Dailyhunt Logo
  • Light mode
    Follow system
    Dark mode
    • Play Story
    • App Story
ਕ੍ਰਾਈਮ ਥ੍ਰਿਲਰ ਸੀਰੀਜ਼, 'ਰਾਖ' ਦਾ ਟ੍ਰੇਲਰ ਹੋਇਆ ਰਿਲੀਜ਼

ਕ੍ਰਾਈਮ ਥ੍ਰਿਲਰ ਸੀਰੀਜ਼, 'ਰਾਖ' ਦਾ ਟ੍ਰੇਲਰ ਹੋਇਆ ਰਿਲੀਜ਼

Chardikala TV 1 week ago

ਮੁੰਬਈ : ਪ੍ਰਾਈਮ ਵੀਡੀਓ ਨੇ ਆਪਣੀ ਆਉਣ ਵਾਲੀ ਅਸਲ ਇਨਵੈਸਟੀਗੇਟਿਵ ਕ੍ਰਾਈਮ ਥ੍ਰਿਲਰ ਸੀਰੀਜ਼, 'ਰਾਖ' ਦਾ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ। ਇੱਕ ਕਲਪਨਾਤਮਕ ਕਹਾਣੀ 'ਤੇ ਬਣੀ ਇਸ ਸੀਰੀਜ਼ ਦੇ ਡਾਇਰੈਕਟਰ ਅਤੇ ਐਗਜ਼ੀਕਿਊਟਿਵ ਪ੍ਰੋਡਿਊਸਰ ਪ੍ਰੋਸਿਤ ਰਾਏ ਹਨ, ਜਦਕਿ ਇਸਨੂੰ ਅਨੁਸ਼ਾ ਨੰਦਕੁਮਾਰ ਅਤੇ ਸੰਦੀਪ ਸਕੇਤ ਨੇ ਮਿਲ ਕੇ ਬਣਾਇਆ, ਲਿਖਿਆ ਅਤੇ ਸਹਿ-ਨਿਰਦੇਸ਼ਿਤ ਕੀਤਾ ਹੈ।

ਇਸਦੇ ਸੰਵਾਦ ਆਯੂਸ਼ ਤ੍ਰਿਵੇਦੀ ਨੇ ਲਿਖੇ ਹਨ। ਟ੍ਰੇਲਰ ਇੱਕ ਬੇਰਹਿਮ ਅਤੇ ਭਿਆਨਕ ਅਪਰਾਧ ਦੀ ਝਲਕ ਦਿਖਾਈ ਗਈ ਹੈ, ਜੋ ਨਾ ਸਿਰਫ਼ ਪੀੜਤਾਂ ਦੇ ਪਰਿਵਾਰਾਂ ਨੂੰ ਪੂਰੀ ਤਰ੍ਹਾਂ ਤੋੜ ਦਿੰਦਾ ਹੈ, ਸਗੋਂ ਮਨੁੱਖਾਂ ਦੇ ਅੰਦਰ ਛੁਪੀ ਨਫ਼ਰਤ ਅਤੇ ਬੇਰਹਿਮੀ ਦੇ ਭਿਆਨਕ ਚਿਹਰੇ ਨੂੰ ਵੀ ਉਜਾਗਰ ਕਰਦਾ ਹੈ, ਜੋ ਸਾਡੇ ਸਮਾਜ ਵਿੱਚ ਮੌਜੂਦ ਹੈ।

"ਰਾਖ" ਵੈੱਬ ਸੀਰੀਜ਼ ਵਿੱਚ ਅਲੀ ਫਜ਼ਲ, ਸੋਨਾਲੀ ਬੇਂਦਰੇ, ਆਮਿਰ ਬਸ਼ੀਰ, ਆਕਾਸ਼ ਮਖੀਜਾ, ਰਮਨਦੀਪ ਯਾਦਵ, ਦਿਵਿਆ ਸ਼ਰਮਾ, ਵਿਵਾਨ ਸ਼ਰਮਾ, ਅੰਸ਼ੁਲ ਚੌਹਾਨ, ਰਾਕੇਸ਼ ਬੇਦੀ ਅਤੇ ਦਿਬਯੇਂਦੂ ਭੱਟਾਚਾਰੀਆ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਇਹ ਵੈੱਬ ਸੀਰੀਜ਼ 12 ਜੂਨ ਨੂੰ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋ ਰਹੀ ਹੈ।

