Dailyhunt
ਆਗਰਾ 'ਚ ਸਮਾਰਟ ਮੀਟਰਾਂ ਵਿਰੁੱਧ ਤਿੱਖਾ ਵਿਰੋਧ; ਔਰਤਾਂ ਨੇ ਮੀਟਰ ਉਤਾਰ ਕੇ ਬਿਜਲੀ ਦਫ਼ਤਰ ਅੱਗੇ ਸੁੱਟੇ

ਆਗਰਾ 'ਚ ਸਮਾਰਟ ਮੀਟਰਾਂ ਵਿਰੁੱਧ ਤਿੱਖਾ ਵਿਰੋਧ; ਔਰਤਾਂ ਨੇ ਮੀਟਰ ਉਤਾਰ ਕੇ ਬਿਜਲੀ ਦਫ਼ਤਰ ਅੱਗੇ ਸੁੱਟੇ

Chardikala TV 1 week ago

ਗਰਾ: ਆਗਰਾ ਵਿੱਚ ਬਿਜਲੀ ਵਿਭਾਗ ਵੱਲੋਂ ਲਗਾਏ ਜਾ ਰਹੇ ਸਮਾਰਟ ਮੀਟਰਾਂ ਦੇ ਵਿਰੁੱਧ ਲੋਕਾਂ ਦਾ ਗੁੱਸਾ ਲਗਾਤਾਰ ਵੱਧਦਾ ਜਾ ਰਿਹਾ ਹੈ। ਸ਼ਹਿਰ ਤੋਂ ਕਰੀਬ 20 ਕਿਲੋਮੀਟਰ ਦੂਰ ਸਥਿਤ ਅਕੋਲਾ ਕਸਬੇ ਵਿੱਚ ਇੱਕ ਵੱਡਾ ਵਿਰੋਧ ਪ੍ਰਦਰਸ਼ਨ ਵੇਖਣ ਨੂੰ ਮਿਲਿਆ, ਜਿੱਥੇ ਸੈਂਕੜੇ ਔਰਤਾਂ ਨੇ ਆਪਣੇ ਘਰਾਂ 'ਚ ਲੱਗੇ ਸਮਾਰਟ ਮੀਟਰ ਜ਼ਬਰਦਸਤੀ ਉਖਾੜ ਦਿੱਤੇ।

ਇਹ ਔਰਤਾਂ ਮੀਟਰਾਂ ਨੂੰ ਆਪਣੇ ਸਿਰਾਂ 'ਤੇ ਚੁੱਕ ਕੇ ਇਕੱਠਿਆਂ ਸਥਾਨਕ ਬਿਜਲੀ ਦਫ਼ਤਰ ਵੱਲ ਮਾਰਚ ਕਰਦੀਆਂ ਹੋਈਆਂ ਪਹੁੰਚੀਆਂ।

ਦਫ਼ਤਰ ਅੱਗੇ ਪਹੁੰਚ ਕੇ ਉਨ੍ਹਾਂ ਨੇ ਇਹ ਮੀਟਰ ਜ਼ਮੀਨ 'ਤੇ ਸੁੱਟ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਵੀ ਉਨ੍ਹਾਂ ਦੇ ਨਾਲ ਜੁੜ ਗਏ, ਜਿਸ ਨਾਲ ਮਾਹੌਲ ਕਾਫ਼ੀ ਤਣਾਓਪੂਰਨ ਹੋ ਗਿਆ।

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਸਮਾਰਟ ਮੀਟਰਾਂ ਨਾਲ ਬਿਜਲੀ ਬਿੱਲਾਂ ਵਿੱਚ ਅਚਾਨਕ ਵਾਧਾ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਇਹ ਤਕਨਾਲੋਜੀ ਸਹੀ ਨਹੀਂ ਲੱਗਦੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਬਿਜਲੀ ਵਿਭਾਗ ਲੋਕਾਂ 'ਤੇ ਜ਼ਬਰਦਸਤੀ ਇਹ ਮੀਟਰ ਲਗਾ ਰਿਹਾ ਹੈ, ਜਿਸ ਨਾਲ ਆਮ ਜਨਤਾ 'ਤੇ ਆਰਥਿਕ ਬੋਝ ਵੱਧ ਰਿਹਾ ਹੈ। ਔਰਤਾਂ ਨੇ ਸਪਸ਼ਟ ਸ਼ਬਦਾਂ 'ਚ ਐਲਾਨ ਕੀਤਾ ਕਿ "ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ" ਅਤੇ ਜਦ ਤੱਕ ਸਮੱਸਿਆ ਦਾ ਹੱਲ ਨਹੀਂ ਹੁੰਦਾ, ਉਹ ਆਪਣਾ ਵਿਰੋਧ ਜਾਰੀ ਰੱਖਣਗੀਆਂ।

ਕਈ ਲੋਕ ਮੀਟਰਾਂ ਨੂੰ ਬੋਰੀਆਂ ਵਿੱਚ ਪਾ ਕੇ ਵੀ ਲੈ ਕੇ ਆਏ ਅਤੇ ਉਨ੍ਹਾਂ ਨੂੰ ਦਫ਼ਤਰ ਅੱਗੇ ਸੁੱਟ ਦਿੱਤਾ। ਇਸ ਤੋਂ ਬਾਅਦ ਔਰਤਾਂ ਅਤੇ ਪਿੰਡ ਵਾਸੀਆਂ ਨੇ ਉੱਥੇ ਹੀ ਧਰਨਾ ਲਗਾ ਲਿਆ ਅਤੇ ਬਿਜਲੀ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਦੀ ਤੀਬਰਤਾ ਦੇਖਦਿਆਂ ਮੌਕੇ 'ਤੇ ਪੁਲਿਸ ਨੂੰ ਬੁਲਾਇਆ ਗਿਆ।

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਲਈ ਉਨ੍ਹਾਂ ਨਾਲ ਗੱਲਬਾਤ ਕੀਤੀ। ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਸੁਣਿਆ ਜਾਵੇਗਾ ਅਤੇ ਉਨ੍ਹਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ।

Dailyhunt
Disclaimer: This content has not been generated, created or edited by Dailyhunt. Publisher: Chardikala TV