਾਲ ਕਤਲ ਕਰਨ' ਦੇ ਦੋਸ਼ ਵਿੱਚ ਪੰਜਾਬੀ ਮੂਲ ਦੇ ਵਿਅਕਤੀ ਨੂੰ 21 ਸਾਲਾਂ ਦੀ ਸਜ਼ਾ

Police handout3 ਦਸੰਬਰ ਨੂੰ 18 ਸਾਲਾ ਹੈਨਰੀ ਨੋਵਾਕ ਦਾ ਕਤਲ ਹੋ ਗਿਆ ਸੀ

ਬ੍ਰਿਟੇਨ ਵਿੱਚ 18 ਸਾਲਾ ਵਿਦਿਆਰਥੀ ਹੈਨਰੀ ਨੋਵਾਕ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਵਿਕਰਮ ਡਿਗਵਾ ਨੂੰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਹੁਕਮ ਦਿੱਤਾ ਕਿ ਉਹ ਘੱਟੋ-ਘੱਟ 21 ਸਾਲ ਜੇਲ੍ਹ ਵਿੱਚ ਬਿਤਾਏਗਾ।

ਸਜ਼ਾ ਸੁਣਾਏ ਜਾਣ ਤੋਂ ਬਾਅਦ ਅਦਾਲਤ ਵਿੱਚ ਪੀੜਤ ਅਤੇ ਦੋਸ਼ੀ ਪੱਖ ਦੇ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਵਿਚਾਲੇ ਬਹਿਸ ਹੋ ਗਈ।

ਜਦੋਂ ਨੋਵਾਕ ਪਰਿਵਾਰ ਨਾਲ ਸੰਬੰਧਿਤ ਲੋਕ ਅਦਾਲਤ ਦੇ ਕਮਰੇ ਤੋਂ ਬਾਹਰ ਨਿਕਲ ਰਹੇ ਸਨ, ਤਾਂ ਦੋਵਾਂ ਪੱਖਾਂ ਵਿਚਾਲੇ ਉੱਚੀਆਂ ਆਵਾਜ਼ਾਂ ਵਿੱਚ ਤਕਰਾਰ ਹੋਈ।

ਦਰਅਸਲ, 3 ਦਸੰਬਰ ਨੂੰ 18 ਸਾਲਾ ਹੈਨਰੀ ਨੋਵਾਕ ਦਾ ਕਤਲ ਹੋ ਗਿਆ ਸੀ ਜਿਸ ਦੇ ਇਲਜ਼ਾਮ ਵਿੱਚ 23 ਸਾਲਾ ਵਿਕਰਮ ਦਿਗਵਾ 'ਤੇ ਸਾਊਥਹੈਂਟਪਨ ਕੋਰਟ ਵਿੱਚ ਮੁਕੱਦਮਾ ਚੱਲ ਰਿਹਾ ਸੀ।

ਇਸ ਤੋਂ ਪਹਿਲਾਂ ਇੰਗਲੈਂਡ ਦੇ ਸਾਊਥਹੈਂਪਟਨ ਵਿੱਚ ਕਤਲ ਦੇ ਇੱਕ ਮਾਮਲੇ ਵਿੱਚ ਮੁਲਜ਼ਮ ਸਿੱਖ ਨੌਜਵਾਨ ਵੱਲੋਂ ਨਸਲੀ ਦੁਰਵਿਹਾਰ ਦੇ ਕੀਤੇ ਗਏ ਦਾਅਵਿਆਂ ਨੂੰ ਕੋਰਟ ਨੇ 'ਝੂਠ ਦੱਸਿਆ' ਗਿਆ ਸੀ।

ਕੋਰਟ ਵਿੱਚ ਵਿਕਰਮ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਆਤਮ-ਰੱਖਿਆ ਲਈ ਇਹ ਕਦਮ ਚੁੱਕਿਆ ਸੀ ਕਿਉਂਕਿ ਉਕਤ ਨੌਜਵਾਨ ਨੇ ਉਸ ਖ਼ਿਲਾਫ਼ ਨਸਲੀ ਟਿੱਪਣੀਆਂ ਕੀਤੀਆਂ, ਉਸ ਦੇ ਮੁੱਕਾ ਮਾਰਿਆ ਅਤੇ ਪੱਗ ਲਾਹ ਦਿੱਤੀ ਸੀ।

