Dailyhunt Logo
  • Light mode
    Follow system
    Dark mode
    • Play Story
    • App Story
8 DAUGHTERS ਨੂੰ ਛੱਡ ਕੇ ਮਾਂ ਤੁਰ ਗਈ NEW HUSBAND ਨਾਲ਼

8 DAUGHTERS ਨੂੰ ਛੱਡ ਕੇ ਮਾਂ ਤੁਰ ਗਈ NEW HUSBAND ਨਾਲ਼

ਲਾਹੌਰ ਅਦਾਲਤ ਦੇ ਬਾਹਰ ਰੋਂਦੀਆਂ ਰਹਿ ਗਈਆਂ ਧੀਆਂ

ਮਾਂ ਨੇ 'ਧੀਆਂ ਨੂੰ ਪਛਾਣਨ ਤੋਂ ਵੀ ਕੀਤਾ ਇਨਕਾਰ'

ਲਾਹੌਰ (ਪਾਕਿਸਤਾਨ): ਪਾਕਿਸਤਾਨ ਦੇ ਲਾਹੌਰ ਸ਼ਹਿਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸੋਸ਼ਲ ਮੀਡੀਆ ਅਤੇ ਆਮ ਲੋਕਾਂ ਵਿੱਚ ਵੱਡੀ ਚਰਚਾ ਛੇੜ ਦਿੱਤੀ ਹੈ। ਲਾਹੌਰ ਹਾਈ ਕੋਰਟ ਦੇ ਬਾਹਰ ਇੱਕ ਮਹਿਲਾ ਆਪਣੀਆਂ ਅੱਠ ਧੀਆਂ ਨੂੰ ਪਿੱਛੇ ਛੱਡ ਕੇ ਆਪਣੇ ਦੂਜੇ ਪਤੀ ਨਾਲ ਚਲੀ ਗਈ।

ਇਸ ਦੌਰਾਨ ਅਦਾਲਤ ਦੇ ਬਾਹਰ ਬੇਹੱਦ ਜਜ਼ਬਾਤੀ ਜਿਹਾ ਮਾਹੌਲ ਬਣ ਗਿਆ ਅਤੇ ਧੀਆਂ ਆਪਣੀ ਮਾਂ ਨੂੰ ਰੋਕਣ ਲਈ ਰੋਂਦੀਆਂ ਅਤੇ ਬੇਨਤੀਆਂ ਕਰਦੀਆਂ ਰਹੀਆਂ।

ਮੀਡੀਆ ਰਿਪੋਰਟਾਂ ਮੁਤਾਬਕ ਮਹਿਲਾ, ਜਿਸ ਦੀ ਪਛਾਣ ਸ਼ਬਨਮ ਬੀਬੀ ਵਜੋਂ ਹੋਈ ਹੈ, ਨੇ ਅਦਾਲਤ ਵਿੱਚ ਦੱਸਿਆ ਕਿ ਉਸ ਨੇ ਗ਼ੁਲਾਮ ਹੁਸੈਨ ਨਾਮਕ ਵਿਅਕਤੀ ਨਾਲ ਵਿਆਹ ਕਰ ਲਿਆ ਹੈ ਅਤੇ ਉਹ ਆਪਣੀ ਮਰਜ਼ੀ ਨਾਲ ਉਸ ਨਾਲ ਰਹਿਣਾ ਚਾਹੁੰਦੀ ਹੈ। ਅਦਾਲਤ ਨੇ ਮਹਿਲਾ ਦੀ ਇੱਛਾ ਨੂੰ ਧਿਆਨ ਵਿੱਚ ਰੱਖਦਿਆਂ ਉਸ ਨੂੰ ਆਪਣੇ ਨਵੇਂ ਪਤੀ ਨਾਲ ਰਹਿਣ ਦੀ ਇਜਾਜ਼ਤ ਦੇ ਦਿੱਤੀ।

