Dailyhunt Logo
  • Light mode
    Follow system
    Dark mode
    • Play Story
    • App Story
ਬੰਗਲਾਦੇਸ਼ ਵਿੱਚ ਹਿੰਦੂ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਤਲ

ਬੰਗਲਾਦੇਸ਼ ਵਿੱਚ ਹਿੰਦੂ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਤਲ

Chardikala TV 5 hrs ago

ਢਾਕਾ: ਬੰਗਲਾਦੇਸ਼ ਦੇ ਰੰਗਪੁਰ ਸ਼ਹਿਰ ਵਿੱਚ ਇੱਕ ਹਿੰਦੂ ਪਰਿਵਾਰ ਦੇ ਚਾਰ ਮੈਂਬਰਾਂ ਦੇ ਕਤਲ ਦੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਪੁਲਿਸ ਮੁਤਾਬਕ ਮਾਰੇ ਗਏ ਲੋਕਾਂ ਵਿੱਚ 65 ਸਾਲਾ ਸੇਵਾਮੁਕਤ ਸਕੂਲ ਅਧਿਆਪਕ ਗਣਪਤੀ ਚੱਕਰਵਰਤੀ, ਉਨ੍ਹਾਂ ਦੀ ਪਤਨੀ ਪ੍ਰੀਤੀਲਤਾ, 23 ਸਾਲਾ ਧੀ ਅਗਾਮੀ ਅਤੇ 12 ਸਾਲਾ ਪੁੱਤਰ ਪ੍ਰਿਯਮ ਸ਼ਾਮਲ ਹਨ। ਚਾਰਾਂ ਦੀਆਂ ਲਾਸ਼ਾਂ ਰੰਗਪੁਰ ਦੇ ਦਾਸਪਾਰਾ (ਮੱਛੁਆਪਾਰਾ) ਇਲਾਕੇ ਵਿੱਚ ਸਥਿਤ ਉਨ੍ਹਾਂ ਦੇ ਬੰਦ ਘਰ ਵਿੱਚੋਂ ਬਰਾਮਦ ਕੀਤੀਆਂ ਗਈਆਂ।

ਮਾਮਲੇ ਦੀ ਜਾਂਚ ਕਰ ਰਹੀ ਰੰਗਪੁਰ ਮੈਟਰੋਪੋਲਿਟਨ ਪੁਲਿਸ ਨੇ ਦੋ ਚਚੇਰੇ ਭਰਾਵਾਂ ਮੁਗਧੋ ਅਤੇ ਸਿਧਾਰਥ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਕਮਿਸ਼ਨਰ ਮੁਹੰਮਦ ਅਬਦੁਲ ਮਾਬੂਦ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਅਨੁਸਾਰ ਦੋਵੇਂ ਕਥਿਤ ਦੋਸ਼ੀ ਵੀਰਵਾਰ ਰਾਤ ਗੁਆਂਢੀ ਇਮਾਰਤ ਰਾਹੀਂ ਗਣਪਤੀ ਦੇ ਘਰ ਦੀ ਛੱਤ 'ਤੇ ਪਹੁੰਚੇ ਅਤੇ ਉੱਥੇ ਯਾਬਾ ਨਸ਼ੀਲੇ ਪਦਾਰਥ ਦੀ ਵਰਤੋਂ ਕਰ ਰਹੇ ਸਨ।

ਪੁਲਿਸ ਦੇ ਅਨੁਸਾਰ ਜਦੋਂ ਗਣਪਤੀ ਚੱਕਰਵਰਤੀ ਨੇ ਛੱਤ 'ਤੇ ਆਵਾਜ਼ ਸੁਣ ਕੇ ਦੋਵਾਂ ਨੂੰ ਪੁੱਛਿਆ ਕਿ ਉਹ ਉੱਥੇ ਕੀ ਕਰ ਰਹੇ ਹਨ ਤਾਂ ਕਥਿਤ ਦੋਸ਼ੀਆਂ ਨੇ ਆਪਣੀ ਪਛਾਣ ਖੁਲ੍ਹਣ ਦੇ ਡਰ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਜਾਂਚ ਅਧਿਕਾਰੀਆਂ ਦਾ ਦਾਅਵਾ ਹੈ ਕਿ ਪਹਿਲਾਂ ਗਣਪਤੀ ਦੀ ਗਮਛੇ ਨਾਲ ਗਲਾ ਘੁੱਟ ਕੇ ਹੱਤਿਆ ਕੀਤੀ ਗਈ।

ਇਸ ਤੋਂ ਬਾਅਦ ਗਣਪਤੀ ਦੀ ਪਤਨੀ ਪ੍ਰੀਤੀਲਤਾ ਉੱਪਰ ਪਹੁੰਚੀ ਤਾਂ ਕਥਿਤ ਤੌਰ 'ਤੇ ਪੌੜੀਆਂ ਵਿੱਚ ਹੀ ਉਨ੍ਹਾਂ ਦੀ ਵੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਦੱਸਿਆ ਕਿ ਪਰਿਵਾਰ ਦੀ ਧੀ ਅਗਾਮੀ ਅਤੇ ਨਾਬਾਲਗ ਪੁੱਤਰ ਪ੍ਰਿਯਮ ਨੂੰ ਵੀ ਜਾਨੋਂ ਮਾਰ ਦਿੱਤਾ ਗਿਆ। ਚਾਰਾਂ ਦੀਆਂ ਲਾਸ਼ਾਂ ਘਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਮਿਲੀਆਂ, ਜਿਸ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।

Dailyhunt
Disclaimer: This content has not been generated, created or edited by Dailyhunt. Publisher: Chardikala TV