ਵਿਕਰਮ ਨੇ ਆਪਣੇ ਉੱਤੇ ਲੱਗੇ ਕਤਲ ਤੇ ਜਨਤਕ ਥਾਵਾਂ ਉੱਤੇ 'ਕਿਰਪਾਨ' ਲੈ ਕੇ ਜਾਣ ਦੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਸੀ। ਇਸ ਦੇ ਨਾਲ ਹੀ ਵਿਕਰਮ ਦੀ ਮਾਂ, 53 ਸਾਲਾ ਕਿਰਨ ਕੌਰ ਨੇ ਵੀ ਅਪਰਾਧ ਵਿੱਚ ਵਿਕਰਮ ਦੀ ਮਦਦ ਕਰਨ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ।

ਹਾਲਾਂਕਿ, ਉਨ੍ਹਾਂ ਨੂੰ ਇਸ ਮਾਮਲੇ ਵਿੱਚ ਦੋਸ਼ੀ ਦੱਸਿਆ ਹੈ ਅਤੇ ਉਨ੍ਹਾਂ 17 ਜੁਲਾਈ ਨੂੰ ਸਜ਼ਾ ਸੁਣਾਈ ਜਾਣੀ ਹੈ।

ਕੇਸ ਦੀ ਅੰਤਿਮ ਬਹਿਸ ਵਿੱਚ ਪਬਲਿਕ ਪ੍ਰੋਸੀਕਿਊਟਰ ਨਿਕੋਲਸ ਲਬੇਨਬਰਗ ਕੇਸੀ ਨੇ ਵਿਕਰਮ ਦੇ ਉਸ ਬਿਆਨ ਨੂੰ ਖਾਰਜ ਕਰ ਦਿੱਤਾ ਕਿ ਹਮਲੇ ਤੋਂ ਪਹਿਲਾਂ ਉਸ ਨਾਲ ਨਸਲੀ ਦੁਰਵਿਹਾਰ ਹੋਇਆ ਸੀ ਅਤੇ ਇਸ ਦਾਅਵੇ ਨੂੰ 'ਦੁਸ਼ਟ ਝੂਠ' ਕਰਾਰ ਦਿੱਤਾ।

 Police handout18 ਸਾਲਾ ਹੈਨਰੀ ਨੋਵਾਕ ਦਾ 3 ਦਸੰਬਰ ਨੂੰ ਕਤਲ ਹੋ ਗਿਆ ਸੀ। (ਫ਼ਾਈਲ ਫੋਟੋ)

ਕੀ ਹੈ ਮਾਮਲਾ ?

ਐਸੇਕਸ ਦੇ ਚੈਫੋਰਡ ਹੰਡ੍ਰਿਡ ਦੇ ਰਹਿਣ ਵਾਲੇ 18 ਸਾਲਾ ਹੈਨਰੀ ਨੋਵਾਕ ਦਾ 3 ਦਸੰਬਰ ਨੂੰ ਕਤਲ ਹੋ ਗਿਆ ਸੀ ਜਦੋਂ ਉਹ ਸਾਊਥਹੈਂਪਟਨ ਵਿੱਚ ਇੱਕ ਪਾਰਟੀ ਤੋਂ ਬਾਅਦ ਵਾਪਸ ਆ ਰਿਹਾ ਸੀ।

ਉਹ ਯੂਨੀਵਰਸਿਟੀ ਆਫ ਸਾਊਥਹੈਂਪਟਨ ਵਿੱਚ ਅਕਾਊਂਟੈਂਸੀ ਐਂਡ ਫ਼ਾਈਨਾਂਸ ਕੋਰਸ ਦੇ ਪਹਿਲੇ ਸਾਲ ਦਾ ਵਿਦਿਆਰਥੀ ਸੀ।

ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਨੋਵਾਕ ਨਿਰਧਾਰਤ ਡਰਿੰਕ ਡਰਾਈਵ ਸੀਮਾ ਤੋਂ ਘੱਟ ਸ਼ਰਾਬ ਪੀ ਕੇ ਬੇਲਮੌਂਟ ਰੋਡ ਰਾਹੀਂ ਘਰ ਪਰਤ ਰਿਹਾ ਸੀ ਅਤੇ ਉਸ ਸਮੇਂ ਆਪਣੇ ਦੋਸਤਾਂ ਨੂੰ ਸਨੈਪਚੈਟ ਵੀਡੀਓਜ਼ ਭੇਜ ਰਿਹਾ ਸੀ।

