Dailyhunt Logo
  • Light mode
    Follow system
    Dark mode
    • Play Story
    • App Story
Air India ਦੀ ਫਲਾਈਟ 'ਚ ਅਚਾਨਕ ਆਈ ਹਲਚਲ, 12 ਜਣੇ ਜ਼ਖਮੀ: ਹਵਾ 'ਚ ਝੂਲੇ ਜਹਾਜ਼ ਦੌਰਾਨ ਯਾਤਰੀਆਂ ਦੇ ਸਿਰ 'ਚ ਲੱਗੀ ਸੱਟ ਅਤੇ ਮੋਢੇ ਟੁੱਟੇ

Air India ਦੀ ਫਲਾਈਟ 'ਚ ਅਚਾਨਕ ਆਈ ਹਲਚਲ, 12 ਜਣੇ ਜ਼ਖਮੀ: ਹਵਾ 'ਚ ਝੂਲੇ ਜਹਾਜ਼ ਦੌਰਾਨ ਯਾਤਰੀਆਂ ਦੇ ਸਿਰ 'ਚ ਲੱਗੀ ਸੱਟ ਅਤੇ ਮੋਢੇ ਟੁੱਟੇ

ਨਵੀਂ ਦਿੱਲੀ, 4 ਅਗਸਤ 2026:

ਥਾਈਲੈਂਡ ਦੇ ਫੁਕੇਟ ਤੋਂ ਨਵੀਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ 'AI2379' ਵਿੱਚ ਮੰਗਲਵਾਰ ਨੂੰ ਹਵਾ ਵਿੱਚ ਅਚਾਨਕ ਭਾਰੀ ਹਲਚਲ (Turbulence) ਆ ਗਈ, ਜਿਸ ਕਾਰਨ ਜਹਾਜ਼ ਨੇ ਕੁਝ ਮਿੰਟਾਂ ਲਈ ਆਪਣਾ ਸੰਤੁਲਨ ਗੁਆ ਦਿੱਤਾ। ਇਸ ਘਟਨਾ ਦੌਰਾਨ 10 ਯਾਤਰੀਆਂ ਅਤੇ ਚਾਲਕ ਦਲ ਦੇ 2 ਮੈਂਬਰਾਂ ਸਮੇਤ ਕੁੱਲ 12 ਲੋਕ ਜ਼ਖਮੀ ਹੋ ਗਏ।

ਹਲਚਲ ਇੰਨੀ ਗੰਭੀਰ ਸੀ ਕਿ ਜਹਾਜ਼ ਕੁਝ ਸਮੇਂ ਲਈ ਹਵਾ ਵਿੱਚ ਉੱਪਰ-ਥੱਲੇ ਹੁੰਦਾ ਹੋਇਆ ਝੂਲਣ ਲੱਗ ਪਿਆ, ਜਿਸ ਨਾਲ ਯਾਤਰੀਆਂ ਵਿੱਚ ਭਾਰੀ ਦਹਿਸ਼ਤ ਫੈਲ ਗਈ।

ਨਿਊਜ਼ ਏਜੰਸੀ ਏ.ਐੱਨ.ਆਈ. ਨਾਲ ਗੱਲ ਕਰਦੇ ਹੋਏ ਇੱਕ ਪੀੜਤ ਯਾਤਰੀ ਨੇ ਆਪਣੀ ਆਪਬੀਤੀ ਸੁਣਾਉਂਦਿਆਂ ਦੱਸਿਆ ਕਿ ਉਡਾਣ ਭਰਨ ਤੋਂ ਲਗਭਗ ਡੇਢ ਘੰਟੇ ਬਾਅਦ, ਜਦੋਂ ਜ਼ਿਆਦਾਤਰ ਯਾਤਰੀ ਸੌਂ ਰਹੇ ਸਨ, ਜਹਾਜ਼ ਅਚਾਨਕ ਰੁਕਿਆ ਅਤੇ 2-3 ਮਿੰਟਾਂ ਲਈ ਹਵਾ ਵਿੱਚ ਹਿੱਲਣ ਲੱਗ ਪਿਆ। ਇਸ ਦੌਰਾਨ ਕਈ ਯਾਤਰੀਆਂ ਦੀਆਂ ਸੀਟ ਬੈਲਟਾਂ ਦੇ ਝਟਕੇ ਕਾਰਨ ਜਾਂ ਹੋਰ ਸਮਾਨ ਵੱਜਣ ਨਾਲ ਸਿਰਾਂ 'ਚ ਸੱਟਾਂ ਲੱਗੀਆਂ ਅਤੇ ਮੋਢੇ ਫਰੈਕਚਰ ਹੋ ਗਏ। ਯਾਤਰੀਆਂ ਨੇ ਏਅਰਲਾਈਨ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਵੀ ਆਖੀ ਹੈ।