ਰਾਖ ਦਾ ਹੈਰਾਨ ਕਰਨ ਵਾਲਾ ਟ੍ਰੇਲਰ ਇੱਕ ਸਵਾਲ ਨਾਲ ਸ਼ੁਰੂ ਹੁੰਦਾ ਹੈ ਜਿਸ ਨੂੰ ਮਾਤਾ-ਪਿਤਾ ਕਦੀ ਸੁਣਨਾ ਨਹੀਂ ਚਾਉਣਗੇ: "ਬੱਚੇ ਕਦੋਂ ਤੋਂ ਲਾਪਤਾ ਹਨ?" ਇਹ ਕਹਾਣੀ 1970 ਦੇ ਦਹਾਕੇ ਦੀ ਦਿੱਲੀ ਵਿੱਚ ਸੈੱਟ ਕੀਤੀ ਗਈ ਹੈ, ਜਦੋਂ ਹਰ ਮਾਂ-ਬਾਪ ਨੂੰ ਏਹੀ ਲੱਗਦਾ ਸੀ ਕਿ ਉਨ੍ਹਾਂ ਦੇ ਬੱਚੇ ਸੂਰਜ ਡੁੱਬਣ ਤੋਂ ਬਾਅਦ ਵੀ ਇਕੱਲੇ ਬਾਹਰ ਜਾਣ ਲਈ ਪੂਰੀ ਤਰ੍ਹਾਂ ਸੁਰੱਖਿਅਤ ਹਨ, ਪਰ ਇੱਕ ਹੈਰਾਨ ਕਰਨ ਵਾਲੇ ਅਪਰਾਧ ਨੇ ਪੂਰੇ ਦੇਸ਼ ਦੇ ਇਸ ਭਰੋਸੇ ਨੂੰ ਤੋੜ ਦਿੱਤਾ।

"ਰਾਖ" ਟ੍ਰੇਲਰ

ਟ੍ਰੇਲਰ ਦੇ ਦਿਲ ਦਹਿਲਾ ਦੇਣ ਵਾਲੇ ਅਤੇ ਤੀਬਰ ਦ੍ਰਿਸ਼ ਇੱਕ ਮਾਤਾ-ਪਿਤਾ ਦੀ ਆਪਣੇ ਬੱਚਿਆਂ ਨੂੰ ਲੱਭਣ ਦੀ ਬੇਚੈਨ ਉਮੀਦ ਨੂੰ ਬਿਆਨ ਕਰਦੇ ਹਨ। ਸਬ-ਇੰਸਪੈਕਟਰ ਜੈਪ੍ਰਕਾਸ਼ (ਅਲੀ ਫਜ਼ਲ) ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਫੜਨ ਲਈ ਇੱਕ ਬੇਚੈਨ ਮੁਹਿੰਮ ਸ਼ੁਰੂ ਕਰਦੇ ਹਨ।

