Dailyhunt

ਸੱਤਰ ਸਾਲਾ ਪਤਨੀ ਦੀ ਸ਼ਿਕਾਇਤ 'ਤੇ ਫਾਇਰਿੰਗ ਕਰਨ ਵਾਲੇ ਪਤੀ ਖ਼ਿਲਾਫ਼ ਮਾਮਲਾ ਦਰਜ

BTT News 3 days ago

ਰੇਲੂ ਕਾਮਕਾਜ ਨੂੰ ਲੈ ਕੇ ਬਹਿਸ ਦੌਰਾਨ ਤੈਸ਼ ਵਿੱਚ ਆ ਕੇ ਕੀਤੀ ਹਵਾਈ ਫਾਇਰਿੰਗ

AI PHOTO
ਸ੍ਰੀ ਮੁਕਤਸਰ ਸਾਹਿਬ, 6 ਮਈ : ਥਾਣਾ ਸਿਟੀ ਪੁਲਿਸ ਨੇ ਅਬੋਹਰ ਰੋਡ ਦੀ ਲਗਭਗ ਸੱਤਰ ਸਾਲਾ ਮਹਿਲਾ ਦੀ ਸ਼ਿਕਾਇਤ 'ਤੇ ਫਾਇਰਿੰਗ ਕਰਨ ਦੇ ਦੋਸ਼ ਹੇਠ ਉਸ ਦੇ ਨਹਰੀ ਵਿਭਾਗ ਤੋਂ ਰਿਟਾਇਰ ਪਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਲਾਇਸੰਸੀ ਰਿਵਾਲਵਰ ਸਮੇਤ ਖਾਲੀ ਰੌਂਦ ਬਰਾਮਦ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਗੁਰੂ ਨਾਨਕ ਬਸਤੀ, ਨੇੜੇ ਸੱਚਾ ਸੌਦਾ ਡੇਰਾ, ਅਬੋਹਰ ਰੋਡ, ਸ੍ਰੀ ਮੁਕਤਸਰ ਸਾਹਿਬ ਰਹਿਣ ਵਾਲੀ ਮਨਜੀਤ ਕੌਰ, ਪਤਨੀ ਕੁਲਵੰਤ ਸਿੰਘ ਪੁੱਤਰ ਰਘਬੀਰ ਸਿੰਘ, ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਪਤੀ ਕੁਲਵੰਤ ਸਿੰਘ ਨਹਰੀ ਵਿਭਾਗ ਵਿੱਚ ਐਸ.ਡੀ.ਓ. ਦੇ ਅਹੁਦੇ ਤੋਂ ਰਿਟਾਇਰ ਹੈ। ਉਨ੍ਹਾਂ ਦੇ ਦੋ ਬੱਚੇ ਹਨ, ਜਿਨ੍ਹਾਂ ਵਿੱਚੋਂ ਪੁੱਤਰ ਕੁਲਜੀਤ ਸਿੰਘ ਪਿਛਲੇ ਲਗਭਗ 20 ਸਾਲ ਤੋਂ ਪਿੰਡ ਮਣਿਆ ਵਾਲਾ ਰਹਿੰਦਾ ਹੈ, ਜਦਕਿ ਧੀ ਅਮਨਦੀਪ ਕੌਰ ਪਤਨੀ ਅਰਸ਼ਦੀਪ ਸਿੰਘ ਉਨ੍ਹਾਂ ਦੀ ਦੇਖਭਾਲ ਲਈ ਨਾਲ ਰਹਿੰਦੀ ਹੈ।

ਮਨਜੀਤ ਕੌਰ ਮੁਤਾਬਕ ਪਿਛਲੇ ਕਾਫ਼ੀ ਸਮੇਂ ਤੋਂ ਦੋਨੋਂ ਪਤੀ-ਪਤਨੀ ਵਿਚ ਘਰੇਲੂ ਝਗੜਾ ਚੱਲਦਾ ਆ ਰਿਹਾ ਹੈ ਅਤੇ ਉਸ ਦਾ ਪਤੀ ਅਕਸਰ ਗੱਲ-ਬਾਤ ਦੌਰਾਨ ਬਹਿਸ ਕਰਨ ਲੱਗ ਪੈਂਦਾ ਹੈ। ਉਸ ਕੋਲ 32 ਬੋਰ ਦੀ ਲਾਇਸੰਸੀ ਰਿਵਾਲਵਰ ਵੀ ਹੈ।

ਉਸ ਨੇ ਦੱਸਿਆ ਕਿ 5 ਮਈ 2026 ਨੂੰ ਸਵੇਰੇ ਲਗਭਗ 9 ਵਜੇ ਘਰੇਲੂ ਕੰਮਕਾਜ ਨੂੰ ਲੈ ਕੇ ਦੋਵਾਂ ਵਿਚ ਮੁੜ ਬਹਿਸ ਹੋਈ। ਤੈਸ਼ ਵਿੱਚ ਆ ਕੇ ਕੁਲਵੰਤ ਸਿੰਘ ਨੇ ਆਪਣੀ ਲਾਇਸੰਸੀ 32 ਬੋਰ ਰਿਵਾਲਵਰ ਕੱਢੀ ਅਤੇ ਘਰ ਦੇ ਆਂਗਣ ਵਿੱਚ ਆ ਕੇ ਇੱਕ ਹਵਾਈ ਫਾਇਰ ਕਰ ਦਿੱਤਾ।

ਸ਼ਿਕਾਇਤ ਦੇ ਆਧਾਰ 'ਤੇ ਥਾਣਾ ਸਿਟੀ ਪੁਲਿਸ ਨੇ ਕੁਲਵੰਤ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਗੁਰੂ ਨਾਨਕ ਬਸਤੀ, ਨੇੜੇ ਸੱਚਾ ਸੌਦਾ ਡੇਰਾ, ਅਬੋਹਰ ਰੋਡ ਦੇ ਖ਼ਿਲਾਫ਼ ਧਾਰਾ 125 BNS, 27/54/59 ਆਰਮਜ਼ ਐਕਟ ਅਧੀਨ ਮਾਮਲਾ ਦਰਜ ਕਰ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਉਸ ਦੇ ਕਬਜ਼ੇ ਤੋਂ ਰਿਵਾਲਵਰ ਅਤੇ ਖਾਲੀ ਰੌਂਦ ਦੀ ਬਰਾਮਦਗੀ ਵੀ ਕੀਤੀ ਹੈ।

Dailyhunt
Disclaimer: This content has not been generated, created or edited by Dailyhunt. Publisher: BTT News Punjabi