ਵਕੀਲ ਮੁਤਾਬਕ ਉਸ ਦੇ ਫੋਨ ਨੇ ਉਸ ਪਲ ਨੂੰ ਕੈਦ ਕਰ ਲਿਆ ਜਦੋਂ ਉਹ ਵਿਕਰਮ ਦਿਗਵਾ ਨੂੰ ਮਿਲਿਆ। ਉਨ੍ਹਾਂ ਕਿਹਾ, "ਉਸ ਕੋਲ ਬਹੁਤ ਵੱਡਾ ਚਾਕੂ (ਕਿਰਪਾਨ) ਸੀ ਜੋ ਉਸ ਦੇ ਕੱਪੜਿਆਂ ਦੇ ਉੱਪਰ ਮਿਆਨ ਵਿੱਚ ਸਾਫ਼ ਦਿਖਾਈ ਦੇ ਰਿਹਾ ਸੀ।"

ਜਿਊਰੀ ਨੇ ਸੁਣਿਆ ਕਿ ਇਸ ਹਮਲੇ ਦਾ ਕੋਈ ਚਸ਼ਮਦੀਦ ਨਹੀਂ ਸੀ ਪਰ ਗੁਆਂਢੀਆਂ ਨੇ ਨੋਵਾਕ ਨੂੰ ਇਹ ਕਹਿੰਦੇ ਸੁਣਿਆ ਕਿ ਉਸ ਨੂੰ ਚਾਕੂ ਮਾਰਿਆ ਗਿਆ ਹੈ ਅਤੇ ਉਹ ਮਰ ਰਿਹਾ ਹੈ। ਇਸ ਤੋਂ ਬਾਅਦ ਨੋਵਾਕ ਨੇ ਇੱਕ ਫੈਂਸਿੰਗ ਉੱਤੋਂ ਚੜ੍ਹ ਕੇ ਬਚਣ ਦੀ ਕੋਸ਼ਿਸ਼ ਕੀਤੀ।

ਅਦਾਲਤ ਵਿੱਚ ਦੱਸਿਆ ਗਿਆ ਕਿ ਖੂਨ ਦੇ ਨਿਸ਼ਾਨਾਂ ਤੋਂ ਪਤਾ ਲਗਦਾ ਹੈ ਕਿ ਉਹ ਪਹਿਲਾਂ ਹੀ ਗੰਭੀਰ ਜ਼ਖਮੀ ਹੋ ਚੁੱਕਾ ਸੀ। ਸਰਕਾਰੀ ਵਕੀਲਾਂ ਨੇ ਇਲਜ਼ਾਮ ਲਗਾਇਆ ਕਿ ਦਿਗਵਾ ਨੇ ਫਿਰ ਹਮਲਾਵਰ ਤਰੀਕੇ ਨਾਲ ਉਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ।

ਸਰਕਾਰੀ ਪੱਖ ਨੇ ਕਿਹਾ, " ਵਿਕਰਮ ਨੇ ਨੋਵਾਕ ਲਈ ਕੋਈ ਮਦਦ ਨਹੀਂ ਮੰਗੀ ਜਿਸ ਨੂੰ ਉਸ ਨੇ ਜ਼ਖਮੀ ਕੀਤਾ ਸੀ ਬਲਕਿ ਇਸ ਦੀ ਬਜਾਏ ਉਸ 'ਤੇ ਨਸਲਵਾਦੀ ਅਤੇ ਸ਼ਰਾਬੀ ਹੋਣ ਦਾ ਇਲਜ਼ਾਮ ਲਗਾਇਆ। "

ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਨੇ ਪਹਿਲਾਂ ਨੋਵਾਕ ਨੂੰ ਹੱਥਕੜੀ ਲਗਾਈ ਅਤੇ ਬਾਅਦ ਵਿੱਚ ਮੁਢਲੀ ਸਹਾਇਤਾ ਦੇਣੀ ਸ਼ੁਰੂ ਕੀਤੀ ਜਦੋਂ ਉਹ ਬੇਹੋਸ਼ ਹੋ ਗਿਆ।