ਇਹ ਮਾਮਲਾ ਉਸ ਵੇਲੇ ਅਦਾਲਤ ਤੱਕ ਪਹੁੰਚਿਆ ਜਦੋਂ ਗ਼ੁਲਾਮ ਹੁਸੈਨ ਨੇ ਇੱਕ ਪਟੀਸ਼ਨ ਦਾਇਰ ਕਰਕੇ ਦਾਅਵਾ ਕੀਤਾ ਕਿ ਉਸ ਦੀ ਪਤਨੀ ਨੂੰ ਉਸਦੇ ਪੁਰਾਣੇ ਪਰਿਵਾਰ ਵੱਲੋਂ ਗੈਰ-ਕਾਨੂੰਨੀ ਤੌਰ 'ਤੇ ਰੋਕ ਕੇ ਰੱਖਿਆ ਗਿਆ ਹੈ। ਅਦਾਲਤ ਨੇ ਦੋਵਾਂ ਪੱਖਾਂ ਦੀ ਗੱਲ ਸੁਣਨ ਤੋਂ ਬਾਅਦ ਫ਼ੈਸਲਾ ਸੁਣਾਇਆ।

ਇੱਥੇ ਵੇਖੋ ਵਿਡੀਓ:

ਫ਼ੈਸਲੇ ਤੋਂ ਬਾਅਦ ਜਿਵੇਂ ਹੀ ਸ਼ਬਨਮ ਅਦਾਲਤ ਤੋਂ ਬਾਹਰ ਨਿਕਲੀ, ਉਸ ਦੀਆਂ ਅੱਠ ਧੀਆਂ ਉਸ ਕੋਲ ਪਹੁੰਚ ਗਈਆਂ। ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਧੀਆਂ ਆਪਣੀ ਮਾਂ ਦੇ ਪੈਰਾਂ ਵਿੱਚ ਡਿੱਗ ਕੇ ਉਸ ਨੂੰ ਘਰ ਵਾਪਸ ਆਉਣ ਦੀ ਬੇਨਤੀ ਕਰ ਰਹੀਆਂ ਹਨ। ਕੁਝ ਧੀਆਂ ਰੋਂਦੀਆਂ ਹੋਈਆਂ ਆਪਣੀ ਮਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕਰਦੀਆਂ ਨਜ਼ਰ ਆਈਆਂ।

ਰਿਪੋਰਟਾਂ ਅਨੁਸਾਰ ਇੱਕ ਧੀ ਨੇ ਦੋਸ਼ ਲਾਇਆ ਕਿ ਅਦਾਲਤ ਦੇ ਅੰਦਰ ਉਸ ਦੀ ਮਾਂ ਨੇ ਉਸ ਨੂੰ ਪਛਾਣਨ ਤੋਂ ਵੀ ਇਨਕਾਰ ਕਰ ਦਿੱਤਾ। ਇਸ ਗੱਲ ਨੇ ਮਾਮਲੇ ਨੂੰ ਹੋਰ ਵੀ ਭਾਵੁਕ ਅਤੇ ਚਰਚਿਤ ਬਣਾ ਦਿੱਤਾ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚ ਇੱਕ ਛੋਟੀ ਧੀ ਨੂੰ ਜ਼ੋਰ-ਜ਼ੋਰ ਨਾਲ ਰੋਂਦੇ ਅਤੇ ਮਾਂ ਨੂੰ ਪੁਕਾਰਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਦੇ ਬਾਵਜੂਦ ਮਹਿਲਾ ਆਪਣੇ ਨਵੇਂ ਪਤੀ ਨਾਲ ਉੱਥੋਂ ਚਲੀ ਜਾਂਦੀ ਹੈ। ਇਹ ਦ੍ਰਿਸ਼ ਦੇਖ ਕੇ ਮੌਜੂਦ ਲੋਕ ਵੀ ਭਾਵੁਕ ਹੋ ਗਏ।

ਘਟਨਾ ਦੀਆਂ ਵੀਡੀਓਜ਼ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ। ਕਈ ਲੋਕਾਂ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ, ਜਦਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਅਦਾਲਤ ਨੇ ਕਾਨੂੰਨ ਅਨੁਸਾਰ ਇੱਕ ਬਾਲਗ ਮਹਿਲਾ ਦੀ ਨਿੱਜੀ ਆਜ਼ਾਦੀ ਅਤੇ ਉਸ ਦੀ ਪਸੰਦ ਦਾ ਸਤਿਕਾਰ ਕੀਤਾ ਹੈ।

ਇੱਥੇ ਵੇਖੋ ਵਿਡੀਓ:

ਦੂਜੇ ਪਾਸੇ ਕਈ ਸਮਾਜਿਕ ਵਰਗਾਂ ਵਿੱਚ ਇਸ ਘਟਨਾ ਨੂੰ ਨੈਤਿਕ ਅਤੇ ਪਰਿਵਾਰਕ ਮੁੱਲਾਂ ਦੇ ਨਜ਼ਰੀਏ ਤੋਂ ਵੀ ਚਰਚਾ ਦਾ ਵਿਸ਼ਾ ਬਣਾਇਆ ਜਾ ਰਿਹਾ ਹੈ। ਲੋਕਾਂ ਦਾ ਮੰਨਣਾ ਹੈ ਕਿ ਕਾਨੂੰਨੀ ਫ਼ੈਸਲੇ ਤੋਂ ਇਲਾਵਾ ਇਸ ਮਾਮਲੇ ਦੇ ਸਮਾਜਿਕ ਅਤੇ ਭਾਵਨਾਤਮਕ ਪੱਖ ਵੀ ਬਹੁਤ ਮਹੱਤਵਪੂਰਨ ਹਨ।

ਫਿਲਹਾਲ ਇਹ ਘਟਨਾ ਪਾਕਿਸਤਾਨ ਸਮੇਤ ਕਈ ਹੋਰ ਦੇਸ਼ਾਂ ਵਿੱਚ ਵੀ ਚਰਚਾ ਦਾ ਕੇਂਦਰ ਬਣੀ ਹੋਈ ਹੈ। ਅਦਾਲਤ ਨੇ ਭਾਵੇਂ ਮਹਿਲਾ ਨੂੰ ਆਪਣੀ ਮਰਜ਼ੀ ਨਾਲ ਜੀਵਨ ਬਿਤਾਉਣ ਦਾ ਅਧਿਕਾਰ ਦਿੱਤਾ ਹੈ, ਪਰ ਅਦਾਲਤ ਦੇ ਬਾਹਰ ਧੀਆਂ ਅਤੇ ਮਾਂ ਵਿਚਕਾਰ ਵਾਪਰੀ ਇਹ ਭਾਵੁਕ ਘਟਨਾ ਲੋਕਾਂ ਦੇ ਦਿਲਾਂ ਨੂੰ ਝੰਝੋੜ ਰਹੀ ਹੈ।

ਲਾਹੌਰ ਅਦਾਲਤ ਦੇ ਬਾਹਰ ਰੋਂਦੀਆਂ ਰਹਿ ਗਈਆਂ ਧੀਆਂ

ਮਾਂ ਨੇ 'ਧੀਆਂ ਨੂੰ ਪਛਾਣਨ ਤੋਂ ਵੀ ਕੀਤਾ ਇਨਕਾਰ'

ਲਾਹੌਰ (ਪਾਕਿਸਤਾਨ): ਪਾਕਿਸਤਾਨ ਦੇ ਲਾਹੌਰ ਸ਼ਹਿਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸੋਸ਼ਲ ਮੀਡੀਆ ਅਤੇ ਆਮ ਲੋਕਾਂ ਵਿੱਚ ਵੱਡੀ ਚਰਚਾ ਛੇੜ ਦਿੱਤੀ ਹੈ। ਲਾਹੌਰ ਹਾਈ ਕੋਰਟ ਦੇ ਬਾਹਰ ਇੱਕ ਮਹਿਲਾ ਆਪਣੀਆਂ ਅੱਠ ਧੀਆਂ ਨੂੰ ਪਿੱਛੇ ਛੱਡ ਕੇ ਆਪਣੇ ਦੂਜੇ ਪਤੀ ਨਾਲ ਚਲੀ ਗਈ। ਇਸ ਦੌਰਾਨ ਅਦਾਲਤ ਦੇ ਬਾਹਰ ਬੇਹੱਦ ਜਜ਼ਬਾਤੀ ਜਿਹਾ ਮਾਹੌਲ ਬਣ ਗਿਆ ਅਤੇ ਧੀਆਂ ਆਪਣੀ ਮਾਂ ਨੂੰ ਰੋਕਣ ਲਈ ਰੋਂਦੀਆਂ ਅਤੇ ਬੇਨਤੀਆਂ ਕਰਦੀਆਂ ਰਹੀਆਂ।

ਇੱਥੇ ਵੇਖੋ ਵਿਡੀਓ:

ਇੱਥੇ ਵੇਖੋ ਵਿਡੀਓ:

Dailyhunt
Disclaimer: This content has not been generated, created or edited by Dailyhunt. Publisher: Daily Hamdard