Dailyhunt
ਪੰਜਾਬ ਦੇ ਨੂਰਪੁਰਬੇਦੀ ਖੇਤਰ 'ਚ ਭਲਕੇ ਬਿਜਲੀ ਰਹੇਗੀ ਬੰਦ

ਪੰਜਾਬ ਦੇ ਨੂਰਪੁਰਬੇਦੀ ਖੇਤਰ 'ਚ ਭਲਕੇ ਬਿਜਲੀ ਰਹੇਗੀ ਬੰਦ

Chardikala TV 1 week ago

ਨੂਰਪੁਰਬੇਦੀ : ਪੰਜਾਬ ਦੇ ਨੂਰਪੁਰਬੇਦੀ ਖੇਤਰ ਵਿੱਚ ਬਿਜਲੀ ਬੰਦ ਹੋਣ ਦੀ ਸੂਚਨਾ ਮਿਲੀ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਉਪ-ਦਫ਼ਤਰ, ਤਖ਼ਤਗੜ੍ਹ ਦੇ ਵਧੀਕ ਸਹਾਇਕ ਇੰਜੀਨੀਅਰ ਵੱਲੋਂ ਜਾਰੀ ਇੱਕ ਲਿਖਤੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਸ਼ਨੀਵਾਰ, 4 ਅਪ੍ਰੈਲ ਨੂੰ, ਬਿਜਲੀ ਦੀਆਂ ਲਾਈਨਾਂ ਦੀ ਜ਼ਰੂਰੀ ਮੁਰੰਮਤ ਅਤੇ ਰੁੱਖਾਂ ਦੀ ਕਟਾਈ ਦੇ ਪਰਮਿਟ ਕਾਰਨ 11 ਕੇ.ਵੀ. ਸਰਾਏ ਫੀਡਰ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਕੱਟੀ ਜਾਵੇਗੀ।

ਇਸ ਸਮੇਂ ਦੌਰਾਨ, ਫੀਡਰ ਦੇ ਅਧੀਨ ਆਉਣ ਵਾਲੇ ਬਜਰੂੜ, ਸਰਾਏ, ਭਾਓਵਾਲ, ਛੱਜਾ, ਚੌਂਤਾਣ ਅਤੇ ਨੰਗਲ ਦੇ ਮੰਡ ਖੇਤਰ ਵਿੱਚ ਬਿਜਲੀ ਸਪਲਾਈ ਠੱਪ ਰਹੇਗੀ। ਚੱਲ ਰਹੇ ਕੰਮ ਕਾਰਨ ਬਿਜਲੀ ਬੰਦ ਹੋਣ ਦਾ ਸਮਾਂ ਵਧ ਜਾਂ ਘਟ ਸਕਦਾ ਹੈ।

Dailyhunt
Disclaimer: This content has not been generated, created or edited by Dailyhunt. Publisher: Chardikala TV