Dailyhunt Logo
  • Light mode
    Follow system
    Dark mode
    • Play Story
    • App Story
ਗੁਰਦਾਸਪੁਰ 'ਚ ਹਸਪਤਾਲ ਦੇ ਅੰਦਰ ਨੌਜਵਾਨ ਨੇ ਸੁੱਟਿਆ ਗ੍ਰਨੇਡ

ਗੁਰਦਾਸਪੁਰ 'ਚ ਹਸਪਤਾਲ ਦੇ ਅੰਦਰ ਨੌਜਵਾਨ ਨੇ ਸੁੱਟਿਆ ਗ੍ਰਨੇਡ

Chardikala TV 2 weeks ago

ਗੁਰਦਾਸਪੁਰ: ਪੰਜਾਬ ਦੇ ਗੁਰਦਾਸਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਲਾਨੌਰ ਵਿੱਚ ਇੱਕ ਹਸਪਤਾਲ ਦੇ ਅੰਦਰ ਗ੍ਰਨੇਡ ਹਮਲੇ ਦੀ ਖ਼ਬਰ ਆਈ ਹੈ। ਇਸ ਘਟਨਾ ਦੇ ਬਾਅਦ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜਾਣਕਾਰੀ ਅਨੁਸਾਰ ਕਲਾਨੌਰ ਵਿੱਚ ਸਥਿਤ ਮੁਲਤਾਨੀ ਹਸਪਤਾਲ, ਜਿਸਨੂੰ ਪਹਿਲਾਂ ਖੈਰਾ ਹਸਪਤਾਲ ਕਿਹਾ ਜਾਂਦਾ ਸੀ, ਵਿੱਚ ਇੱਕ ਨੌਜਵਾਨ ਨੇ ਗ੍ਰਨੇਡ ਸੁੱਟਿਆ ਹੈ।

ਇਸ ਘਟਨਾ ਵਿੱਚ ਹਸਪਤਾਲ ਵਿੱਚ ਲੱਗੇ ਸ਼ੀਸ਼ੇ ਟੁੱਟ ਗਏ ਅਤੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ । ਮੌਕੇ 'ਤੇ ਮੌਜੂਦ ਲੋਕਾਂ ਦੇ ਅਨੁਸਾਰ ਇੱਕ ਨੌਜਵਾਨ ਜਿਸਨੇ ਆਪਣਾ ਚਿਹਰਾ ਕੱਪੜੇ ਨਾਲ ਢੱਕਿਆ ਹੋਇਆ ਸੀ , ਹਸਪਤਾਲ ਦੇ ਅੰਦਰ ਆਇਆ ਅਤੇ ਗ੍ਰਨੇਡ ਸੁੱਟਿਆ ਅਤੇ ਭੱਜ ਗਿਆ।

Dailyhunt
Disclaimer: This content has not been generated, created or edited by Dailyhunt. Publisher: Chardikala TV