ਸਰਕਾਰੀ ਪੱਖ ਮੁਤਾਬਕ ਪੁਲਿਸ ਨੇ ਫਿਰ ਐਂਬੁਲੈਂਸ ਬੁਲਾਈ ਅਤੇ ਡਾਕਟਰ ਹੈਲੀਕਾਪਟਰ ਜ਼ਰੀਏ ਪਹੁੰਚਿਆ ਪਰ ਉਸ ਵੇਲੇ ਹੈਨਰੀ ਨੂੰ ਨਹੀਂ ਬਚਾਇਆ ਜਾ ਸਕਦਾ ਸੀ ਅਤੇ ਉਸ ਨੂੰ ਮ੍ਰਿਤ ਐਲਾਨ ਦਿੱਤਾ ਗਿਆ।

ਨੋਵਾਕ ਦੀ ਪੋਸਟ ਮਾਰਟਮ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਉਸ 'ਤੇ ਚਾਕੂ ਦੇ ਚਾਰ ਜ਼ਖ਼ਮ ਸਨ।

 ਨੋਵਾਕ ਦੀ ਪੋਸਟ ਮਾਰਟਮ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਉਸ 'ਤੇ ਚਾਕੂ ਦੇ ਚਾਰ ਜ਼ਖ਼ਮ ਸਨ

ਬਚਾਅ ਪੱਖ ਦਾ ਕੀ ਕਹਿਣਾ ਹੈ ?

ਮਾਮਲੇ ਵਿੱਚ ਮੁਲਜ਼ਮ ਵਿਕਰਮ ਦਿਗਵਾ ਦੇ ਪੱਖ ਨੇ ਕਤਲ ਅਤੇ ਜਨਤਕ ਥਾਂ 'ਤੇ ਹਥਿਆਰ ਰੱਖਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਉਨ੍ਹਾਂ ਨੇ ਅਦਾਲਤ ਸਾਹਮਣੇ ਕਿਹਾ ਕਿ ਨੋਵਾਕ ਵੱਲੋਂ ਮੁੱਕਾ ਮਾਰਨ ਅਤੇ ਵਾਲ ਖਿੱਚਣ ਤੋਂ ਬਾਅਦ ਉਸ ਨੇ ਆਪਣੀ ਕਿਰਪਾਨ ਦੀ ਵਰਤੋਂ ਕੀਤੀ ਸੀ।

ਦਿਗਵਾ ਨੇ ਕਿਹਾ, "ਮੈਂ ਸੋਚਿਆ ਕੇ ਮੈਨੂੰ ਕੁਝ ਕਰਵਾ ਪਵੇਗਾ ਕਿਉਂਕਿ ਮੈਨੂੰ ਡਰ ਸੀ ਕਿ ਉਹ ਮੇਰੀ ਹੀ ਕਿਰਪਾਨ ਨਾਲ ਮੈਨੂੰ ਮਾਰ ਦੇਵੇਗਾ।"

ਉਸ ਨੇ ਦੱਸਿਆ ਕਿ ਉਹ ਇੱਕ ਕਾਰ ਵਿੱਚੋਂ ਚਿਪਸ ਲੈਣ ਜਾ ਰਿਹਾ ਸੀ ਅਤੇ ਪੈਦਲ ਸੀ ਜਦੋਂ ਸਾਹਮਣੇ ਤੋਂ ਆ ਰਹੇ ਨੋਵਾਕ ਨਾਲ ਉਸ ਦੀ ਮੁਲਾਕਾਤ ਹੋਈ।

ਉਸ ਨੇ ਕਿਹਾ, "ਮੈਨੂੰ ਲੱਗਿਆ ਜਿਵੇਂ ਉਹ ਸ਼ਰਾਬ ਦੇ ਨਸ਼ੇ ਵਿੱਚ ਸੀ। ਫਿਰ ਉਹ ਮੇਰੇ ਵਿੱਚ ਆ ਕੇ ਵੱਜਿਆ। ਮੈਨੂੰ ਲੱਗਿਆ ਕਿ ਉਸ ਨੇ ਜਾਣਬੁੱਝ ਕੇ ਅਜਿਹਾ ਕੀਤਾ।"

