Dailyhunt Logo
  • Light mode
    Follow system
    Dark mode
    • Play Story
    • App Story
ਰਾਧਾ ਸੁਆਮੀ ਸਤਿਸੰਗ ਦਿਵਸ ਲਈ ਰੇਲਵੇ ਨੇ ਲਿਆ ਵੱਡਾ ਫ਼ੈਸਲਾ

ਰਾਧਾ ਸੁਆਮੀ ਸਤਿਸੰਗ ਦਿਵਸ ਲਈ ਰੇਲਵੇ ਨੇ ਲਿਆ ਵੱਡਾ ਫ਼ੈਸਲਾ

Chardikala TV 1 week ago

ਫ਼ਿਰੋਜ਼ਪੁਰ: ਯਾਤਰੀਆਂ ਦੀ ਸਹੂਲਤ ਨੂੰ ਧਿਆਨ 'ਚ ਰੱਖਦੇ ਹੋਏ ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਡਵੀਜ਼ਨ ਨੇ ਭਲਕੇ , 30 ਅਗਸਤ ਨੂੰ ਰਾਧਾ ਸੁਆਮੀ ਸਤਿਸੰਗ ਦਿਵਸ ਦੇ ਮੌਕੇ 'ਤੇ ਬਿਆਸ ਤੋਂ ਫ਼ਿਰੋਜ਼ਪੁਰ ਛਾਉਣੀ ਤੱਕ ਵਿਸ਼ੇਸ਼ ਅਣਰਿਜ਼ਰਵਡ ਵਨ-ਵੇਅ ਰੇਲ ਗੱਡੀ ਚਲਾਉਣ ਦਾ ਫ਼ੈਸਲਾ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਸੰਤ ਕੁਮਾਰ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਫ਼ਿਰੋਜ਼ਪੁਰ ਨੇ ਦੱਸਿਆ ਕਿ ਬਿਆਸ ਤੋਂ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਦੇ ਲਈ ਇਹ ਵਿਸ਼ੇਸ਼ ਅਣ-ਰਿਜ਼ਰਵਡ ਰੇਲ ਗੱਡੀ ਨੰਬਰ 04612 ਬਿਆਸ ਤੋਂ ਦੁਪਹਿਰ 12:40 'ਤੇ ਰਵਾਨਾ ਹੋ ਕੇ ਸ਼ਾਮ 17:25 ਵਜੇ ਫ਼ਿਰੋਜ਼ਪੁਰ ਛਾਉਣੀ ਪਹੁੰਚੇਗੀ ਅਤੇ ਰਸਤੇ ਵਿੱਚ ਇਹ ਵਿਸ਼ੇਸ਼ ਰੇਲਗੱਡੀ ਫਿਲਵਾ ,ਹਮੀਰਾ, ਕਰਤਾਰਪੁਰ , ਸੁਰਾਨੁਸੀ , ਜਲੰਧਰ ਸਿਟੀ , ਜਲੰਧਰ ਕੈਂਟ , ਫਗਵਾੜਾ , ਫਿਲੌਰ , ਲੁਧਿਆਣਾ , ਜਗਰਾਉਂ ,ਮੋਗਾ , ਤਲਵੰਡੀ ਸਾਬੋ ਰੇਲਵੇ ਸਟੇਸ਼ਨ 'ਤੇ ਦੋਵਾਂ ਦਿਸ਼ਾਵਾ 'ਤੇ ਰੁਕੇਗੀ ।

Dailyhunt
Disclaimer: This content has not been generated, created or edited by Dailyhunt. Publisher: Chardikala TV