Monday, 20 Jan, 1.04 pm ਡੇਲੀ ਹਮਦਰਦ

ਅੰਤਰਰਾਸ਼ਟਰੀ
ਅਮਰੀਕਾ : ਬੰਦੂਕਧਾਰੀ ਵਲੋਂ ਕੀਤੀ ਫਾਇਰਿੰਗ ਵਿਚ 2 ਪੁਲਿਸ ਕਰਮੀਆਂ ਦੀ ਮੌਤ

ਹੋਨੋਲੁਲੂ, 20 ਜਨਵਰੀ, ਹ.ਬ. : ਅਮਰੀਕਾ ਦੇ ਹਵਾਈ ਸੂਬੇ ਵਿਚ ਐਤਵਾਰ ਦੁਪਹਿਰ ਬੰਦੂਕਧਾਰੀ ਵਲੋਂ ਗੋਲੀਬਾਰੀ ਵਿਚ ਦੋ ਪੁਲਿਸ ਕਰਮੀਆਂ ਦੀ ਮੌਤ ਹੋ ਗਈ। ਅਮਰੀਕਾ ਦੇ ਹੋਨੋਲੁਲੂ ਵਿਚ ਗੋਲੀਬਾਰੀ ਕਰਨ ਵਾਲੇ ਬੰਦੂਕਧਾਰੀ ਨਾਲ ਮੁਠਭੇੜ ਦੌਰਾਨ ਇਹ ਘਟਨਾ ਵਾਪਰੀ।
ਸ਼ਹਿਰ ਦੇ ਮੇਅਰ ਆਫ਼ਿਸ ਵਲੋਂ ਦੋਵੇਂ ਪੁਲਿਸ ਕਰਮੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਹਾਲਾਂਕਿ ਪੁਲਿਸ ਦੇ ਬੁਲਾਰੇ ਨੇ ਮਾਮਲੇ ਨਾਲ ਜੁੜੀ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।
ਮੀਡੀਆ ਰਿਪੋਰਟਾਂ ਮੁਤਬਕ ਫੈਡਲਰ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਐਤਵਾਰ ਨੂੰ ਦੱਸਿਆ ਕਿ ਹੋਨੋਲੁਲੂ ਦੇ ਵਾਈਕੀਕੀ ਇਲਾਕੇ ਵਿਚ ਅਧਿਕਾਰੀ ਹਮਲਾਵਰ ਨੂੰ ਮੂੰਹ ਤੋੜ ਜਵਾਬ ਦੇ ਰਹੇ ਹਨ। ਐਫਬੀਆਈ ਨੇ ਵੀ ਗੋਲੀਬਾਰੀ ਵਿਚ ਪੁਲਿਸ ਦੇ ਦੋ ਜਵਾਨਾਂ ਦੇ ਮਰਨ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਕਿ ਹਮਲਾਵਰ ਦੇ ਖ਼ਿਲਾਫ਼ ਪੁਲਿਸ ਮੁਹਿੰਮ ਜਾਰੀ ਹੈ। ਇਸ ਦੇ ਲਈ ਘਟਨਾ ਸਥਾਨ ਦੇ ਮਕਾਨ ਖਾਲੀ ਕਰਾਏ ਜਾ ਰਹੇ ਹਨ।
ਹੋਨੋਲੁਲੂ ਦੇ ਮੇਅਰ ਦਫ਼ਤਰ ਵਲੋਂ ਜਾਰੀ ਬਿਆਨ ਵਿਚ ਮ੍ਰਿਤਕ ਪੁਲਿਸ ਕਰਮੀਆਂ ਦੇ ਦੋਸਤਾਂ ਅਤੇ ਪਰਵਾਰ ਦੇ ਨਾਲ ਸੰਵੇਦਨਾ ਪ੍ਰਗਟ ਕੀਤੀ ਗਈ ਹੈ। ਟਵਿਟਰ 'ਤੇ ਜਾਰੀ ਬਿਆਨ ਵਿਚ ਹੋਨੋਲੁਲੂ ਦੇ ਮੇਅਰ ਵਿਰਕ ਕਾਡਵੇਲ ਨੇ ਕਿਹਾ, ਮੈਂ ਦੋਵੇਂ ਮ੍ਰਿਤਕ ਅਧਿਕਾਰੀਆਂ ਦੇ ਪਰਵਾਰ ਅਤੇ ਦੋਸਤਾਂ ਦੇ ਨਾਲ ਨਾਲ ਪੂਰੇ ਹੋਨੋਲੁਲੂ ਪੁਲਿਸ ਵਿਭਾਗ ਦੇ ਪ੍ਰਤੀ ਅਪਣੀ ਸੰਵੇਦਨਾ ਪ੍ਰਗਟ ਕਰਨਾ ਚਾਹੁੰਦਾ ਹਾਂ। ਉਨ੍ਹਾਂ ਅੱਗੇ ਕਿਹਾ ਕਿ ਇਹ ਨਾ ਸਿਰਫ ਹੋਨੋਲੁਲੂ ਬਲਕਿ ਪੂਰੇ ਹਵਾਈ ਸੂਬੇ ਦੇ ਲਈ ਇੱਕ ਤਰਾਸਦੀ ਹੈ।

Dailyhunt
Disclaimer: This story is auto-aggregated by a computer program and has not been created or edited by Dailyhunt. Publisher: Daily Hamdard
Top