ਵਿਕਰਮ ਦਿਗਵਾ ਮੁਤਾਬਕ ਨੋਵਾਕ ਨੇ ਉਸ 'ਤੇ ਨਸਲੀ ਟਿੱਪਣੀਆਂ ਕੀਤੀਆਂ ਅਤੇ ਫਿਰ ਕਿਹਾ, "ਤੈਨੂੰ ਲਗਦਾ ਹੈਂ ਤੂੰ ਇੱਕ ਬੁਰਾ ਆਦਮੀ ਹੈ? ਮੈਂ ਐਸੇਕਸ ਤੋਂ ਹਾਂ, ਤੈਨੂੰ ਨਹੀਂ ਪਤਾ ਕਿ ਐਸੇਕਸ ਦੇ ਲੋਕ ਕੀ ਕਰ ਸਕਦੇ ਹਨ।"

ਅਦਾਲਤ ਵੱਲੋਂ ਦੇਖੀ ਫੁਟੇਜ ਮੁਤਾਬਕ ਨੋਵਾਕ ਨੇ ਵਿਕਰਮ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ।

ਵਿਕਰਮ ਨੇ ਦੱਸਿਆ, "ਮੈਂ ਫੋਨ ਨੂੰ ਬਲੌਕ ਕਰਨ ਗਿਆ ਸੀ, ਮੈਂ ਫੋਨ ਫੜ ਵੀ ਲਿਆ ਸੀ। ਉਦੋਂ ਉਸ ਨੇ ਮੈਨੂੰ ਮੁੱਕਾ ਮਾਰਿਆ ਅਤੇ ਪੱਗ ਸਿਰ ਤੋਂ ਲਾਹ ਦਿੱਤੀ। ਜਦੋਂ ਮੈਂ ਅੱਗੇ ਨੂੰ ਝੁਕਿਆ ਹੋਇਆ ਸੀ ਤਾਂ ਉਸ ਨੇ ਕਿਹਾ ਕਿ ਉਹ ਮੈਨੂੰ ਜਾਨੋਂ ਮਾਰ ਦੇਵੇਗਾ।"

ਦਿਗਵਾ ਨੇ ਅਦਾਲਤ ਨੂੰ ਦੱਸਿਆ ਕਿ ਜਦੋਂ ਉਸ ਨੇ ਨੋਵਾਕ ਨੂੰ ਧੱਕਿਆ ਸੀ ਤਾਂ ਉਹ ਛਾਤੀ ਵਿੱਚ ਕਿਰਪਾਨ ਨਹੀਂ ਮਾਰਨਾ ਚਾਹੁੰਦਾ ਸੀ ਅਤੇ ਉਸ ਦੀ ਮੌਤ ਬਾਰੇ ਸੁਣ ਕੇ ਉਹ ਰੋ ਪਿਆ ਸੀ।

'ਸਰਕਾਰੀ ਪੱਖ ਨੇ ਕਿਰਪਾਨ ਦੀ ਮਹੱਤਤਾ ਨੂੰ ਘਟਾ ਕੇ ਦੇਖਿਆ ਹੈ'

ਵਿਕਰਮ ਦਿਗਵਾ ਵੱਲੋਂ ਕੀਤੇ ਨਸਲਵਾਦ ਦੇ ਦਾਅਵੇ ਨੂੰ ਸਰਕਾਰੀ ਪੱਖ ਠੁਕਰਾ ਰਿਹਾ ਹੈ।

ਉਨ੍ਹਾਂ ਨੇ ਜਿਊਰੀ ਮੈਂਬਰਾਂ ਨੂੰ ਕਿਹਾ, "ਇਹ ਸਿੱਖ ਧਰਮ ਬਾਰੇ ਕੋਈ ਮਾਮਲਾ ਨਹੀਂ ਹੈ, ਇਹ ਨਸਲਵਾਦ ਬਾਰੇ ਕੋਈ ਮਾਮਲਾ ਨਹੀਂ ਹੈ, ਇਹ ਕਤਲ਼ ਦਾ ਮਾਮਲਾ ਹੈ।"