"ਰਾਖ" ਵਿੱਚ ਸਬ-ਇੰਸਪੈਕਟਰ ਜੈਪ੍ਰਕਾਸ਼ ਦੀ ਭੂਮਿਕਾ ਨਿਭਾਉਣ ਵਾਲੇ ਅਲੀ ਫਜ਼ਲ ਨੇ ਕਿਹਾ, "ਜਦੋਂ ਮੈਨੂੰ ਪਹਿਲੀ ਵਾਰ "ਰਾਖ" ਲਈ ਸੰਪਰਕ ਕੀਤਾ ਗਿਆ ਸੀ, ਤਾਂ ਮੈਂ ਸੋਚਿਆ ਸੀ ਕਿ ਇਹ ਇੱਕ ਆਮ ਜਾਂਚ ਅਪਰਾਧ ਥ੍ਰਿਲਰ ਹੋਵੇਗੀ, ਪਰ ਸਕ੍ਰਿਪਟ ਪੜ੍ਹਨ ਤੋਂ ਬਾਅਦ, ਮੈਂ ਪ੍ਰਭਾਵਿਤ ਹੋ ਗਿਆ। ਅਨੁਸ਼ਾ, ਸੰਦੀਪ ਅਤੇ ਪ੍ਰੋਸਿਤ ਨੇ ਮਿਲ ਕੇ ਇੱਕ ਅਜਿਹੀ ਕਹਾਣੀ ਤਿਆਰ ਕੀਤੀ ਹੈ ਜੋ ਕਿ ਬਹੁ-ਪਰਤੀ ਹੈ, ਭਾਵਨਾਵਾਂ ਨਾਲ ਭਰਪੂਰ ਹੈ ਅਤੇ ਅਸਲ ਜ਼ਿੰਦਗੀ ਦੇ ਕੌੜੇ ਸੱਚ ਦੇ ਬਹੁਤ ਨੇੜੇ ਹੈ। ਜੈਪ੍ਰਕਾਸ਼, ਇੱਕ ਸ਼ਾਂਤ ਅਤੇ ਸੰਜਮੀ ਆਦਮੀ ਹੋਣ ਦੇ ਨਾਲ, ਇੱਕ ਵਿਲੱਖਣ ਪੁਲਿਸ ਅਧਿਕਾਰੀ ਹੈ, ਅਤੇ ਮੈਨੂੰ ਸ਼ੱਕੀਆਂ ਤੋਂ ਪਰੇ ਉਸਦੇ ਮਨ ਨੂੰ ਸਮਝਣਾ ਦਿਲਚਸਪ ਲੱਗਿਆ। ਉਸ ਵਿੱਚ ਬਹੁਤ ਸਾਰੀਆਂ ਕਮੀਆਂ, ਗੁੰਝਲਾਂ ਹਨ, ਅਤੇ ਤੇਜ਼ੀ ਨਾਲ ਬਦਲਦੇ ਰਾਜਨੀਤਿਕ ਅਤੇ ਸਮਾਜਿਕ ਮਾਹੌਲ ਵਿੱਚ ਆਪਣੇ ਆਪ ਨੂੰ ਸਾਬਤ ਕਰਨ ਲਈ ਸੰਘਰਸ਼ ਹਨ। ਜੋ ਚੀਜ਼ ਸੱਚਮੁੱਚ ਰਾਖ ਨੂੰ ਵੱਖ ਕਰਦੀ ਹੈ ਉਹ ਇਹ ਹੈ ਕਿ ਇਹ ਸਿਰਫ਼ ਇੱਕ ਪੁਲਿਸ ਜਾਂਚ ਨਹੀਂ ਹੈ, ਸਗੋਂ ਮਨੁੱਖੀ ਸੁਭਾਅ ਬਾਰੇ ਇੱਕ ਡੂੰਘੀ ਭਾਵਨਾਤਮਕ ਕਹਾਣੀ ਹੈ। ਮੈਨੂੰ ਯਕੀਨ ਹੈ ਕਿ ਇਹ ਲੜੀ ਭਾਰਤ ਅਤੇ ਦੁਨੀਆ ਭਰ ਦੇ ਦਰਸ਼ਕਾਂ ਲਈ ਸੱਚਮੁੱਚ ਦਿਲਚਸਪ ਹੋਵੇਗੀ।

Dailyhunt
Disclaimer: This content has not been generated, created or edited by Dailyhunt. Publisher: Chardikala TV