Dailyhunt Logo
  • Light mode
    Follow system
    Dark mode
    • Play Story
    • App Story
ਚਿਹਰੇ ਨੂੰ ਚਮਕਦਾਰ ਬਣਾਉਣ ਲਈ ਕਰੋ ਅੰਡੇ ਦੇ ਛਿਲਕੇ ਦੀ ਵਰਤੋ

ਚਿਹਰੇ ਨੂੰ ਚਮਕਦਾਰ ਬਣਾਉਣ ਲਈ ਕਰੋ ਅੰਡੇ ਦੇ ਛਿਲਕੇ ਦੀ ਵਰਤੋ

Chardikala TV 6 days ago

Lifestyle News : ਚਿਹਰੇ ਨੂੰ ਖੂਬਸੂਰਤ ਬਣਾਉਣ ਲਈ ਤੁਸੀਂ ਆਂਡੇ ਤੇ ਛਿਲਕਿਆਂ ਦੀ ਵਰਤੋਂ ਕਰ ਸਕਦੇ ਹੋ । ਜਿਆਦਾਤਰ ਲੋਕ ਆਂਡੇ ਤੇ ਛਿਲਕਿਆਂ ਨੂੰ ਕੂੜੇ ਵਿੱਚ ਸੁੱਟ ਦਿੰਦੇ ਹਨ। ਪਰ ਹੁਣ ਤੁਸੀਂ ਇਸਦੀ ਵਰਤੋਂ ਆਪਣੇ ਚਿਹਰੇ ਨੂੰ ਚਮਕਦਾਰ ਬਣਾਣ ਲਈ ਕਰ ਸਕਦੇ ਹੋ। ਅੰਡੇ ਦੇ ਛਿਲਕੇ ਵਿੱਚ ਕੈਲਸ਼ੀਅਮ ਪ੍ਰੋਟੀਨ ਅਤੇ ਹੋਰ ਪੋਸਟ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ।

ਜੋ ਚਮੜੀ ਨੂੰ ਸੁੰਦਰ ਬਣਾਉਂਦੇ ਹਨ । ਤੁਸੀਂ ਆਂਡਿਆਂ ਦੇ ਛਿਲਕਿਆਂ ਤੋਂ ਫੇਸ ਪਾਊਡਰ ਬਣਾ ਸਕਦੇ ਹੋ ।

ਸਭ ਤੋਂ ਪਹਿਲਾਂ ਆਂਡੇ ਦੇ ਛਿਲਕਿਆਂ ਨੂੰ ਧੋ ਲਓ ਅਤੇ ਫਿਰ ਉਹਨਾਂ ਨੂੰ ਪੀਸ ਕੇ ਪਾਊਡਰ ਬਣਾ ਲਓ ਇਸ ਪਾਊਡਰ ਵਿੱਚ ਸ਼ਹਿਦ ਜਾਂ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਲਓ ਇਸ ਪੇਸਟ ਨੂੰ ਚਿਹਰੇ ਅਤੇ ਗਰਦਨ ਤੇ ਲਗਾਓ ਫਿਰ 15-20 ਮਿੰਟਾਂ ਬਾਅਦ ਆਪਣਾ ਚਿਹਰਾ ਧੋ ਲਓ ਆਂਡੇ ਦੇ ਛਿਲਕੇ ਦਾ ਪਾਊਡਰ ਬਣਾ ਲਓ ਇਸ ਵਿੱਚ ਦਹੀਂ ਜਾਂ ਐਲੋਵੀਰਾ ਜੈਲ ਮਿਲਾਓ । ਇਸ ਨਾਲ ਤੁਹਾਡਾ ਫੇਸ ਕਰੱਬ ਤਿਆਰ ਹੋ ਜਾਵੇਗਾ। ਇਸ ਸਕਰੱਬ ਨੂੰ ਚਿਹਰੇ ਅਤੇ ਗਰਦਨ ਤੇ ਲਗਾਓ ਅਤੇ 10 ਮਿੰਟ ਬਾਅਦ ਆਪਣਾ ਚਿਹਰਾ ਧੋ ਲਵੋ ਤੁਸੀਂ ਆਂਡੇ ਤੇ ਛਿਲਕਿਆਂ ਨਾਲ ਫੇਸ ਮਾਸਕ ਵੀ ਬਣਾ ਸਕਦੇ ਹੋ।

ਇਸ ਲਈ ਆਂਡੇ ਦੇ ਛਿਲਕੇ ਦੇ ਪਾਊਡਰ ਵਿੱਚ ਇਕ ਚਮਚ ਸ਼ਹਿਦ ਇਕ ਚਮਚ ਦਹੀਂ ਅਤੇ ਅੱਧਾ ਚਮਚ ਨਿੰਬੂ ਦਾ ਰਸ ਮਿਲਾ ਕੇ ਫੇਸਬੈਕ ਬਣਾਓ ਇਸ ਪੈਕ ਨੂੰ ਚਿਹਰੇ ਅਤੇ ਗਰਦਨ ਤੇ ਲਗਾਓ ਅਤੇ 20 ਮਿੰਟ ਬਾਅਦ ਧੋ ਲਓ ਆਂਡੇ ਦੇ ਛਿਲਕਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਇੱਕ ਵਾਰ ਪੈਚ ਟੈਸਟ ਜਰੂਰ ਕਰੋ ਕਿਉਂਕਿ ਕੁਝ ਲੋਕਾਂ ਨੂੰ ਇਸ ਤੋਂ ਐਲਰਜੀ ਹੋ ਸਕਦੀ ਹੈ । ਜੇਕਰ ਤੁਹਾਨੂੰ ਇਸ ਦੀ ਵਰਤੋਂ ਕਰਨ ਤੋਂ ਬਾਅਦ ਲਾਲ ਮੁਹਾਸੇ ਵਰਗੀ ਸਮੱਸਿਆ ਹੈ ਤਾਂ ਡਾਕਟਰ ਦੀ ਸਲਾਹ ਲਓ ਧਿਆਨ ਰਹੇ ਕਿ ਆਂਡੇ ਤੇ ਛਿਲਕਿਆਂ ਦੇ ਪਾਊਡਰ ਨੂੰ ਬਹੁਤ ਬਰੀਕ ਪੀਸ ਲਵੋ ਤਾਂ ਕਿ ਚਮੜੀ ਤੇ ਖਰੋਚ ਨਾ ਲੱਗੇ

Dailyhunt
Disclaimer: This content has not been generated, created or edited by Dailyhunt. Publisher: Chardikala TV