ਸਰਕਾਰੀ ਵਕੀਲ ਨਿਕੋਲਸ ਲੋਬੇਨਬਰਗ ਨੇ ਕਿਹਾ ਕਿ ਦਿਗਵਾ ਇੱਕ ਅਜਿਹਾ ਵਿਅਕਤੀ ਹੈ ਜੋ ਹਥਿਆਰਾਂ ਨੂੰ ਪਸੰਦ ਕਰਦਾ ਹੈ ਅਤੇ 12 ਸਾਲ ਦੀ ਉਮਰ ਤੋਂ ਹਥਿਆਰਾਂ ਦੀ ਸਿਖਲਾਈ ਲੈ ਰਿਹਾ ਸੀ ਅਤੇ ਉਸ ਨੇ ਇੰਟਰਨੈਟ 'ਤੇ ਵੀ ਇਨ੍ਹਾਂ ਬਾਰੇ ਖੋਜ ਕੀਤੀ ਸੀ।

ਉਨ੍ਹਾਂ ਨੇ ਕਿਹਾ ਕਿ ਦਿਗਵਾ ਸਾਊਥਹੈਂਪਟਨ ਦੀਆਂ ਸੜਕਾਂ 'ਤੇ ਤੇਜ਼ਧਾਰ ਚਾਕੂ ਲੈ ਕੇ ਚੱਲਣ ਦੀ ਚੋਣ ਕਰਦਾ ਹੈ ਅਤੇ ਉਨ੍ਹਾਂ ਨੇ ਅਜਿਹਾ ਕਰਨ ਪਿੱਛੇ ਦਿੱਤੀ ਧਾਰਮਿਕ ਦਲੀਲ 'ਤੇ ਵੀ ਸਵਾਲ ਚੁੱਕੇ।

ਬਚਾਅ ਪੱਖ ਵੱਲੋਂ ਜੈਰੇਮੀ ਵੇਨਰਾਈਟ ਕੇਸੀ ਨੇ ਕਿਹਾ ਕਿ ਸਰਕਾਰੀ ਪੱਖ ਨੇ ਕਿਰਪਾਨ ਦੀ ਮਹੱਤਤਾ ਨੂੰ ਘਟਾ ਕੇ ਦੇਖਿਆ ਹੈ ਜੋ ਕਿ ਅੰਮ੍ਰਿਤਧਾਰੀ ਸਿੱਖਾਂ ਵੱਲੋਂ ਧਾਰਨ ਕੀਤਾ ਜਾਣ ਵਾਲਾ ਪਵਿੱਤਰ ਸ਼ਸਤਰ ਹੈ।

ਉਨ੍ਹਾਂ ਕਿਹਾ, "ਉਸ ਪਵਿੱਤਰ ਮਰਿਆਦਾ ਨੂੰ ਮਹਿਜ਼ 'ਨਿੱਕੀਆਂ ਮੋਟੀਆਂ ਚੀਜ਼ਾਂ ਕਹਿ ਕੇ ਖਾਰਜ ਕਰ ਦੇਣਾ ਤੁਹਾਨੂੰ ਇਹ ਦੱਸਦਾ ਹੈ ਕਿ ਸਰਕਾਰੀ ਪੱਖ ਦੀ ਸੋਚ ਕੀ ਹੈ।"

ਬਚਾਅ ਪੱਖ ਨੇ ਇਹ ਵੀ ਕਿਹਾ, "ਉਹ ਉਸ ਕਿਰਪਾਨ ਨੂੰ ਉਸੇ ਤਰ੍ਹਾਂ ਆਪਣੇ ਨਾਲ ਲੈ ਕੇ ਚੱਲਦਾ ਆ ਰਿਹਾ ਹੈ ਜਿਵੇਂ ਉਹ ਆਪਣੀ ਜ਼ਿੰਦਗੀ ਦੇ ਹਰ ਦਿਨ ਕਰਦਾ ਹੈ , ਜੋ ਕਿ ਉਸ ਦੇ ਧਰਮ ਦਾ ਹਿੱਸਾ ਹੈ।"