ਦੂਜੇ ਪਾਸੇ, ਏਅਰ ਇੰਡੀਆ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ A320 ਜਹਾਜ਼ ਨੇ ਨਿਰਧਾਰਤ ਉਚਾਈ 'ਤੇ ਉੱਡਦੇ ਸਮੇਂ ਪਲ ਭਰ ਲਈ ਸੰਤੁਲਨ ਗੁਆ ਦਿੱਤਾ ਸੀ, ਪਰ ਜਹਾਜ਼ ਦਿੱਲੀ ਹਵਾਈ ਅੱਡੇ 'ਤੇ ਸੁਰੱਖਿਅਤ ਲੈਂਡ ਕਰ ਗਿਆ। ਏਅਰਲਾਈਨ ਅਨੁਸਾਰ ਸਾਰੇ ਜ਼ਖਮੀ ਯਾਤਰੀਆਂ ਅਤੇ ਕਰੂ ਮੈਂਬਰਾਂ ਨੂੰ ਤੁਰੰਤ ਏਅਰਪੋਰਟ ਦੀ ਮੈਡੀਕਲ ਫੈਸਿਲਿਟੀ ਵਿੱਚ ਇਲਾਜ ਮੁਹੱਈਆ ਕਰਵਾਇਆ ਗਿਆ ਹੈ ਅਤੇ ਕਿਸੇ ਨੂੰ ਵੀ ਗੰਭੀਰ ਸੱਟ ਨਹੀਂ ਲੱਗੀ। Flightradar24.com ਅਨੁਸਾਰ ਜਹਾਜ਼ ਨੇ ਲੈਂਡਿੰਗ ਤੋਂ ਕੁਝ ਸਮਾਂ ਪਹਿਲਾਂ ਅਚਾਨਕ ਉਚਾਈ ਗੁਆ ਦਿੱਤੀ ਸੀ, ਅਤੇ ਏਅਰਲਾਈਨ ਇਸ ਘਟਨਾ ਦੀ ਜਾਂਚ ਵਿੱਚ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰ ਰਹੀ ਹੈ।

ਨਵੀਂ ਦਿੱਲੀ, 4 ਅਗਸਤ 2026:

ਥਾਈਲੈਂਡ ਦੇ ਫੁਕੇਟ ਤੋਂ ਨਵੀਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ 'AI2379' ਵਿੱਚ ਮੰਗਲਵਾਰ ਨੂੰ ਹਵਾ ਵਿੱਚ ਅਚਾਨਕ ਭਾਰੀ ਹਲਚਲ (Turbulence) ਆ ਗਈ, ਜਿਸ ਕਾਰਨ ਜਹਾਜ਼ ਨੇ ਕੁਝ ਮਿੰਟਾਂ ਲਈ ਆਪਣਾ ਸੰਤੁਲਨ ਗੁਆ ਦਿੱਤਾ। ਇਸ ਘਟਨਾ ਦੌਰਾਨ 10 ਯਾਤਰੀਆਂ ਅਤੇ ਚਾਲਕ ਦਲ ਦੇ 2 ਮੈਂਬਰਾਂ ਸਮੇਤ ਕੁੱਲ 12 ਲੋਕ ਜ਼ਖਮੀ ਹੋ ਗਏ। ਹਲਚਲ ਇੰਨੀ ਗੰਭੀਰ ਸੀ ਕਿ ਜਹਾਜ਼ ਕੁਝ ਸਮੇਂ ਲਈ ਹਵਾ ਵਿੱਚ ਉੱਪਰ-ਥੱਲੇ ਹੁੰਦਾ ਹੋਇਆ ਝੂਲਣ ਲੱਗ ਪਿਆ, ਜਿਸ ਨਾਲ ਯਾਤਰੀਆਂ ਵਿੱਚ ਭਾਰੀ ਦਹਿਸ਼ਤ ਫੈਲ ਗਈ।

Dailyhunt
Disclaimer: This content has not been generated, created or edited by Dailyhunt. Publisher: Daily Hamdard