Monday, 20 Jan, 1.01 pm ਡੇਲੀ ਹਮਦਰਦ

ਮੁੱਖ ਪੰਨਾ
ਆਈਐਸ ਦਾ 135 ਕਿਲੋ ਦਾ ਥਿੰਕ 'ਟੈਂਕ' ਗ੍ਰਿਫ਼ਤਾਰ, ਟਰੱਕ 'ਚ ਲਿਜਾਣਾ ਪਿਆ ਜੇਲ੍ਹ

ਮੋਸੁਲ, 20 ਜਨਵਰੀ, ਹ.ਬ. : ਇਰਾਕ ਦੀ ਸਵੈਟ ਟੀਮ ਨੇ ਮੋਸੁਲ ਸ਼ਹਿਰ ਵਿਚ ਅੱਤਵਾਦੀ ਸੰਗਠਨ ਆਈਐਸਆਈਐਸ ਦੇ ਟਿਕਾਣੇ 'ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਟੀਮ ਨੇ ਸ਼ਿਫਾ ਅਲ ਨਾਂ ਦੇ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ। ਉਹ ਐਨਾ ਭਾਰੀ ਸੀ ਕਿ ਟਰੱਕ ਵਿਚ ਪਾ ਕੇ ਜੇਲ੍ਹ ਲਿਜਾਣਾ ਪਿਆ। ਸਥਾਨਕ ਮੀਡੀਆ ਦੇ ਮੁਤਬਕ, ਅੱਤਵਾਦੀ ਸ਼ਿਫਾ ਦਾ ਵਜ਼ਨ 135 ਕਿਲੋ ਹੈ। ਜਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹ ਬਿਸਤਰ ਤੋਂ ਉਠ ਵੀ ਨਹੀਂ ਪਾ ਰਿਹਾ ਸੀ। ਟੀਮ ਨੇ ਉਸ ਨੂੰ ਕਾਰ ਵਿਚ ਪਾ ਕੇ ਲਿਜਾਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਨਾਕਾਮ ਰਹੀ। ਆਖਰ ਉਸ ਨੂੰ ਟਰੱਕ ਪਾ ਕੇ ਲਿਜਾਣਾ ਪਿਆ। ਆਈਐਸ ਦੇ ਅੱਤਵਾਦੀ ਉਸ ਨੂੰ ਜੱਬਾ ਦ ਜੇਹਾਦੀ ਕਹਿੰਦੇ ਹਨ। ਸ਼ਿਫਾ ਅਲ ਨਿਮਾ ਦੇ ਬਾਰੇ ਵਿਚ ਜਾਂਚ ਕਰ ਚੁੱਕੇ ਬ੍ਰਿਟਿਸ਼ ਕਾਰਕੁਨ ਮਾਜਿਦ ਨਵਾਜ਼ ਦੇ ਮੁਤਾਬਕ, ਸ਼ਿਫਾ ਦਾ ਕੰਮ ਸੀ ਅਪਣੇ ਭਾਸ਼ਣਾਂ ਦੇ ਜ਼ਰੀਏ ਅੱਤਵਾਦੀਆਂ ਨੂੰ ਤਿਆਰ ਕਰਨਾ ਅਤੇ ਉਸ ਦੇ ਦਿਮਾਗ ਵਿਚ ਜ਼ਹਿਰ ਘੋਲਣਾ। ਉਸ ਨੂੰ ਸ਼ੁਰੂ ਤੋਂ ਹੀ ਆਈਐਸ ਦਾ ਵੱਡਾ ਲੀਡਰ ਮੰਨਿਆ ਗਿਆ। ਉਹ ਫਤਵੇ ਜਾਰੀ ਕਰਦਾ ਸੀ, ਜਿਸ ਤੋ ਬਾਅਦ ਅੱਤਵਾਦੀ ਖੁਲ੍ਹ ਕੇ ਕਤਲੇਆਮ ਕਰਦੇ ਸੀ। ਸ਼ਿਫਾ ਦਾ ਫੜਿਆ ਜਾਣਾ ਅੱਤਵਾਦੀ ਸੰਗਠਨ ਲਈ ਬਹੁਤ ਵੱਡਾ ਝਟਕਾ ਹੈ।

Dailyhunt
Disclaimer: This story is auto-aggregated by a computer program and has not been created or edited by Dailyhunt. Publisher: Daily Hamdard
Top