ਜਿਊਰੀ ਮੈਂਬਰਾਂ ਨੂੰ ਦੱਸਿਆ ਗਿਆ ਕਿ ਇਸ ਝੜਪ ਦੀ ਸ਼ੁਰੂਆਤ ਦਾ ਕੋਈ ਚਸ਼ਮਦੀਦ ਗਵਾਹ ਨਹੀਂ ਸੀ। ਬਚਾਅ ਪੱਖ ਨੇ ਕਿਹਾ ਕਿ ਦਿਗਵਾ ਨੇ ਉਦੋਂ ਪ੍ਰਤੀਕਿਰਿਆ ਦਿੱਤੀ ਜਦੋਂ ਉਹ 'ਹਮਲੇ ਦੇ ਅਧੀਨ, ਦਰਦ ਵਿੱਚ ਅਤੇ ਡਰਿਆ ਹੋਇਆ ਸੀ। '

ਦਿਗਵਾ ਦੀ ਮਾਂ 'ਤੇ ਕੀ ਇਲਜ਼ਾਮ ਲੱਗੇ?

 Getty Imagesਨੋਵਾਕ ਦੀ ਪੋਸਟ ਮਾਰਟਮ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਉਸ 'ਤੇ ਚਾਕੂ ਦੇ ਚਾਰ ਜ਼ਖ਼ਮ ਸਨ (ਸੰਕੇਤਕ ਤਸਵੀਰ)

ਵਿਕਰਮ ਦਿਗਵਾ ਦੀ ਮਾਂ ਕਿਰਨ ਕੌਰ 'ਤੇ ਮੁਲਜ਼ਮ ਦਾ ਸਾਥ ਦੇਣ ਅਤੇ ਕਤਲ ਵਾਲੀ ਥਾਂ ਤੋਂ ਹਥਿਆਰ ਹਟਾਉਣ ਦੇ ਇਲਜ਼ਾਮ ਲੱਗੇ ਹਨ, ਜਿਨ੍ਹਾਂ ਨੂੰ ਕਿਰਨ ਕੌਰ ਨੇ ਨਕਾਰਿਆ ਹੈ।

53 ਸਾਲਾ ਕਿਰਨ ਕੌਰ ਦੀ ਨੁਾਮਇੰਦਗੀ ਕਰ ਰਹੇ ਮਾਰਕ ਵਾਟਸਨ ਕੇਸੀ ਨੇ ਕਿਹਾ ਕਿ ਉਹ ਬਹੁਤ ਪਰੇਸ਼ਾਨ ਸੀ, ਉਸ ਨੂੰ ਪੂਰੀ ਜਾਣਕਾਰੀ ਨਹੀਂ ਸੀ ਅਤੇ ਉਸ ਨੇ ਕਿਰਪਾਨ ਨੂੰ ਘਰ ਵਿੱਚ ਧਾਰਮਿਕ ਵਸਤੂਆਂ ਵਿਚਕਾਰ ਰੱਖ ਦਿੱਤਾ ਸੀ।

ਉਨ੍ਹਾਂ ਅੱਗੇ ਕਿਹਾ ਕਿ ਜੇ ਤੁਸੀਂ ਕਿਸੇ ਚੀਜ਼ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹੋਵੇ ਤਾਂ ਤੁਸੀਂ ਉਸ ਨੂੰ ਉੱਥੇ ਵਾਪਸ ਨਹੀਂ ਰੱਖਦੇ ਜਿੱਥੇ ਉਹ ਆਮ ਤੌਰ 'ਤੇ ਹੁੰਦੀ ਹੈ ਅਤੇ ਜਿੱਥੋਂ ਅਸਾਨੀ ਨਾਲ ਲੱਭੀ ਜਾ ਸਕਦੀ ਹੋਵੇ।

ਦੱਸ ਦੇਈਏ ਕਿ ਮੁਕੱਦਮਾ ਹਾਲੇ ਚੱਲ ਰਿਹਾ ਹੈ।

ਇਹ ਵੀ ਪੜ੍ਹੋ

3 ਦਸੰਬਰ ਨੂੰ 18 ਸਾਲਾ ਹੈਨਰੀ ਨੋਵਾਕ ਦਾ ਕਤਲ ਹੋ ਗਿਆ ਸੀ ਵਿਕਰਮ ਡਿਗਵਾ ਅਤੇ ਨੌਵਾਕ Police handout

source: bbc.com/punjabi

Dailyhunt
Disclaimer: This content has not been generated, created or edited by Dailyhunt. Publisher: BBC Punjabi