Dailyhunt
ਦੇਖੋ ਕੁਝ ਅਜਿਹੀਆਂ ਸੀਟਾਂ ਜਿੱਥੇ ਭਾਜਪਾ ਤੇ ਟੀ.ਐਮ.ਸੀ. ਦੋਵੇਂ ਹੀ ਟੱਕਰ 'ਚ

ਦੇਖੋ ਕੁਝ ਅਜਿਹੀਆਂ ਸੀਟਾਂ ਜਿੱਥੇ ਭਾਜਪਾ ਤੇ ਟੀ.ਐਮ.ਸੀ. ਦੋਵੇਂ ਹੀ ਟੱਕਰ 'ਚ

Chardikala TV 1 week ago

ਪੱਛਮੀ ਬੰਗਾਲ : ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜੇ ਕਾਫ਼ੀ ਹੱਦ ਤੱਕ ਸਪੱਸ਼ਟ ਹੋ ਗਏ ਹਨ। ਭਾਜਪਾ ਨੇ ਪੱਛਮੀ ਬੰਗਾਲ ਦੀਆਂ 293 ਵਿਧਾਨ ਸਭਾ ਸੀਟਾਂ ਵਿੱਚੋਂ 195 'ਤੇ ਲੀਡ ਸਥਾਪਤ ਕਰ ਲਈ ਹੈ। ਇਸ ਦੌਰਾਨ, ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ, ਕੁਝ ਸੀਟਾਂ ਅਜਿਹੀਆਂ ਹਨ ਜਿੱਥੇ ਭਾਜਪਾ ਅਤੇ ਟੀ.ਐਮ.ਸੀ. ਦੋਵੇਂ ਹੀ ਟੱਕਰ ਵਿੱਚ ਹਨ।

ਮੁਕਾਬਲਾ ਇੰਨਾ ਨੇੜੇ ਹੈ ਕਿ ਬਾਜ਼ੀ ਕਦੋਂ ਪਲਟ ਜਾਵੇ , ਕੁਝ ਕਿਹਾ ਨਹੀਂ ਜਾ ਸਕਦਾ ।

ਚੋਣ ਕਮਿਸ਼ਨ ਦੁਆਰਾ ਦੁਪਹਿਰ 3:20 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਟੀ.ਐਮ.ਸੀ. ਦੀ ਅਗਵਾਈ ਵਿੱਚ ਇਸ ਸਮੇਂ ਲਗਭਗ 11 ਸੀਟਾਂ ਹਨ ਜਿੱਥੇ ਬਾਜ਼ੀ ਕਿਸੇ ਵੀ ਸਮੇਂ ਪਲਟ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਭਾਜਪਾ ਦੀ ਗਿਣਤੀ 200 ਦੇ ਅੰਕੜੇ ਨੂੰ ਪਾਰ ਕਰ ਜਾਵੇਗੀ ਅਤੇ 206 ਤੱਕ ਪਹੁੰਚ ਜਾਵੇਗੀ। ਟੀ.ਐਮ.ਸੀ. ਦੀ ਇੱਕ ਸੀਟ ਤਾਂ ਅਜਿਹੀ ਹੈ , ਜਿੱਥੇ ਮੁਕਾਬਲੇ ਦਾ ਅੰਤਰ 137 ਵੋਟਾਂ ਦਾ ਹੈ । ਇਸ ਸੀਟ 'ਤੇ ਦੁਪਹਿਰ 3:20 ਵਜੇ ਤੱਕ 15 ਵਿੱਚੋਂ ਸਿਰਫ਼ 5 ਰਾਊਡ ਦੀ ਵੋਟਿੰਗ ਪੂਰੀ ਹੋਈ ਸੀ । ਯਾਨੀ ਅਗਲੇ 10 ਰਾਊਡ ਵਿੱਚ ਬਾਜ਼ੀ ਕਦੇ ਵੀ ਪਲਟ ਸਕਦੀ ਹੈ ।

ਜਿੱਥੇ ਬਦਲ ਸਕਦੀ ਹੈ ਟੀ.ਐਮ.ਸੀ. ਦੀ ਕਿਸਮਤ
ਲਗਭਗ 11 ਵਿਧਾਨ ਸਭਾ ਸੀਟਾਂ ਹਨ ਜਿੱਥੇ ਟੀ.ਐਮ.ਸੀ. ਬਹੁਤ ਘੱਟ ਫਰਕ ਨਾਲ ਅੱਗੇ ਹੈ। ਇਨ੍ਹਾਂ ਸੀਟਾਂ ਵਿੱਚ ਮੰਗਲਕੋਟ, ਸ਼੍ਰੀਰਾਮਪੁਰ, ਹਰੀਪਾਲ, ਮਗ੍ਰਾਹਟ ਪੂਰਬ, ਲਾਭਪੁਰ, ਔਸਗ੍ਰਾਮ, ਕੁਸ਼ਮੰਡੀ, ਹਾਵੜਾ ਸੈਂਟਰਲ, ਬੱਲੀ, ਕਾਂਡੀ, ਕੁਲਪੀ ਅਤੇ ਪਲਾਸ਼ੀਪਾਰਾ ਸ਼ਾਮਲ ਹਨ। ਇਸ ਦੇ ਉਲਟ, ਕਈ ਸੀਟਾਂ ਅਜਿਹੀਆਂ ਵੀ ਹਨ ਜਿੱਥੇ ਭਾਜਪਾ ਆਪਣਾ ਸਾਹ ਰੋਕੀ ਬੈਠੀ ਹੈ। ਇਨ੍ਹਾਂ ਸੀਟਾਂ ਵਿੱਚ ਸੰਦੇਸ਼ਖਲੀ, ਸੋਨਾਰਪੁਰ ਉੱਤਰੀ, ਉਦੈਨਾਰਾਇਣਪੁਰ, ਸ਼ਿਆਮਪੁਰ, ਟਾਲੀਗੰਜ, ਸੈਂਥੀਆ, ਜਗਤਦਲ ਅਤੇ ਜਗਤਬੱਲਵਪੁਰ ਸ਼ਾਮਲ ਹਨ।

Dailyhunt
Disclaimer: This content has not been generated, created or edited by Dailyhunt. Publisher: Chardikala TV